ਨਵਾਂਸ਼ਹਿਰ:- ਗੁਰੂ ਨਾਨਕ ਮਿਸ਼ਨ ਸੇਵਾ ਸੁਸਾਇਟੀ ਵੱਲੋਂ ਸਰਬੱਤ ਦੇ ਭਲੇ, ਸੁਸਾਇਟੀ ਦੀ ਚੜਦੀ ਕਲਾ ਅਤੇ ਪਰਿਵਾਰਿਕ ਮੈਂਬਰਾਂ ਦੀ ਸੁੱਖ ਸ਼ਾਂਤੀ ਲਈ ਪਿਛਲੇ ਸਾਲ ਤੋਂ ਅਰੰਭ ਕੀਤੀ ਗਈ ਸ੍ਰੀ ਸੁਖਮਨੀ ਸਾਹਿਬ ਜੀ ਦੀ ਦੇ ਪਾਠ ਦੀ ਲੜੀ ਤਹਿਤ 27ਵੇਂ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਗੁਰਦੁਆਰਾ ਗੁਰੂ ਅੰਗਦ ਨਗਰ ਚੰਡੀਗੜ੍ਹ ਰੋਡ ਵਿਖੇ ਕਰਵਾਏ ਗਏ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜੂਰੀ ਵਿਚ ਸੰਗਤੀ ਰੂਪ ਵਿਚ ਕੀਤੇ ਗਏ ਪਾਠ ਦੌਰਾਨ ਸੰਗਤਾਂ ਵੱਲੋਂ ਵੱਡੀ ਗਿਣਤੀ ਵਿਚ ਹਾਜ਼ਰੀ ਭਰੀ ਗਈ।
ਸ੍ਰੀ ਸੁਖਮਨੀ ਸਾਹਿਬ ਦੇ ਪਾਠ ਦੇ ਉਪਰੰਤ ਸੋਦਰ ਰਹਿਰਾਸ ਸਾਹਿਬ ਜੀ ਦੇ ਪਾਠ ਵੀ ਸੰਗਤੀ ਰੂਪ ਵਿਚ ਕੀਤੇ ਗਏ। ਅੱਜ ਦੇ ਸਮਾਗਮ ਦੀ ਸਮਾਪਤੀ ਤੋਂ ਪਹਿਲਾਂ ਚੌਹਾਨ ਮਿਊਜਿਕ ਅਕੈਡਮੀ ਨਵਾਂਸ਼ਹਿਰ ਦੀਆਂ ਬੱਚੀਆਂ ਅਤੇ ਬੱਚਿਆਂ ਨੇ ਆਪਣੀ ਪ੍ਰਿੰਸੀਪਲ ਸ੍ਰੀਮਤੀ ਰਾਜਕੁਮਾਰੀ ਚੌਹਾਨ ਦੀ ਅਗਵਾਈ ਵਿੱਚ ਗੁਰਬਾਣੀ ਦਾ ਰਸਭਿੰਨਾ ਕੀਰਤਨ ਕਰਕੇ ਸੰਗਤਾਂ ਨੂੰ ਮੰਤਰ ਮੁਗਧ ਕੀਤਾ।
ਸੰਗਤਾਂ ਨੇ ਵੀ ਮਿਲ ਜੁਲ ਕੇ ਇਸ ਸ਼ਬਦ ਗਾਇਨ ਦੌਰਾਨ ਪੂਰਾ ਸਾਥ ਦਿੱਤਾ ਅਤੇ ਮਹੌਲ ਨੂੰ ਰੂਹਾਨੀਅਤ ਭਰਪੂਰ ਬਣਾ ਦਿੱਤਾ। ਇਸ ਲੜੀ ਦੀ ਵਿਲੱਖਣਤਾ ਇਹ ਵੀ ਹੈ ਕਿ ਪੂਰੇ ਸਮਾਗਮ ਦੌਰਾਨ ਸੰਗਤਾਂ ਪਾਠ, ਗੁਰਬਾਣੀ ਕੀਰਤਨ ਅਤੇ ਸੇਵਾ ਦੇ ਕਾਰਜ ਰਲ ਮਿਲ ਕੇ ਕਰਦੀਆਂ ਹਨ ਅਤੇ ਕਿਸੇ ਵੀ ਬੁਲਾਰੇ ਜਾਂ ਵਿਅਕਤੀ ਵਿਸ਼ੇਸ਼ ਦੀਆਂ ਸੇਵਾਵਾਂ ਨਹੀਂ ਲਈਆਂ ਜਾਂਦੀਆਂ।
ਸਮਾਪਤੀ ਉਪਰੰਤ ਸਰਬੱਤ ਦੇ ਭਲੇ ਦੀ ਅਰਦਾਸ ਭਾਈ ਜਸਪਾਲ ਸਿੰਘ ਵਲੋਂ ਕੀਤੀ ਗਈ । ਇਸ ਮੌਕੇ ਸੰਗਤਾਂ ਨੂੰ ਸੰਬੋਧਨ ਹੁੰਦੇ ਹੋਏ ਹੋਏ ਸੁਸਾਇਟੀ ਦੇ ਮੁੱਖ ਸੇਵਾਦਾਰ ਸੁਰਜੀਤ ਸਿੰਘ ਨੇ ਦੱਸਿਆ ਕਿ ਸ੍ਰੀ ਸੁਖਮਨੀ ਸਾਹਿਬ ਜੀ ਦੇ ਮਹੀਨਾ ਵਾਰੀ ਪਾਠਾਂ ਦੀ ਲੜੀ ਦੌਰਾਨ ਸੰਗਤਾਂ ਵੱਲੋਂ ਬਹੁਤ ਵੱਡਾ ਸਹਿਯੋਗ ਮਿਲ ਰਿਹਾ ਹੈ। ਇਸ ਲੜੀ ਦਾ ਮੁੱਖ ਮੰਤਵ ਸੰਗਤਾਂ ਨੂੰ ਗੁਰਬਾਣੀ, ਗੁਰਮਤਿ ਅਤੇ ਸਮਾਜ ਸੇਵਾ ਨਾਲ ਜੋੜਨਾ ਹੈ।
ਇਸ ਮੌਕੇ ਉਨ੍ਹਾਂ ਨੇ ਸੰਗਤਾਂ ਨੂੰ ਇਹ ਵੀ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਦੇ ਸਲਾਨਾ ਕੀਰਤਨ ਦਰਬਾਰ ਦੀਵਾਲੀ ਤੋਂ ਬਾਅਦ ਨਵੰਬਰ ਮਹੀਨੇ ਵਿਚ ਹੀ ਕਰਵਾਏ ਜਾਣਗੇ । ਅੱਜ ਦੇ ਸਮਾਗਮ ਦੀ ਸੇਵਾ ਸ: ਗਿਆਨ ਸਿੰਘ ਅਤੇ ਬੀਬੀ ਬਖਸ਼ੀਸ਼ ਸਿੰਘ ਵਲੋਂ ਲਈ ਗਈ ਅਤੇ ਸਮਾਪਤੀ ਸਮੇੰ ਸੋਸਾਇਟੀ ਵਲੋਂ ਉਨ੍ਹਾਂ ਨੂੰ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦਾ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ।
ਇਸ ਮੌਕੇ ਸ: ਦੀਦਾਰ ਸਿੰਘ ਗਹੂੰਣ ਸੇਵਾਮੁਕਤ ਡੀ ਐੱਸ ਪੀ, ਐਡਵੋਕੇਟ ਮਦਨ ਗੋਪਾਲ, ਜੱਜ ਕਰਨਵੀਰ ਸਿੰਘ, ਜਗਜੀਤ ਸਿੰਘ ਸੈਣੀ, ਪਰਮਿੰਦਰ ਸਿੰਘ ਕੰਵਲ, ਮਨੋਜ ਕੰਡਾ, ਵਿਨੋਦ ਅਗਨੀਹੋਤਰੀ, ਮਨੋਜ ਜਗਪਾਲ, ਜਗਦੀਪ ਸਿੰਘ ਕੈਸ਼ੀਅਰ, ਸੁੱਚਾ ਸਿੰਘ ਬੀ ਡੀ ਸੀ ਕਲੋਨੀ,ਸੁਰਜੀਤ ਸਿੰਘ ਮਹਿਤਪੁਰੀ, ਜੋਗਾ ਸਿੰਘ ਐਸਡੀਓ, ਪਰਮਜੀਤ ਸਿੰਘ ਮੂਸਾਪੁਰ, ਮਨਮੋਹਨ ਸਿੰਘ ਕੰਵਲ, ਪਰਮਜੀਤ ਕੈਰੇ ਇੰਸਪੈਕਟਰ, ਜਗਜੀਤ ਸਿੰਘ ਬਾਟਾ, ਬਖਸ਼ੀਸ਼ ਸਿੰਘ ਸੈਣੀ, ਮੁਖਵਿੰਦਰ ਪਾਲ ਸਿੰਘ, ਗੁਰਚਰਨ ਸਿੰਘ ਪਾਬਲਾ, ਰਾਮਪਾਲ ਰਾਏ, ਅਨੂਪ ਨਈਅਰ, ਹਰਦਿਪ ਸਿੰਘ ਸੈਂਹਬੀ, ਗੁਰਪਾਲ ਸਿੰਘ, ਬਲਵੀਰ ਸਿੰਘ, ਤੇਜਾ ਸਿੰਘ, ਸੁਖਵਿੰਦਰ ਸਿੰਘ, ਬੀਬੀ ਹਰਦੀਪ ਕੌਰ, ਸਤਬੀਰ ਕੌਰ, ਇੰਦਰਜੀਤ ਕੌਰ, ਅਵਤਾਰ ਕੌਰ, ਮਨਿੰਦਰ ਕੌਰ, ਵੀ ਸ਼ਾਮਲ ਸਨ।
ਸਰਬੱਤ ਦੇ ਭਲੇ ਲਈ 27ਵੇਂ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਗੁ ਗੁਰੂ ਅੰਗਦ ਨਗਰ ਵਿਖੇ ਕਰਵਾਏ ਗਏ
