ਨਵਾਂਸ਼ਹਿਰ:- ਧੰਨ ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 556 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ 7ਵੇਂ ਸਾਲਾਨਾ ਮਹਾਨ ਕੀਰਤਨ ਦਰਬਾਰ ਜੋ ਕਿ 25 ਤੋਂ 27 ਅਕਤੂਬਰ 2025 ਤੱਕ ਗੁਰੂ ਨਾਨਕ ਮਿਸ਼ਨ ਸੇਵਾ ਸੁਸਾਇਟੀ ਵੱਲੋਂ ਖਾਲਸਾ ਸੀ: ਸੈ: ਸਕੂਲ ਦੀ ਗਰਾਊਂਡ ਵਿਖੇ ਕਰਵਾਏ ਗਏ ਸਨ ਅਤੇ ਉਸ ਉਪਰੰਤ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਸ਼ਤਾਬਦੀ ਪੁਰਬ ਨੂੰ ਸਮਰਪਿਤ ਇਤਿਹਾਸਿਕ ਨਗਰ ਕੀਰਤਨ ਅਤੇ ਦੋ ਰੋਜ਼ਾ ਸਮਾਗਮਾਂ ਦੀ ਵਾਹਿਗੁਰੂ ਦੀ ਅਪਾਰ ਕਿਰਪਾ ਸਦਕਾ ਸਫਲਤਾਪੂਰਵਕ ਸੰਪੂਰਨਤਾ ਹੋਏ।
ਉਨ੍ਹਾਂ ਦਾ ਧੰਨਵਾਦ ਕਰਨ ਲਈ ਸਥਾਨਕ ਰੋਟਰੀ ਭਵਨ ਵਿਖੇ ਸ਼ੁਕਰਾਨਾ ਅਤੇ ਸਨਮਾਨ ਸਮਾਰੋਹ ਕਰਵਾਏ ਗਏ। ਇਨ੍ਹਾਂ ਤੋਂ ਇਲਾਵਾ ਹੜ੍ਹ ਪੀੜਤਾਂ ਦੇ ਮੁੜ ਵਸੇਬੇ ਲਈ ਜਿਨ੍ਹਾਂ ਦਾਨੀ ਸੱਜਣਾਂ ਵਲੋਂ ਬਹੁਤ ਵੱਡੇ ਯੋਗਦਾਨ ਪਾਏ ਗਏ ਉਨ੍ਹਾਂ ਨੂੰ ਵੀ ਇਸ ਸਮਾਰੋਹ ਦੌਰਾਨ ਵਿਸ਼ੇਸ਼ ਤੌਰ ਤੇ ਬੁਲਾਇਆ ਗਿਆ। ਇਸ ਸਾਦੇ ਮਗਰ ਪ੍ਰਭਾਵਸ਼ਾਲੀ ਸ਼ੁਕਰਾਨਾ ਅਤੇ ਸਨਮਾਨ ਸਮਾਰੋਹ ਵਿਚ ਧਾਰਮਿਕ ਸ਼ਖਸੀਅਤਾਂ, ਹਿੰਦੂ ਅਤੇ ਸਿੱਖ ਭਾਈਚਾਰੇ ਨਾਲ ਸਬੰਧਤ ਵੱਖ ਵੱਖ ਧਾਰਮਿਕ ਅਤੇ ਸਮਾਜ ਸੇਵੀ ਸੇਵੀ ਜਥੇਬੰਦੀਆਂ ਤੋਂ ਇਲਾਵਾ ਸਮਾਜ ਸੇਵਾ ਦੇ ਖੇਤਰ ਵਿਚ ਕੰਮ ਕਰ ਰਹੀਆਂ ਇਲਾਕੇ ਦੀਆਂ ਅਹਿਮ ਸ਼ਖਸੀਅਤਾਂ ਜਿਨ੍ਹਾਂ ਵਿਚ ਗੁਰੂ ਨਾਨਕ ਮਿਸ਼ਨ ਸੇਵਾ ਸੁਸਾਇਟੀ ਦੇ ਮੁੱਖ ਸਰਪ੍ਰਸਤ ਭਾਈ ਸਰਬਜੀਤ ਸਿੰਘ, ਗੁ: ਮੰਜੀ ਸਾਹਿਬ ਦੇ ਮੁੱਖ ਪ੍ਰਬੰਧਕ ਬਾਬਾ ਨਰੰਗ ਸਿੰਘ, ਬਰਜਿੰਦਰ ਸਿੰਘ ਹੁਸੈਨਪੁਰ, ਹਲਕਾ ਇੰਚਾਰਜ ਲਲਿਤ ਮੋਹਨ ਪਾਠਕ (ਬੱਲੂ ਜੀ), ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਦੇ ਪ੍ਰਧਾਨ ਸ: ਕੁਲਵਿੰਦਰ ਸਿੰਘ ਢਾਹਾਂ,ਵਪਾਰ ਮੰਡਲ ਦੇ ਪ੍ਰਧਾਨ ਚਿੰਟੂ ਅਰੋੜਾ, ਜੇ ਕੇ ਦੱਤਾ, ਪਰਵਿੰਦਰ ਬੱਤਰਾ, ਐਡਵੋਕੇਟ ਵਿਸ਼ਾਲ ਸ਼ਰਮਾ, ਸਤਵੀਰ ਸਿੰਘ ਪੱਲੀ ਝਿੱਕੀ ਅਤੇ ਹੋਰ ਪਤਵੰਤੇ ਸੱਜਣਾਂ ਨੇ ਵੀ ਸ਼ਿਰਕਤ ਕੀਤੀ।
ਇਸ ਮੌਕੇ ਬੋਲਦਿਆਂ ਗਿਆਨੀ ਸਰਬਜੀਤ ਸਿੰਘ ਨੇ ਜਿਥੇ 7ਵੇਂ ਮਹਾਨ ਕੀਰਤਨ ਦਰਬਾਰ, ਇਲਾਕੇ ਵਿਚ ਕਰਵਾਏ ਗਏ 350 ਸ਼ਹੀਦੀ ਸ਼ਤਾਬਦੀ ਸਮਾਗਮਾਂ ਅਤੇ ਖਾਸ ਕਰ ਇਸ ਮੌਕੇ ਸਜਾਏ ਗਏ ਇਤਿਹਾਸਿਕ ਨਗਰ ਕੀਰਤਨ ਦੀ ਨਿਰਵਿਘਨ ਸੰਪੂਰਨਤਾ ਤੇ ਜਿੱਥੇ ਵਾਹਿਗੁਰੂ ਦਾ ਕੋਟਾਨ ਕੋਟ ਸ਼ੁਕਰਾਨਾ ਕੀਤਾ। ਉੱਥੇ ਸਮੁੱਚੇ ਇਲਾਕੇ ਦੀਆਂ ਸੰਗਤਾਂ, ਗੁ: ਪ੍ਰਬੰਧਕ ਕਮੇਟੀਆਂ, ਧਾਰਮਿਕ ਜਥੇਬੰਦੀਆਂ, ਅਤੇ ਹਰ ਵਰਗ ਤੋਂ ਤਨ ਮਨ ਧਨ ਸਹਿਯੋਗ ਦੇਣ ਵਾਲੀਆਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਵੀ ਕੀਤਾ।
ਉਨ੍ਹਾਂ ਕਿਹਾ ਕਿ ਅੱਜ ਹਰ ਧਰਮ ਦੇ ਲੋਕਾਂ ਨੂੰ ਸਮਾਜ ਵਿਚ ਆਏ ਫਿਰਕਾਪ੍ਰਸਤੀ ਅਤੇ ਕੜਵਾਹਟ ਦੇ ਨਿਘਾਰ ਨੂੰ ਖਤਮ ਕਰਨ ਲਈ ਅਤੇ ਪ੍ਰੇਮ, ਅਮਨ ਸ਼ਾਂਤੀ, ਆਪਸੀ ਭਾਈਚਾਰੇ ਅਤੇ ਸਦਭਾਵਨਾ ਦਾ ਸੰਦੇਸ਼ ਦੇਣ ਲਈ ਅਜਿਹੇ ਸਮਾਗਮ ਮਿਲ ਕੇ ਕਰਨੇ ਚਾਹੀਦੇ ਹਨ ਜਿਸ ਦੀ ਮਿਸਾਲ ਨਵਾਂਸ਼ਹਿਰ ਵਿਖੇ ਕਰਵਾਏ ਗਏ ਇਤਿਹਾਸਿਕ ਨਗਰ ਕੀਰਤਨ ਵਿਚ ਦੇਖਣ ਨੂੰ ਮਿਲੀ।
ਉਨ੍ਹਾਂ ਤੋਂ ਇਲਾਵਾ ਸ: ਬਰਜਿੰਦਰ ਸਿੰਘ ਹੁਸੈਨਪੁਰ ਵਲੋਂ ਵੱਖ ਵੱਖ ਅਦਾਰਿਆਂ ਵਲੋਂ ਆਈਆਂ ਹੋਈਆਂ ਜਥੇਬੰਦੀਆਂ ਅਤੇ ਸਿਰਮੌਰ ਸ਼ਖਸੀਅਤਾਂ ਨੂੰ ਜੀ ਆਇਆਂ ਕਿਹਾ। ਲਲਿਤ ਮੋਹਨ ਪਾਠਕ ਅਤੇ ਹੋਰ ਬੁਲਾਰਿਆਂ ਵਲੋਂ ਕੀਰਤਨ ਦਰਬਾਰ ਅਤੇ ਸ਼ਹੀਦੀ ਸਮਾਗਮ ਦੀ ਅਪਾਰ ਸਫਲਤਾ ਤੇ ਸੰਗਤਾਂ ਨੂੰ ਵਧਾਈ ਦਿੱਤੀ। ਉਪਰੰਤ ਜਿਲੇ ਭਰ ਦੀਆਂ ਸਮੂਹ ਧਾਰਮਿਕ ਅਤੇ ਸਮਾਜ ਸੇਵੀ ਜਥੇਬੰਦੀਆਂ, ਪ੍ਰਮੁੱਖ ਸ਼ਖਸੀਅਤਾਂ ਅਤੇ ਤਨ ਮਨ ਧਨ ਨਾਲ ਸਹਿਯੋਗ ਦੇਣ ਵਾਲੇ ਸੱਜਣਾਂ ਦਾ ਸਨਮਾਨ ਵੀ ਕੀਤਾ ਗਿਆ।
ਇਹ ਜਾਣਕਾਰੀ ਸਾਂਝੀ ਕਰਦੇ ਹੋਏ ਗੁਰੂ ਨਾਨਕ ਮਿਸ਼ਨ ਸੇਵਾ ਸੁਸਾਇਟੀ ਦੇ ਮੁੱਖ ਸੇਵਾਦਾਰ ਸੁਰਜੀਤ ਸਿੰਘ ਨੇ ਦੱਸਿਆ ਕਿ ਇਸ ਮੌਕੇ ਸ਼ਹਿਰ ਦੀਆਂ ਹਿੰਦੂ ਭਾਈਚਾਰੇ ਨਾਲ ਸੰਬੰਧਿਤ ਸਾਰੀਆਂ ਹੀ ਪ੍ਰਮੁੱਖ ਜਥੇਬੰਦੀਆਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ ਜਿਨਾਂ ਵਲੋਂ ਇਤਿਹਾਸਿਕ ਨਗਰ ਕੀਰਤਨ ਦੀ ਤਿਆਰੀ ਅਤੇ ਇਸ ਨੂੰ ਨੇਪਰੇ ਚੜ੍ਹਾਉਣ ਵਿਚ ਅਹਿਮ ਯੋਗਦਾਨ ਪਾਇਆ ਗਿਆ। ਸ਼ਖਸੀਅਤਾਂ ਵਿਚ ਭਾਈ ਸਰਬਜੀਤ ਸਿੰਘ, ਬਾਬਾ ਨਰੰਗ ਸਿੰਘ, ਬਰਜਿੰਦਰ ਸਿੰਘ ਹੁਸੈਨਪੁਰ, ਲਲਿਤ ਮੋਹਨ ਪਾਠਕ (ਬੱਲੂ ਪ੍ਰਧਾਨ ਜੀ), ਅਤੇ ਕੁਲਵਿੰਦਰ ਸਿੰਘ ਢਾਹਾਂ ਚਿੰਟੂ ਅਰੋੜਾ, ਪਰਵਿੰਦਰ ਬੱਤਰਾ ਅਤੇ ਗੋਪਾਲ ਮੋਹਨ ਸ਼ਾਰਦਾ ਵੀ ਸ਼ਾਮਲ ਸਨ।
ਜਥੇਬੰਦੀਆਂ ਤੋਂ ਇਲਾਵਾ ਰਜਿੰਦਰ ਸਿੰਘ ਕੰਗਾਰੂ ਐਬਰਾਡ, ਸਿਮਰਤਪਾਲ ਸਿੰਘ ਮੂੰਮ, ਸਰਦਾਰਨੀ ਨਰਿੰਦਰ ਕੌਰ, ਜਸਪਾਲ ਸਿੰਘ ਸੜੋਆ, ਪਰਮਜੀਤ ਸਿੰਘ ਲਧਾਣਾ ਝਿੱਕਾ, ਪਰਮਜੀਤ ਸਿੰਘ ਯੂ ਐੱਸ ਏ, ਚਰਨ ਸਿੰਘ ਉੜਾਪੜ, ਨਰਿੰਦਰ ਕੌਰ, ਸੁਰਜੀਤ ਸਿੰਘ ਮਹਿਤਪੁਰੀ, ਨਿਰਮਲ ਕੌਰ, ਮਾਤਾ ਅਵਤਾਰ ਕੌਰ ਦੇਨੋਵਾਲ, ਅਮਰੀਕ ਸਿੰਘ ਸੈਂਭੀ ਅਤੇ ਇਲਾਵਾ ਹੋਰ ਸਹਿਯੋਗੀ ਸੱਜਣਾਂ ਦਾ ਸਨਮਾਨ ਕੀਤਾ ਗਿਆ।
ਇਸ ਮੌਕੇ ਸੁਸਾਇਟੀ ਦੇ ਸਰਪ੍ਰਸਤ ਉੱਤਮ ਸਿੰਘ ਸੇਠੀ, ਜਗਜੀਤ ਸਿੰਘ ਜਨਰਲ ਸਕੱਤਰ, ਜਗਦੀਪ ਸਿੰਘ ਵਿੱਤ ਸਕੱਤਰ, ਜਗਜੀਤ ਸਿੰਘ ਬਾਟਾ, ਪਰਮਿੰਦਰ ਸਿੰਘ ਕੰਵਲ, ਮਨਮੋਹਨ ਸਿੰਘ ਕੰਵਲ, ਦਲਜੀਤ ਸਿੰਘ ਬਡਵਾਲ, ਬਖਸ਼ੀਸ਼ ਸਿੰਘ ਸੈਣੀ, ਰਾਮ ਪਾਲ, ਮਨਜੀਤ ਸਿੰਘ ਮਹਿਤਪੁਰ, ਗੁਰਚਰਨ ਸਿੰਘ ਪਾਬਲਾ, ਸਿੰਘ, ਸੁਰਿੰਦਰ ਸਿੰਘ, ਗੁਰਬਖਸ਼ ਸਿੰਘ ਅਤੇ ਹੋਰ ਸੁਸਾਇਟੀ ਮੈਂਬਰ ਵੀ ਮੌਜੂਦ ਸਨ।
ਮਹਾਨ ਕੀਰਤਨ ਦਰਬਾਰ ਅਤੇ 350 ਸਾਲਾ ਸ਼ਹੀਦੀ ਸ਼ਤਾਬਦੀ ਸਮਾਗਮਾਂ ਦੀ ਸਫਲਤਾਪੂਰਵਕ ਸੰਪੂਰਨਤਾ ਤੇ ਕਰਵਾਇਆ ਗਿਆ ਸਨਮਾਨ ਸਮਾਰੋਹ
