ਹੁਸ਼ਿਆਰਪੁਰ- ਗੁਰਦੁਆਰਾ ਸ਼੍ਰੀ ਗੁਰੂ ਰਵਿਦਾਸ ਸਭਾ ਖਾਨਪੁਰ ਵਿਖੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋ ਸੰਗਤਾ ਦੇ ਸਹਿਯੋਗ ਨਾਲ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪ੍ਰਬੰਧਕ ਅਵਤਾਰ ਸਿੰਘ ਦੀ ਦੇਖ ਰੇਖ ’ਚ ਗੁਰਮਤਿ ਸਮਾਗਮ ਕਰਵਾਇਆ ਗਿਆ। ਇਸ ਮੌਕੇ ਸ਼੍ਰੀ ਆਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਓੁਪਰੰਤ ਦਿਵਾਨ ਸਜਾਏ ਗਏ|
ਦਿਵਾਨ ਮੌਕੇ ਭਾਈ ਮਨਜਿੰਦਰ ਸਿੰਘ ਰਾਏ, ਭਾਈ ਕੁਲਵਰਨ ਸਿੰਘ ਵੱਖ ਵੱਖ ਪ੍ਰਸਿਧ ਕੀਰਤਨੀ ਜਥਿਆ ਵੱਲੋ ਗੁਰਬਾਣੀ ਦੇ ਮਨੋਹਰ ਕੀਰਤਨ, ਕਥਾਂ ਨਾਲ ਸੰਗਤਾ ਨੂੰ ਨਿਹਾਲ ਕੀਤਾ। ਇਸ ਮੌਕੇ ਵਿਸ਼ੇਸ਼ ਤੌਰ ’ਤੇ ਹਾਜ਼ਰ ਹੋਏ ਐਸ.ਐਮ.ਓ. ਡਾ. ਜਸਵੰਤ ਸਿੰਘ ਥਿੰਦ ਵਲੋਂ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਦੇ ਜੀਵਨ ’ਤੇ ਚਾਨਣਾਂ ਪਾਉਦੇ ਹੋਏ ਸੰਗਤਾਂ ਨੂੰ ਗੁਰਬਾਣੀ ਨਾਲ ਜੁੜਨ ਦਾ ਸੰਦੇਸ਼ ਦਿੱਤਾ। ਇਸ ਮੌਕੇ ਸੰਤ ਮਹਾਪੁਰਸ਼ਾਂ ਸਮੇਤ ਪ੍ਰਮੁੱਖ ਸਖਸ਼ੀਅਤਾਂ ਨੂੰ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਗੁਰਦੁਆਰਾ ਗ੍ਰੰਥੀ ਹਰੀ ਸਿੰਘ, ਡਾ. ਜਸਵੰਤ ਸਿੰਘ ਥਿੰਦ, ਡਾ. ਤਰਸੇਮ ਹੀਰ, ਕੁਲਵਰਨ ਸਿੰਘ, ਦਸ਼ਮੇਸ਼ ਲਾਲ, ਦੋਲਤ ਸਿੰਘ, ਜਸਵਿੰਦਰ ਸਿੰਘ ਜੱਸੀ, ਜਤਿੰਦਰ ਕੁਮਾਰ ਪਿੰਕੀ, ਸਰਪੰਚ ਬਲਵਿੰਦਰ ਕੌਰ, ਸੰਤੋਖ ਸਿੰਘ, ਸੁਰਜੀਤ ਸਿੰਘ ਸਾਬਕਾ ਸਰਪੰਚ, ਭਾਈ ਕੁਲਵੰਤ ਸਿੰਘ ,ਕੁਲਦੀਪ ਸਿੰਘ, ਭਾਈ ਗੁਰਦਿਆਾਲ ਸਿੰਘ, ਕਰਨੈਲ ਸਿੰਘ, ਅਰਜਨ ਸਿੰਘ, ਮੇਜਰ ਸਿੰਘ,ਥਾਣੇਦਾਰ ਸਾਧੂ ਸਿੰਘ, ਬਲਵੀਰ ਸਿੰਘ, ਸੰਤੋਖ ਦਾਸ ਸਾਬਕਾ ਸਰਪੰਚ, ਵਿਜੇ ਕੁਮਾਰ,ਬਾਬੂ ਨਰਿੰਦਰ ਸਿੰਘਚੰਡੀਗੜ੍ਹ, ਕਮਲਜੀਤ ਸਿੰਘ, ਨੰਬਰਦਾਰ ਮਹਿੰਦਰਪਾਲ, ਦਰਸ਼ਨ ਸਿੰਘ, ਸੇਵਾ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਸੰਗਤਾ ਹਾਜ਼ਰ ਸਨ।
ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਮਤਿ ਸਮਾਗਮ ਕਰਵਾਏ
