ਹੁਸ਼ਿਆਰਪੁਰ:- ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ 'ਪਰਾਧੀਨਤਾ ਦਾ ਅੰਤ ਅਤੇ ਬੇਗਮਪੁਰੇ ਦਾ ਸੰਕਲਪ' ਗੁਰੂ ਰਵਿਦਾਸ ਸਨਮਾਨ ਯਾਤਰਾ ਵੱਖ ਵੱਖ  ਵਿਧਾਨ ਸਭਾ ਹਲਕਿਆਂ,ਸ਼ਹਿਰਾਂ ਤੋਂ ਹੁੰਦੀ ਹੋਈ ਵਿਧਾਨ ਸਭਾ ਹਲਕਾ ਚੱਬੇਵਾਲ ਦੇ ਪਿੰਡ ਬੋਹਣ ਵਿਖੇ ਪਹੁੰਚੀ ਜਿਥੇ ਯਾਤਰਾ ਦਾ ਨਿੱਘਾ ਭਰਪੂਰ ਸਵਾਗਤ ਕਰਦਿਆਂ ਡੇਰਾ 108 ਸੰਤ ਸੀਤਲ ਦਾਸ ਬੋਹਣ ਦੇ ਗੱਦੀ ਨਸ਼ੀਨ ਸੰਤ ਸੁਆਮੀ ਸਰਵਣ ਦਾਸ ਜੀ ਚੇਅਰਮੈਨ ਗੁਰੂ ਰਵਿਦਾਸ ਸਾਧੂ ਸੰਪਰਦਾਇ ਸੁਸਾਇਟੀ ਰਜਿ.ਪੰਜਾਬ ਵਲੋਂ ਬਹੁਜਨ ਸਮਾਜ ਪਾਰਟੀ ਪੰਜਾਬ ਦੇ ਪ੍ਰਧਾਨ ਡਾ. ਅਵਤਾਰ ਸਿੰਘ ਕਰੀਮਪੁਰੀ ਸਾਬਕਾ ਮੈਂਬਰ ਰਾਜ ਸਭਾ, ਵਿਪੁਲ ਕੁਮਾਰ ਇੰਚਾਰਜ ਪੰਜਾਬ,ਠੇਕੇਦਾਰ ਭਗਵਾਨ ਦਾਸ ਸਿੱਧੂ ਜਨਰਲ ਸਕੱਤਰ ਪੰਜਾਬ, ਇੰਚਾਰਜ ਲੋਕ ਸਭਾ ਹੁਸ਼ਿਆਰਪੁਰ ਤੇ ਲੀਡਰਸ਼ਿਪ ਨੂੰ ਸਿਰੋਪੇ ਭੇਟ ਕਰਕੇ ਸਨਮਾਨਿਤ ਕੀਤਾ।  
 ਇਸ ਮੌਕੇ ਡਾ. ਕਰੀਮਪੁਰੀ ਨੇ ਸੰਤ ਸਮਾਜ ਦਾ ਧੰਨਵਾਦ ਕਰਦਿਆਂ ਕਿਹਾ ਸੰਤ ਸਮਾਜ ਨੂੰ 2027 ਵਿੱਚ ਪੰਜਾਬ ਵਿੱਚ ਬੇਗਮਪੁਰਾ ਦੇ ਸੁਪਨਿਆਂ ਨੂੰ ਪੂਰਾ ਕਰਨ ਵਾਲੀ ਸਰਕਾਰ ਬਣਾਉਣ ਲਈ ਬਹੁਜਨ ਸਮਾਜ ਦੀ ਅਗਵਾਈ ਕਰਨੀ ਚਾਹੀਦੀ ਹੈ।   ਇਤਿਹਾਸਕ ਸ੍ਰੀ ਗੁਰੂ ਰਵਿਦਾਸ ਮੰਦਿਰ ਤੁਗਲਕਾਬਾਦ ਦਿੱਲੀ ਤੋਂ ਸ਼ੁਰੂ ਹੋਈ 'ਪ੍ਰਾਧੀਨਤਾ ਦਾ ਅੰਤ ਬੇਗਮਪੁਰੇ ਦਾ ਸੰਕਲਪ' ਯਾਤਰਾ ਲਈ ਸੰਤ ਸਮਾਜ ਵਲੋਂ ਮਿਲ ਰਿਹਾ ਭਾਰੀ ਅਸ਼ੀਰਵਾਦ 2027 'ਚ ਵੱਡਾ ਬਦਲਾਅ ਲਿਆਵੇਗਾ।
ਇਸ ਮੌਕੇ ਪਰਜਾਪਤੀ ਅਜੀਤ ਸਿੰਘ ਭੈਣੀ ਸਟੇਟ ਕੁਆਡੀਨੇਟਰ, ਠੇਕੇਦਾਰ ਹਰਭਜਨ ਸਿੰਘ ਬਜਹੇੜੀ, ਠੇਕੇਦਾਰ ਭਗਵਾਨ ਦਾਸ ਸਿੱਧੂ ਜਨਰਲ ਸਕੱਤਰ ਪੰਜਾਬ, ਚੋਧਰੀ ਗੁਰਨਾਮ ਸਿੰਘ ਜੋਨ ਇੰਚਾਰਜ ਪੰਜਾਬ, ਇੰਜੀ.ਜਸਵੰਤ ਰਾਏ ਦਫਤਰ ਇੰਚਾਰਜ, ਮਨਿੰਦਰ ਸ਼ੇਰਪੁਰੀ ਸਕੱਤਰ ਪੰਜਾਬ, ਦਲਜੀਤ ਰਾਏ ਜਿਲਾ ਪ੍ਰਧਾਨ, ਐਡਵੋਕੇਟ ਪਲਵਿੰਦਰ ਮਾਨਾ ਇੰਚਾਰਜ ਚੱਬੇਵਾਲ, ਸੋਮ ਲਾਲ ਬੋਹਣ, ਡੇਰਾ ਬੋਹਣ ਦੇ ਸੇਵਾਦਾਰ ਲਵਪ੍ਰੀਤ, ਮਦਨ ਸਿੰਘ ਬੈੰਸ ਇੰਚਾਰਜ ਹੁਸ਼ਿਆਰਪੁਰ, ਸੋਮ ਨਾਥ ਬੈੰਸ , ਯਸ਼ ਭੱਟੀ ਪ੍ਰਧਾਨ ਚੱਬੇਵਾਲ, ਇੰਜੀ.ਜਗਦੀਸ਼ ਬੱਧਣ ਪ੍ਰਧਾਨ ਸ਼੍ਰੋਮਣੀ ਸ੍ਰੀ ਗੁਰੂ ਰਵਿਦਾਸ ਚੈਰੀਟੇਬਲ ਸਭਾ, ਸਰਪੰਚ ਬਲਵੀਰ ਸਿੰਘ ਪ੍ਰਧਾਨ ਸ੍ਰੀ ਗੁਰੂ ਰਵਿਦਾਸ ਸਭਾ, ਬੀ ਆਰ ਬੱਧਣ ਮੈਨੇਜਰ, ਮੁੱਖੀ ਰਾਮ ਰੱਲ ਕੌਂਸਲਰ, ਹਰਜੀਤ ਲਾਡੀ, ਪਾਲੀ ਬੇਗਮਪੁਰੀਆ, ਐਡਵੋਕੇਟ ਧਰਮਿੰਦਰ ਦਾਦਰਾ,ਇੰਜੀ. ਸੱਤਪਾਲ ਭਾਰਦਵਾਜ, ਇੰਜੀ.ਇੰਦਰ ਜੀਤ ਬੱਧਣ, ਪ੍ਰੋਫੈਸਰ ਮੇਜਰ ਸਿੰਘ, ਲੈਕਚਰਾਰ ਲਖਵਿੰਦਰ ਰਾਮ, ਡਾ. ਸੁਰਿੰਦਰ ਕੁਮਾਰ, ਕਸ਼ਮੀਰ ਲੱਧੜ, ਲੈਕਚਰਾਰ ਪੂਰਨ ਸਿੰਘ, ਹੈੱਡ ਮਾਸਟਰ ਸੁਰਿੰਦਰ ਕੁਮਾਰ, ਡਾ. ਚਰਨਜੀਤ ਸਿੰਘ,ਬਲਵਿੰਦਰ ਕੁਮਾਰ  ਅਤੇ ਭਾਰੀ ਗਿਣਤੀ ਵਿੱਚ ਸੰਗਤਾਂ ਹਾਜਰ ਸਨ।