ਹੋਸ਼ਿਆਰਪੁਰ/ਦਲਜੀਤ ਅਜਨੋਹਾ:- ਅੱਜ ਹੋਸ਼ਿਆਰਪੁਰ ਜ਼ਿਲ੍ਹੇ ਦੇ ਫੁੱਟਬਾਲ ਕਲੱਬਾਂ ਅਤੇ DFA ਦੇ ਨੁਮਾਇੰਦਿਆਂ ਦੀ ਅਹਿਮ ਮੀਟਿੰਗ ਜ਼ਿਲ੍ਹਾ ਫੁੱਟਬਾਲ ਐਸੋਸੀਏਸ਼ਨ ਦੇ ਸਕੱਤਰ ਇਕਬਾਲ ਸਿੰਘ ਖੇੜਾ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿੱਚ 21 ਅਕਤੂਬਰ ਨੂੰ ਹੋਣ ਵਾਲੀਆਂ ਪੰਜਾਬ ਫੁੱਟਬਾਲ ਐਸੋਸੀਏਸ਼ਨ ਦੀਆਂ ਚੋਣਾਂ ਸਬੰਧੀ ਵਿਚਾਰ-ਵਟਾਂਦਰਾ ਕੀਤਾ ਗਿਆ। ਸਾਰੇ ਫੁੱਟਬਾਲ ਕਲੱਬਾਂ ਨੇ ਇਕਜੁੱਟ ਹੋ ਕੇ ਕਿਹਾ ਕਿ ਉਹ ਇਸ ਚੋਣ ਵਿੱਚ ਕਿਸੇ ਨੂੰ ਵੀ ਧੱਕੇਸ਼ਾਹੀ ਨਹੀਂ ਕਰਨ ਦੇਣਗੇ ਅਤੇ ਚੋਣ ਆਲ ਇੰਡੀਆ ਫੁੱਟਬਾਲ ਫੈਡਰੇਸ਼ਨ ਦੇ ਨਿਯਮਾਂ ਅਨੁਸਾਰ ਹੋਣੀ ਚਾਹੀਦੀ ਹੈ। ਜੇਕਰ ਕਿਸੇ ਨੇ ਕਾਨੂੰਨ ਤੋੜ ਕੇ ਕੁਝ ਵੀ ਗਲਤ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹ ਡਟ ਕੇ ਇਸ ਦਾ ਮੁਕਾਬਲਾ ਕਰਨਗੇ।

ਇਕਬਾਲ ਸਿੰਘ ਖੇੜਾ ਨੇ ਕਿਹਾ ਕਿ ਤੀਹ-ਚਾਲੀ ਸਾਲਾਂ ਤੋਂ ਕਈ ਕਲੱਬ ਫੁੱਟਬਾਲ ਦੀ ਬਿਹਤਰੀ ਅਤੇ ਖਿਡਾਰੀਆਂ ਦੇ ਉਜਵਲ ਭਵਿੱਖ ਲਈ NRI ਭਰਾਵਾਂ ਦੇ ਸਹਿਯੋਗ ਨਾਲ ਦਿਨ-ਰਾਤ ਇੱਕ ਕਰ ਰਹੇ ਹਨ, ਪਰ ਕੁਝ ਲੋਕ ਪਿਛਲੇ ਦੋ ਸਾਲਾਂ ਤੋਂ ਫੁੱਟਬਾਲ ਦੇ ਨਾਮ ’ਤੇ ਨਾਟਕ ਕਰਕੇ ਕਬਜ਼ਾ ਜਮਾਉਣਾ ਚਾਹੁੰਦੇ ਹਨ, ਜੋ ਹਰਗਿਜ਼ ਬਰਦਾਸ਼ਤ ਨਹੀਂ ਕੀਤਾ ਜਾਵੇਗਾ।

ਇਸ ਮੌਕੇ ਪ੍ਰਿੰਸੀਪਲ ਰਾਮ ਮੂਰਤੀ, ਉਪ ਪ੍ਰਧਾਨ DFA; ਨਿਰਮਲ ਸਿੰਘ ਭੀਲੋਵਾਲ; ਪ੍ਰਿੰਸੀਪਲ ਜਗਮੋਹਨ ਸਿੰਘ ਡਾਂਡੀਆਂ; ਹਰਪ੍ਰੀਤ ਸਿੰਘ ਬੈਂਸ, ਪ੍ਰਧਾਨ ਸੰਤ ਬਾਬਾ ਹਰੀ ਸਿੰਘ ਕਲੱਬ ਮਾਹਿਲਪੁਰ; ਲਖਵੀਰ ਸਿੰਘ ਰਾਣਾ, ਪ੍ਰਧਾਨ ਸਾਹਿਬਜ਼ਾਦਾ ਅਜੀਤ ਸਿੰਘ ਕਲੱਬ ਡਾਂਨਸੀਵਾਲ; ਸੀ. ਇੰਜ. ਤਰਲੋਚਨ ਸਿੰਘ ਸੰਧੂ, ਹਰਭਜਨ ਕਲੱਬ; ਸੰਜੀਵ ਕੁਮਾਰ ਪਚਨੰਗਲ; ਰਵਿੰਦਰਪਾਲ ਸਿੰਘ ਰਾਏ, ਸਕੱਤਰ ਦੋਆਬਾ ਕਲੱਬ ਖੇੜਾ; ਸੁਖਦੇਵ ਸਿੰਘ ਬੰਬੇਲੀ; ਜਤਿੰਦਰ ਸਿੰਘ ਬੇਦੀ ਮਾਹਿਲਪੁਰ; ਤਰਸੇਮ ਭਾ; ਅਮਨਦੀਪ ਸਿੰਘ ਨੰਗਲ ਖਿਡਾਰੀ; ਮਨਜਿੰਦਰ ਸਿੰਘ ਮਾਹਿਲਪੁਰ, ਚੇਅਰਮੈਨ ਪਲੇਅਰ ਐਸੋਸੀਏਸ਼ਨ ਹੋਸ਼ਿਆਰਪੁਰ; ਮੇਜਰ ਸਿੰਘ ਸਹੋਤਾ, ਪ੍ਰਧਾਨ ਮੀਰੀ ਪੀਰੀ ਕਲੱਬ ਪੱਦੀ ਸੂਰਾ ਸਿੰਘ; ਸਰਬਜੀਤ ਸਿੰਘ ਸਹੋਤਾ, ਸਕੱਤਰ; ਸਰਬਜੀਤ ਸਿੰਘ ਗਿੱਲ, ਖਜ਼ਾਨਚੀ; ਸਰਵਿੰਦਰ ਸਿੰਘ ਠੀਂਡਾ; ਜੋਗਾ ਸਿੰਘ ਦਾਤਾ; ਜਗਮੋਹਨ ਸਿੰਘ ਹਵੇਲੀ, ਸੰਯੁਕਤ ਸਕੱਤਰ ਦੋਆਬਾ ਕਲੱਬ; ਪਰਮਜੀਤ ਸਿੰਘ ਪੰਮਾ ਬਾਹੋਵਾਲ; ਅਲੋਕ ਰਾਣਾ ਬੀਤ; ਬਿੱਲਾ ਕੰਬਾਲਾ ਬੀਤ; ਮਨਪ੍ਰੀਤ ਸਿੰਘ ਭਾਤਪੁਰ; ਜੁਝਾਰ ਸਿੰਘ ਫੁੱਟਬਾਲ ਅਕੈਡਮੀ ਮਹਿਣਾ; ਮਨਜੀਤ ਸਿੰਘ ਸੈਦੋਪੱਟੀ; ਇੰਦਰਜੀਤ ਸਿੰਘ ਸੈਦੋਪੱਟੀ; ਜਸਕਰਨ ਸਿੰਘ ਕਾਲੇਵਾਲ ਬੀਤ; ਬਲਵਿੰਦਰ ਸਿੰਘ ਬੈਂਸ, ਸਾਬਕਾ ਸਰਪੰਚ ਖੇੜਾ; ਸੰਦੀਪ ਸਿੰਘ ਕੈਂਡੋਵਾਲ; ਹਰਜੀਤ ਸਿੰਘ ਬੈਂਸ, ਪ੍ਰਧਾਨ ਕੋ-ਆਪਰੇਟਿਵ ਸੋਸਾਇਟੀ; ਕਰਮਜੀਤ ਸਿੰਘ ਬੈਂਸ; ਗੁਰਜਰਨੈਲ ਸਿੰਘ; ਇੰਦਰਜੀਤ ਸਿੰਘ ਸਲੇਮਪੁਰ; ਗੁਰਪ੍ਰੀਤ ਸਿੰਘ ਮੱਖਣਗੜ੍ਹ; ਜਤਿੰਦਰ ਸਿੰਘ ਜੰਡਿਆਲਾ; ਇਕਬਾਲ ਸਿੰਘ ਸਾਂਗਰਾ; ਜਸਪਾਲ ਸਿੰਘ ਪਾਲਾ ਖਾਂਨਪੁਰ; ਰਣਵੀਰ ਸਿੰਘ ਰਾਣਾ ਮਹਿੰਗਰੋਵਾਲ; ਮਨਜੀਤ ਸਿੰਘ ਲਾਡੀ ਲਾਲਪੁਰ; ਕੁਲਵੰਤ ਸਿੰਘ ਲਾਲਪੁਰ; ਰਵਿੰਦਰ ਸਿੰਘ ਨੋਨਾ ਭੂਨੌਂ; ਲੰਬੜਦਾਰ ਕਰਨੈਲ ਸਿੰਘ ਭੂਨੌਂ; ਜ਼ੋਰਾਵਰ ਸਿੰਘ ਨਡਾਲੋਂ; ਅਮਨਦੀਪ ਸਿੰਘ ਕਮੋਵਾਲ; ਅਮਨਪ੍ਰੀਤ ਸਿੰਘ ਮੇਘੋਵਾਲ; ਹਰਮਨ ਖਾਬੜਾ ਚੰਦੈਲੀ; ਪਲਵਿੰਦਰ ਸਿੰਘ; ਅਵਤਾਰ ਸਿੰਘ ਲੰਬੜਦਾਰ ਢਾਂਡਾ ਕਲਾਂ; ਸੁਖਵਿੰਦਰ ਸਿੰਘ ਢਾਡਾ ਕਲਾਂ; ਤਰਲੋਚਨ ਸਿੰਘ ਸਕਰੂਲੀ; ਬਲਕਾਰ ਸਿੰਘ ਸਕਰੂਲੀ; ਕੁਲਦੀਪ ਸਿੰਘ ਨੰਗਲ ਕਲਾਂ; ਇੰਦਰਜੀਤ ਸਿੰਘ ਗੋਂਦਪੁਰ; ਗੁਰਜਿੰਦਰ ਸਿੰਘ ਸਰਹਾਲਾ ਖੁਰਦ; ਹਰਜਾਪ ਸਿੰਘ ਜੇਪੀ; ਅਵਤਾਰ ਤਾਰਾ ਬੱਧੋਆਣ; ਸੁਖਵਿੰਦਰ ਸਿੰਘ ਸੁੱਖਾ ਮਾਹਿਲਪੁਰ ਆਦਿ ਹਾਜ਼ਰ ਸਨ।