ਪਟਿਆਲਾ, 18 ਨਵੰਬਰ - ਸਮਾਣਾ ਹਲਕੇ ਦੇ ਪਿੰਡ ਨਨਹੇੜਾ ਦੇ ਕਿਸਾਨ ਹਰਪਾਲ ਸਿੰਘ ਨੇ 10 ਲੱਖ ਤੋਂ ਵੱਧ ਦਾ ਕਰਜ਼ਾ ਨਾ ਲਾਹ ਸਕਣ ਕਰਕੇ ਖ਼ੁਦਕੁਸ਼ੀ ਕਰ ਲਈ ਹੈ। ਉਸਦੀ ਲਾਸ਼ ਉਸਦੇ ਖੇਤਾਂ ਵਿੱਚ ਮੋਟਰ ਵਾਲੇ ਕਮਰੇ ਵਿੱਚੋਂ ਮਿਲੀ। ਉਸਨੇ ਆਪਣੇ ਲਾਇਸੰਸੀ ਰਿਵਾਲਵਰ ਨਾਲ ਹੀ ਖ਼ੁਦ ਨੂੰ ਗੋਲੀ ਮਾਰੀ। ਪੋਸਟ ਮਾਰਟਮ ਮਗਰੋਂ ਪੁਲਿਸ ਨੇ ਲਾਸ਼ ਵਾਰਸਾਂ ਹਵਾਲੇ ਕਰ ਦਿੱਤੀ। ਹਰਪਾਲ ਸਿੰਘ ਦੀਆਂ ਦੋ ਬੇਟੀਆਂ ਤੇ ਇੱਕ ਬੇਟਾ ਹੈ। ਇੱਕ ਬੇਟੀ ਨੂੰ ਵਿਦੇਸ਼ ਪੜ੍ਹਨ ਲਈ ਭੇਜਣ ਵਾਸਤੇ 10 ਲੱਖ ਤੋਂ ਵੱਧ ਦਾ ਕਰਜ਼ਾ ਲਿਆ ਸੀ ਜੋ ਉਸਤੋਂ ਲੱਥ ਨਹੀਂ ਰਿਹਾ ਸੀ। ਉਸਦੀ ਫ਼ਸਲ ਵੀ ਦੋ ਵਾਰ ਖ਼ਰਾਬ ਹੋ ਗਈ ਸੀ।