ਚੰਡੀਗੜ੍ਹ, 28 ਨਵੰਬਰ:- ਹਰਿਆਣਾ ਦੇ ਖਡੇ ਰਾਜ ਮੰਤਰੀ ਸ੍ਰੀ ਗੌਰਵ ਗੌਤਮ ਨੇ ਕਿਹਾ ਕਿ ਹਰਿਆਣਾ ਦੀ ਖੇਡ ਨੀਤੀ ਅੱਜ ਪੂਰੇ ਦੇਸ਼ ਵਿੱਚ ਇੱਕ ਮਾਡਲ ਵਜੋ ਸਥਾਪਿਤ ਹੋ ਚੁੱਕੀ ਹੈ। ਸੂਬਾ ਸਰਕਾਰ ਖਿਡਾਰੀਆਂ ਨੂੰ ਵਿਸ਼ਵਪੱਧਰੀ ਸਹੂਲਤਾਂ, ਸੁਰੱਖਿਅਤ ਖੇਡ ਮੈਦਾਨ ਅਤੇ ਵਧੀਆ ਸਮੱਗਰੀ ਉਪਲਬਧ ਕਰਾਉਣ ਲਈ ਪੂਰੀ ਤਰ੍ਹਾ ਪ੍ਰਤੀਬੱਧਤਾ ਨਾਲ ਕੰਮ ਕਰ ਰਹੀ ਹੈ। ਹਾਲ ਹੀ ਵਿੱਚ ਸੂਬੇ ਵਿੱਚ ਦੋ ਖਿਡਾਰੀਆਂ ਦੀ ਮੌਤ ਦੀ ਦਰਦਨਾਕ ਘਟਨਾਵਾਂ 'ਤੇ ਗੰਭੀਰ ਚਿੰਤਾ ਵਿਅਕਤ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਭਵਿੱਖ ਵਿੱਚ ਅਜਿਹੀ ਕੋਈ ਵੀ ਸਥਿਤੀ ਨਾ ਹੋਵੇ, ਇਸ ਦੇ ਲਈ ਖੇਡ ਵਿਭਾਗ ਨੇ ਸਖਤ ਅਤੇ ਠੋਸ ਕਦਮ ਚੁੱਕੇ ਹਨ।
          ਖੇਡ ਮੰਤਰੀ ਅੱਜ ਪੰਚਕੂਲਾ ਸਥਿਤ ਤਾਊ ਦੇਵੀਲਾਲ ਸਟੇਡੀਅਮ ਵਿੱਚ ਵਿਭਾਗ ਦੇ ਅਧਿਕਾਰੀਆਂ ਦੇ ਨਾਲ ਆਯੋਜਿਤ ਸਮੀਖਿਆ ਮੀਟਿੰਗ ਦੀ ਅਗਵਾਈ ਕਰ ਰਹੇ ਸਨ। ਉਨ੍ਹਾਂ ਨੇ ਕਿਹਾ ਕਿ ਪੂਰੇ ਸੂਬੇ ਵਿੱਚ ਖੇਡ ਸਟੇਡੀਅਮਾਂ ਅਤੇ ਮੈਦਾਨਾਂ ਦੀ ਮੁਰੰਮਤ, ਅਪਗ੍ਰੇਡ ਤੇ ਪੁਨਰ ਵਿਕਾਸ ਲਈ 114 ਕਰੋੜ ਰੁਪਏ ਦੀ ਰਕਮ ਵਿਸ਼ੇਸ਼ ਪਹਿਲਾਂ ਹੀ ਜਾਰੀ ਕੀਤੀ ਜਾ ਚੁੱਕੀ ਹੈ। ਇਸ ਦੇ ਨਾਲ ਹੀ ਜਿਲ੍ਹਾ ਖੇਡ ਪਰਿਸ਼ਦ (ਡੀਐਸਈ) ਵਿੱਚ ਉਪਲਬਧ ਜਿਨ੍ਹੀ ਵੀ ਰਕਮ ਹੈ ਉਸ ਦੇ ਵੱਡੇ ਹਿੱਸੇ ਨਾਲ ਜਿਲ੍ਹਾ ਪੱਧਰ ਦੇ ਸੰਸਾਧਨਾਂ ਨਾਲ ਵੀ ਮੈਦਾਨਾਂ ਦਾ ਵਿਆਪਕ ਪੱਧਰ 'ਤੇ ਨਵੀਨੀਕਰਣ ਕਰਾਇਆ ਜਾਵੇਗਾ। ਉਨ੍ਹਾਂ ਨੇ ਭਰੋਸਾ ਦਿੱਤਾ ਕਿ ਸਿਰਫ ਤਿੰਨ ਮਹੀਨਿਆਂ ਵਿੱਚ ਇੰਨ੍ਹਾਂ ਯਤਨਾਂ ਦੇ ਸਾਰਥਕ ਨਤੀਜੇ ਦੇਖਣ ਨੂੰ ਮਿਲਣਗੇ।
          ਉਨ੍ਹਾਂ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਪੰਚਾਇਤ, ਨਗਰ ਪਾਲਿਕਾ, ਨਗਰ ਪਰਿਸ਼ਦ ਅਤੇ ਹੁਡਾ ਦੇ ਤਹਿਤ ਆਉਣ ਵਾਲੇ ਸਾਰੇ ਖੇਡ ਮੈਦਾਨਾਂ, ਸਟੇਡੀਅਮਾਂ ਅਤੇ ਸਮੱਗਰੀਆਂ ਦੀ ਤੁਰੰਤ ਸੰਯੁਕਤ ਜਾਂਚ ਕਰਵਾ ਕੇ ਵਿਸਤਾਰ ਰਿਪੋਰਟ ਮੁੱਖ ਦਫਤਰ ਭੇਜੀ ਜਾਵੇ। ਇਸ ਰਿਪੋਰਟ ਦੇ ਆਧਾਰ 'ਤੇ ਸਬੰਧਿਤ ਵਿਭਾਗਾਂ ਵੱਲੋਂ ਸਮੇਂਬੱਧ ਸੁਧਾਰ ਕਰਵਾਏ ਜਾਣਗੇ। ਉਨ੍ਹਾਂ ਨੇ ਸਪਸ਼ਟ ਨਿਰਦੇਸ਼ ਦਿੱਤੇ ਕਿ ਜਿਨ੍ਹਾਂ ਸਟੇਡੀਅਮਾਂ ਜਾਂ ਭਵਨਾਂ ਦੀ ਦਸ਼ਾ ਕੰਡਮ ਪਾਈ ਜਾਵੇਗੀ, ਉੱਥੇ ਖਿਡਾਰੀਆਂ ਨੂੱ ਅਭਿਆਸ ਦੀ ਮੰਜੂਰੀ ਨਾ ਦਿੱਤੀ ਜਾਵੇ। ਕਿਸੇ ਵੀ ਤਰ੍ਹਾ ਦੀ ਲਾਪ੍ਰਵਾਹੀ ਪਾਏ ਜਾਣ 'ਤੇ ਸਬੰਧਿਤ ਜਿਲ੍ਹਾ ਖੇਡ ਅਧਿਕਾਰੀ ਦੇ ਖਿਲਾਫ ਕਾਰਵਾਈ ਕੀਤੀ ਜਾਵੇਗੀ।
          ਖੇਡ ਰਾਜ ਮੰਤਰੀ ਨੇ ਕਿਹਾ ਕਿ ਰਾਜ ਦੇ ਖੇਡ ਢਾਂਚੇ ਦੇ ਵਿਗਿਆਨਕ ਮੁਲਾਂਕਣ ਲਈ ਖੇਡ ਵਿਭਾਗ ਵੱਲੋਂ ਮੈਦਾਨਾਂ ਅਤੇ ਸਟੇਡੀਅਮਾਂ ਨੂੱ ਏ, ਬੀ, ਸੀ ਅਤੇ ਡੀ ਗ੍ਰੇਡ ਵਿੱਚ ਵਰਗੀਕ੍ਰਿਤ ਕੀਤਾ ਜਾਵੇਗਾ।
          ਏ ਗ੍ਰੇਡ ਦੇ ਖੇਡ ਮੈਦਾਨ ਵਧੀਆ ਅਤੇ ਸੁਰੱਖਿਅ, ਤੁਰੰਤ ਅਭਿਆਸ ਯੋਗ ਹੋਣਗੇ। ਬੀ ਗੇ੍ਰਡ ਦੇ ਮੈਦਾਨ ਆਮ, ਪਰ ਖੇਡਣਯੋਗ ਹੋਣਗੇ। ਇਸੀ ਤਰ੍ਹਾ ਨਾਲ ਸੀ ਗੇ੍ਰਡ ਦੇ ਮੈਦਾਨ ਮੁਰੰਮਤ ਦੇ ਬਾਅਦ ਵਰਤੋ ਯੋਗ ਹੋਣਗੇ। ਡੀ ਗ੍ਰੇਡ ਪੂਰੀ ਤਰ੍ਹਾ ਪਾਬੰਦੀਸ਼ੁਦਾ, ਵਰਤੋ ਦੀ ਮੰਜੂਰੀ ਨਹੀਂ ਹੋਵੇਗੀ।
          ਉਨ੍ਹਾਂ ਨੇ ਕਿਹਾ ਕਿ ਖੇਡ ਸਹੂਲਤਾਂ ਵਿੱਚ ਸੁਧਾਰ ਦੇ ਨਾਲ ਹੁਣ ਅਧਿਕਾਰੀਆਂ ਦੀ ਜਿਮੇਵਾਰੀ ਅਤੇ ਜਵਾਬਦੇਹੀ ਵੀ ਤੈਅ ਕੀਤੀ ਜਾ ਰਹੀ ਹੈ। ਫਰਜੀ ਖੇਡ ਨਰਸਰੀਆਂ 'ਤੇ ਪੂਰੀ ਤਰ੍ਹਾ ਰੋਕ ਲਗਾਈ ਜਾਵੇਗੀ।
          ਸ੍ਰੀ ਗੌਰਵ ਗੌਤਮ ਨੇ ਕਿਹਾ ਕਿ ਉਹ ਖੁਦ ਇਸ ਪੂਰੀ ਪ੍ਰਕ੍ਰਿਆ ਦੀ ਨਿਯਮਤ ਮਾਨੀਟਰਿੰਗ ਕਰਣਗੇ ਅਤੇ ਸਮੇਂ-ਸਮੇਂ 'ਤੇ ਪ੍ਰਗਤੀ ਸਮੀਖਿਆ ਵੀ ਕਰਣਗੇ। ਉਨ੍ਹਾਂ ਨੇ ਭਰੋਸਾ ਵਿਅਕਤ ਕੀਤਾ ਕਿ ਇੰਨ੍ਹਾਂ ਠੋਸ ਕਦਮਾਂ ਨਾਲ ਨਾ ਸਿਰਫ ਖੇਡਾਂ ਦਾ ਬੁਨਿਆਦੀ ਢਾਂਚਾ ਮਜਬੂਤ ਹੋਵੇਗਾ, ਸਗੋ ਖਿਡਾਰੀਆਂ ਨੂੰ ਅਭਿਆਸ ਲਈ ਬਿਹਤਰ, ਸੁਰੱਖਿਅਤ ਮਾਹੌਲ ਮਿਲੇਗਾ। ਮੀਟਿੰਗ ਵਿੱਚ ਖੇਡ ਵਿਭਾਗ ਦੇ ਨਿਦੇਸ਼ਕ ਸ੍ਰੀ ਸੰਜੀਵ ਵਰਮ੍ਹਾ, ਵਧੀਕ ਖੇਡ ਨਿਦੇਸ਼ਕ ਸ੍ਰੀ ਅਸ਼ਵਨੀ ਮਲਿਕ, ਜੋਨ ਦੇ ਉੰਪ ਨਿਦੇਸ਼ਕ ਤੇ ਜਿਲ੍ਹਾ ਅਧਿਕਾਰੀ ਮੌਜੂਦ ਰਹੇ।