ਚੰਡੀਗੜ੍ਹ, 21 ਜਨਵਰੀ:- ਹਰਿਆਣਾ ਦੇ ਰਾਜਪਾਲ ਪ੍ਰੋ. ਅਸੀਮ ਕੁਮਾਰ ਘੋਸ਼ ਨੇ ਬੁੱਧਵਾਰ ਨੂੰ ਲੋਕ ਭਵਨ ਵਿੱਚ ਗੁਰੂ ਨਾਨਕ ਖਾਲਸਾ ਕਾਲੇਜ, ਯਮੁਨਾ ਨਗਰ ਦੇ ਪਿ੍ਰੰਸੀਪਲ ਡਾ. ਅਰਵਿੰਦਰ ਸਿੰਘ ਭੱਲਾ ਵੱਲੋਂ ਦਿੱਤੀ ਗਈ ਕਿਤਾਬ ਸ਼੍ਰੀ ਗੁਰੂ ਤੇਗ ਬਹਾਦੁਰ ਦੇ ਸ਼ਲੋਕ-ਅਨੰਤ ਵਾਸਤਵਿਕ ਦੀ ਪ੍ਰਾਪਤੀ ਵੱਲ ਇੱਕ ਯਾਤਰਾ ਦਾ ਵਿਮੋਚਨ ਕੀਤਾ।
ਰਾਜਪਾਲ ਪ੍ਰੋ. ਅਸੀਮ ਕੁਮਾਰ ਘੋਸ਼ ਨੇ ਕਿਤਾਬ ਦੀ ਬੌੱਧਿਕ ਅਤੇ ਅਕਾਦਮਿਕ ਦ੍ਰਿਸ਼ਟੀਕੋਣ ਨਾਲ ਸਲਾਂਘਾ ਕਰਦੇ ਹੋਏ ਕਿਹਾ ਕਿ ਸ਼੍ਰੀ ਗੁਰੂ ਤੇਗ ਬਹਾਦੁਰ ਸਾਹਿਬ ਦੀ 350ਵੀਂ ਸ਼ਹਾਦਤ ਵਰਸ਼ਗੰਢ ਨੂੰ ਧਿਆਨ ਵਿੱਚ ਰਖਦੇ ਹੋਏ ਸ਼੍ਰੀ ਗੁਰੂ ਤੇਗ ਬਹਾਦੁਰ ਜੀ ਦੇ ਸ਼ਲੋਕਾਂ 'ਤੇ ਅਧਾਰਿਤ ਇਹ ਕਿਤਾਬ ਉਨ੍ਹਾਂ ਦੇ ਵਿਲਖਣ ਦਰਸ਼ਨ ਅਤੇ ਉਨ੍ਹਾਂ ਦੇ ਪਵਿੱਤਰ ਛੰਦਾਂ ਦੇ ਗਹਿਰੇ ਅਰਥਾਂ ਨੂੰ ਸਮਝਣ ਦੀ ਦਿਸ਼ਾ ਵਿੱਚ ਇੱਕ ਮਹਤੱਵਪੂਰਨ ਕਦਮ ਹੈ।
ਰਾਜਪਾਲ ਨੇ ਇਹ ਵੀ ਕਿਹਾ ਕਿ ਡਾ. ਭੱਲਾ ਨੇ ਇਹ ਕਿਤਾਬ ਵਿਦਵਤਾਪੂਰਨ ਸਮਰਪਣ ਅਤੇ ਗਹਿਰੀ ਸਮਝ ਨਾਲ ਲਿਖੀ ਹੈ। ਉਨ੍ਹਾਂ ਨੇ ਕਿਹਾ ਕਿ ਲੇਖਕ ਨੇ ਸ਼੍ਰੀ ਗੁਰੂ ਤੇਗ ਬਹਾਦੁਰ ਜੀ ਦੇ ਸ਼ਲੋਕਾਂ ਦੀ ਸਮਕਾਲੀਨ ਸੰਦਰਭਾਂ ਨਾਲ ਜੋੜਦੇ ਹੋਏ ਚੰਗੀ ਤਰ੍ਹਾਂ ਨਾਲ ਵਿਆਖਿਆ ਕੀਤੀ ਹੈ, ਜਿਸ ਨਾਲ ਇਹ ਕਿਤਾਬ ਸਿੱਖਿਆਵਿਦਾਂ ਅਤੇ ਆਮ ਪਾਠਕਾਂ ਦੋਨਾਂ ਲਈ ਸਮਾਨ ਰੂਪ ਨਾਲ ਕੀਮਤੀ ਬਣ ਗਈ ਹੈ।