ਸਾਹਿਬਜ਼ਾਦਾ ਅਜੀਤ ਸਿੰਘ ਨਗਰ, 23 ਅਪ੍ਰੈਲ: ਅਗਨੀਵੀਰ ਦੀ ਭਰਤੀ ਲਈ ਰਜਿਸਟ੍ਰੇਸ਼ਨ ਕਰਨ ਲਈ ਫਰਵਰੀ ਦੇ ਚੌਥੇ ਹਫ਼ਤੇ ਤੋਂ 10 ਅਪ੍ਰੈਲ 2025 ਦੇ ਦੂਜੇ ਹਫ਼ਤੇ ਤੱਕ ਖੋਲ੍ਹੇ ਗਏ ਲਿੰਕ ਤੋਂ ਬਾਅਦ ਆਖਰੀ ਮਿਤੀ  25-04-2025 ਦਿਨ ਸ਼ੁੱਕਰਵਾਰ ਤੱਕ ਵਧਾ ਦਿੱਤੀ ਗਈ ਸੀ। ਇਸ ਭਰਤੀ ਲਈ ਚਾਹਵਾਨ ਪ੍ਰਾਰਥੀ ਵੈਬਸਾਈਟ (https://www.joinindianarmy.nic.in/Authentication.aspx) ਪੋਰਟਲ ਤੇ ਅਪਲਾਈ ਕਰ ਸਕਦੇ ਹਨ।     
ਇਸ ਸਬੰਧੀ ਨੌਜਵਾਨਾਂ ਨੂੰ ਜਾਗਰੂਕ ਕਰਦੇ ਹੋਏ ਹਰਪ੍ਰੀਤ ਸਿੰਘ ਮਾਨਸ਼ਾਹੀਆਂ ਡਿਪਟੀ ਡਾਇਰੈਕਟਰ ਰੋਜ਼ਗਾਰ ਵੱਲੋਂ ਦੱਸਿਆ ਗਿਆ ਕਿ ਇਹ ਟੈਸਟ ਬਹੁ ਭਾਸ਼ਾਈ (Multi Language) ਵਿੱਚ ਲਿਆ ਜਾਵੇਗਾ। ਇਸ ਭਰਤੀ ਲਈ ਹਰੇਕ ਪ੍ਰਾਰਥੀ 2 ਟਰੇਡਜ਼ ਵਿੱਚ ਅਪਲਾਈ ਕਰ ਸਕਦਾ ਹੈ। ਇਸ ਭਰਤੀ ਲਈ ਯੋਗਤਾ ਮਾਪਦੰਡ 17 ਸਾਲ ਤੋਂ 21 ਸਾਲ ਦੀ ਉਮਰ ਦੇ ਉਮੀਦਵਾਰਾਂ ਲਈ 50% ਕੁੱਲ ਅੰਕਾਂ ਨਾਲ ਬਾਰ੍ਹਵੀਂ ਜਮਾਤ ਪਾਸ ਅਤੇ ਹਰੇਕ ਵਿਸ਼ੇ ਵਿੱਚ 40% ਅੰਕਾਂ ਜਿਵੇਂ ਕਿ ਭੌਤਿਕ ਵਿਗਿਆਨ, ਰਸਾਇਣ ਵਿਗਿਆਨ ਅਤੇ ਗਣਿਤ ਜਾਂ ਆਈਟੀ/ਪੌਲੀਟੈਕਨਿਕ ਕਾਲਜ ਤੋਂ 02/03 ਸਾਲ ਦਾ ਡਿਪਲੋਮਾ/ਡਿਗਰੀ ਪਾਸ ਲਾਜ਼ਮੀ ਹੈ। ਪ੍ਰਾਰਥੀ www.joinindianarmy.com ਵੈੱਬਸਾਈਟ 'ਤੇ ਆਪਣੇ ਆਪ ਨੂੰ ਰਜਿਸਟਰ ਕਰ ਸਕਦੇ ਹਨ। 
ਇਸ ਭਰਤੀ ਲਈ ਦੂਸਰਾ ਪੜਾਅ ਆਨਲਾਈਨ ਸਾਂਝਾ ਦਾਖਲਾ ਪ੍ਰੀਖਿਆ (CEE) ਜੂਨ ਦੇ ਤੀਜੇ ਹਫ਼ਤੇ ਤੋਂ ਜੁਲਾਈ 2025 ਦੇ ਪਹਿਲੇ ਹਫ਼ਤੇ ਤੱਕ ਰੱਖਿਆ ਗਿਆ ਹੈ, ਲਿਖਤੀ ਪ੍ਰੀਖਿਆ (CEE) ਦੀ ਤਿਆਰੀ ਲਈ, ਉਮੀਦਵਾਰਾਂ ਲਈ C-PYTE ਕੇਂਦਰ ਵਿਖੇ ਤਿਆਰੀ ਕਰਵਾਈ ਜਾਵੇਗੀ। ਇਸ ਭਰਤੀ ਲਈ ਆਖਰੀ ਪੜਾਅ ਰੈਲੀਆਂ (ਸਰੀਰਕ ਟੈਸਟ) ਜੋ ਕਿ ਅਗਸਤ 2025 ਦੇ ਪਹਿਲੇ ਹਫ਼ਤੇ ਤੋਂ ਬਾਅਦ ਲਿਆ ਜਾਵੇਗਾ। 
ਉਮੀਦਵਾਰਾਂ ਲਈ 5 ਮਿੰਟ 30 ਸਕਿੰਟ ਦੀ 1600 ਮੀਟਰ ਦੀ ਦੌੜ ਹੋਵੇਗੀ, ਜਿਸ ਲਈ 400 ਮੀਟਰ ਦਾ ਟਰੈਕ ਹੋਵੇਗਾ। ਦੌੜ ਦਾ ਚਾਰ ਬਲਾਕਾਂ ਵਿੱਚ ਮੁਲਾਂਕਣ ਕੀਤਾ ਜਾਵੇਗਾ। 5.30 ਮਿੰਟ ਵਿੱਚ ਦੌੜ ਪੂਰੀ ਕਰਨ ਵਾਲੇ ਨੂੰ ਸਰਵੋਤਮ (60 ਅੰਕ), 5.45 ਮਿੰਟ ਵਿੱਚ ਦੌੜ ਪੂਰੀ ਕਰਨ ਵਾਲੇ ਨੂੰ ਬਹੁਤ ਚੰਗਾ (48 ਅੰਕ), 6.00 ਮਿੰਟ ਵਿੱਚ ਦੌੜ ਪੂਰੀ ਕਰਨ ਵਾਲੇ ਨੂੰ   ਚੰਗਾ (36 ਅੰਕ), 6.15 ਮਿੰਟ ਵਿੱਚ ਦੌੜ ਪੂਰੀ ਕਰਨ ਵਾਲੇ ਨੂੰ ਪਾਸ  (24 ਅੰਕ) ਮੰਨਿਆ ਜਾਵੇਗਾ। ਰੈਲੀ ਦੀ ਤਿਆਰੀ ਕਰਨ ਲਈ ਨੌਜਵਾਨਾਂ ਨੂੰ ਦੌੜਨ ਦੀ ਪ੍ਰੈਕਟਿਸ ਕਰਨੀ ਲਾਜ਼ਮੀ ਹੈ।