ਪਟਿਆਲਾ (ਮਨਪ੍ਰੀਤ ਸਿੰਘ):- ਅੱਜ ਸਰਕਾਰੀ ਮਿਡਲ ਸਕੂਲ ਮਲਟੀਪਰਪਜ ਵਿੱਚ ਵਾਤਾਵਰਨ ਦੀ ਸੰਭਾਲ ਲਈ ਗਿਆਨ ਜਯੋਤੀ ਐਜੂਕੇਸ਼ਨ ਸੁਸਾਇਟੀ ਪਟਿਆਲਾ ਵੱਲੋਂ ਰੁੱਖ ਲਗਾਏ ਗਏ।

ਇਸ ਮੌਕੇ ਸਕੂਲ ਇੰਚਾਰਜ ਕਰਮਵੀਰ ਕੌਰ ਨੇ ਵਿਦਿਆਰਥੀਆਂ ਨੂੰ ਅਪੀਲ ਕੀਤੀ ਕਿ ਹਰੇਕ ਵਿਦਿਆਰਥੀ ਆਪਣੇ ਜਨਮ ਦਿਨ ’ਤੇ “ਹਰ ਮਨੁੱਖ ਲਾਵੇ ਦੋ ਰੁੱਖ” ਦੇ ਸੰਦੇਸ਼ ਤਹਿਤ ਦੋ ਰੁੱਖ ਜ਼ਰੂਰ ਲਗਾਏ ਅਤੇ ਉਨ੍ਹਾਂ ਦਾ ਪਾਲਣ-ਪੋਸ਼ਣ ਵੀ ਕਰੇ।

ਅੱਜ ਅੱਠਵੀਂ ਜਮਾਤ ਦੀ ਵਿਦਿਆਰਥਣ ਜਪੁਜੀ ਕੌਰ ਨੇ ਰੁੱਖ ਲਗਾਏ। ਇਸ ਮੌਕੇ ਪ੍ਰਭਜੋਤ ਕੌਰ, ਮੰਜੂ ਬਾਲਾ, ਹਰਪ੍ਰੀਤ ਕੌਰ, ਰਵਨੀਤ ਕੌਰ, ਪ੍ਰਤੀ, ਗੁਰਜਿੰਦਰ ਕੌਰ, ਰਮੇਸ਼ ਜੀ, ਚਰਨਪਾਲ ਸਿੰਘ ਅਤੇ ਬਲਵਿੰਦਰ ਕੌਰ ਵੀ ਰੁੱਖ ਲਗਾਉਣ ਦੀ ਗਤੀਵਿਧੀ ਵਿੱਚ ਸ਼ਾਮਲ ਹੋਏ।

ਇਹ ਸੁਸਾਇਟੀ ਆਪਣੇ ਪ੍ਰਧਾਨ ਉਪਕਾਰ ਸਿੰਘ ਦੀ ਅਗਵਾਈ ਹੇਠ ਪਿਛਲੇ ਢਾਈ ਦਹਾਕਿਆਂ ਤੋਂ ਰੁੱਖ ਲਗਾ ਰਹੀ ਹੈ। ਸੱਤ ਸਾਲ ਪਹਿਲਾਂ ਇੱਥੇ ਪ੍ਰਿੰਸੀਪਲ ਤੋਤਾ ਸਿੰਘ ਦੇ ਸਹਿਯੋਗ ਨਾਲ ਲਗਾਏ ਗਏ ਰੁੱਖ ਅੱਜ ਵੱਡੇ ਦਰੱਖਤ ਬਣ ਚੁੱਕੇ ਹਨ।