ਹੁਸ਼ਿਆਰਪੁਰ:- ਜਥੇਦਾਰ ਅਕਾਲੀ ਬਾਬਾ ਫੂਲਾ ਸਿੰਘ ਜੀ, ਸਿੰਘ ਸਾਹਿਬ ਗਿਆਨੀ ਗੁਰਦਿਆਲ ਸਿੰਘ ਜੀ ਅਜਨੋਹਾ ਦਾ ਜੱਦੀ ਪਿੰਡ ਅਜਨੋਹਾ ਇਹਨਾਂ ਮਹਾਂਪੁਰਖਾਂ ਦੇ ਇਲਾਕੇ ਵਿੱਚ ਸਿਰਮੌਰ ਸੰਸਥਾ ਗਰੀਬ ਦਾ ਮੂੰਹ, ਗੁਰੂ ਦੀ ਗੋਲਕ ਸੰਸਥਾ ਰਜਿ ਅਜਨੋਹਾ ਪਿਛਲੇ ਕਈ ਸਾਲਾਂ ਤੋਂ ਲੋਕ ਭਲਾਈ ਦੇ ਕਾਰਜ ਕਰ ਰਹੀ ਹੈ। 
ਸੰਸਥਾ ਵਲੋਂ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਅਪਾਰ ਮਿਹਰ ਸਦਕਾ ਇਲਾਕਾ ਨਿਵਾਸੀ ਅਤੇ ਐਨ ਆਰ ਆਈ ਸੰਗਤਾਂ ਦੇ ਸਹਿਯੋਗ ਨਾਲ ਸੱਤਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਰਾਏ ਮਹਾਰਾਜ ਜੀ ਵੱਲੋਂ ਵਰਸਾਏ ਬਾਬਾ ਯੱਖ ਜੀ ਦੇ ਜੱਦੀ ਪਿੰਡ ਨਰੂੜ ਵਿਖੇ ਗੁਰੂ ਨਾਨਕ ਚੈਰੀਟੇਬਲ ਡਿਸਪੈਂਸਰੀ ਅਤੇ ਲੈਬੋਰਟਰੀ ਚਲਾਈ ਜਾ ਰਹੀ ਹੈ। 
ਗੁਰੂ ਨਾਨਕ ਡਿਸਪੈਂਸਰੀ ਅਤੇ ਲੈਬੋਰਟਰੀ ਪਿੰਡ ਨਰੂੜ ਦੇ ਸਹਿਯੋਗ ਨਾਲ "ਗਰੀਬ ਦਾ ਮੁੰਹ, ਗੁਰੂ ਦੀ ਗੋਲਕ" ਸੰਸਥਾ (ਰਜਿ.) ਅਜਨੋਹਾ ਵਲੋਂ ਧੰਨ ਧੰਨ ਸਾਹਿਬ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਮਹਾਰਾਜ ,ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ ਅਤੇ ਭਾਈ ਦਿਆਲਾ ਜੀ ਦੇ ਸ਼ਹੀਦੀ ਸਾਕੇ ਦੀ 350 ਸਾਲਾਂ ਸ਼ਤਾਬਦੀ ਨੂੰ ਸਮਰਪਿਤ 40 ਵਾਂ ਸਵੈ ਇੱਛਕ ਖੂਨ ਦਾਨ ਕੈਂਪ ਗੁਰੂ ਨਾਨਕ ਚੈਰੀਟੇਬਲ ਡਿਸਪੈਂਸਰੀ ਅਤੇ ਲੈਬੋਰਟਰੀ ਪਿੰਡ ਨਰੂੜ ਵਿਖੇ ਲਗਾਇਆ ਗਿਆ ਹੈ। 
ਜਿਸ ਵਿੱਚ 29 ਬੀਬੀਆਂ ਅਤੇ ਭਾਈਆਂ ਨੇ ਸਵੈ ਇੱਛਕ ਖੂਨ ਦਾਨ ਕੀਤਾ। ਬਲੱਡ ਲੈਣ ਲਈ IMA ਬਲੱਡ ਬੈਂਕ ਹੁਸ਼ਿਆਰਪੁਰ ਦੀ ਟੀਮ ਪਹੁੰਚੀ ਹੋਈ। ਸੰਸਥਾ ਦੀ ਟੀਮ ਵੱਲੋਂ ਖੂਨ ਦਾਨ ਕਰਨ ਵਾਲੀਆਂ ਸੰਗਤਾਂ ਦਾ ਧੰਨਵਾਦ ਕੀਤਾ। ਬਲੱਡ ਬੈਂਕ ਟੀਮ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ‌। ਸਾਡੇ ਖੂਨ ਦਿੱਤਿਆਂ ਕਿਸੇ ਦੀ ਜਾਨ ਬਚ ਸਕਦੀ ਹੈ।
ਖੂਨਦਾਨ ਮਹਾ ਦਾਨ। ਬੀਬੀ ਜਾ ਭਾਈ 18 ਸਾਲ ਦੀ ਉਮਰ ਤੋਂ ਲੈ ਕੇ 60 ਸਾਲ ਦੀ ਉਮਰ ਤੱਕ ਖੂਨਦਾਨ ਕਰ ਸਕਦੇ ਨੇ। ਅਸੀਂ ਹਰ ਚੌਥੇ ਮਹੀਨੇ ਖੂਨਦਾਨ ਕਰ ਸਕਦੇ ਹਾਂ। ਖੂਨ ਦੇਣ ਤੋਂ ਬਾਅਦ 24 ਘੰਟਿਆਂ ਵਿੱਚ ਸਾਡਾ ਖੂਨ ਪੂਰਾ ਹੋ ਜਾਂਦਾ ਹੈ। ਖੂਨ ਦਾਨ ਕਰਨ ਵਾਲੇ ਦੇ ਸੱਤ ਪ੍ਰਕਾਰ ਦੇ ਟੈਸਟ ਫਰੀ ਵਿੱਚ ਹੋ ਜਾਂਦੇ ਨੇ। ‌ ਆਓ ਖੂਨਦਾਨ ਕਰੀਏ। 
ਇਸ ਮੌਕੇ ਹਾਜ਼ਰ ਸੰਸਥਾ ਮੁਖੀ ਭਾਈ ਹਰਵਿੰਦਰ ਸਿੰਘ ਖਾਲਸਾ ਅਜਨੋਹਾ, ਬਲਜੀਤ ਸਿੰਘ ਬਿੱਲਾ ਅਜਨੋਹਾ, ਉਂਕਾਰ ਸਿੰਘ ਨਰੂੜ, ਜਤਿੰਦਰ ਸਿੰਘ ਰਾਣਾ ਖਾਲਸਾ ਮੁਖਲਿਆਣਾ, ਡਾਕਟਰ ਤਰਸੇਮ ਸਿੰਘ, ਲੈਬ ਟੈਕਨੀਸ਼ੀਅਨ ਗੁਰਪ੍ਰੀਤ ਸਿੰਘ, ਸੰਦੀਪ ਕੌਰ ਪਾਸ਼ਟਾਂ, ਹਰਪ੍ਰੀਤ ਕੌਰ, ਪ੍ਰੀਆ ਨਰੂੜ, ਰਾਜਵੀਰ ਕੌਰ, ਹਰਦੀਪ ਸਿੰਘ ਨਸੀਰਾਬਾਦ, ਬਲੱਡ ਬੈਂਕ ਟੀਮ ਕ੍ਰਿਸ਼ਨ ਕੁਮਾਰ, ਮੋਹਿਤ ਕਪੂਰ, ਸੁਸ਼ੀਲ ਜੋਸ਼ੀ, ਅਮਰਜੀਤ ਸਿੰਘ ਕੋਕੁਵਾਲ, ਹਰਜੋਤ ਕੌਰ, ਕੁਲਵਿੰਦਰ ਕੌਰ, ਬਲਜੀਤ ਸਿੰਘ ਅਤੇ ਜਸਵੰਤ ਸਿੰਘ ਆਦਿ।