ਨਵਾਂਸ਼ਹਿਰ- ਪਿਛਲੇ ਸਾਲਾਂ ਦੀ ਤਰ੍ਹਾਂ ਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰੂ ਨਾਨਕ ਮਿਸ਼ਨ ਸੇਵਾ ਸੋਸਾਇਟੀ ਵਲੋਂ ਕਰਵਾਈ ਜਾ ਰਹੀ ਗੁਰਮਤਿ ਸਮਾਗਮਾਂ ਦੀ ਲੜੀ ਦਾ ਅੱਠਵਾਂ ਸਮਾਗਮ ਅੱਜ ਗੁਰਦੁਆਰਾ ਡੇਰਾ ਕਰਤਾਰਗੜ੍ਹ ਮਹਿਤਪੁਰ ਉਲੱਦਣੀ ਵਿਖੇ ਬੜੀ ਸ਼ਰਧਾ ਅਤੇ ਪ੍ਰੇਮ ਸਹਿਤ ਧੂਮਧਾਮ ਨਾਲ ਕਰਵਾਇਆ ਗਿਆ।
ਇਸ ਸਮਾਗਮ ਦੌਰਾਨ ਦਰਬਾਰ ਸਾਹਿਬ ਦੇ ਹਜੂਰੀ ਰਾਗੀ ਭਾਈ ਗੁਰਕੀਰਤ ਸਿੰਘ ਨੇ ਗੁਰਬਾਣੀ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ। ਉਨ੍ਹਾਂ ਤੋਂ ਬਾਅਦ ਪੰਥ ਦੇ ਪ੍ਰਸਿੱਧ ਕਥਾ ਵਾਚਕ ਗਿਆਨੀ ਸਰਬਜੀਤ ਸਿੰਘ ਢੋਟੀਆਂ ਨੇ ਗੁਰੂ ਨਾਨਕ ਦੇਵ ਜੀ ਦੀ ਬਾਣੀ ਨੂੰ ਅਧਾਰ ਬਣਾ ਕੇ ਗੁਰਮਤਿ ਵਿਚਾਰਾਂ ਦੀ ਸ਼ੁਰੂਆਤ ਕੀਤੀ ਅਤੇ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਅਤੇ ਉਹਨਾਂ ਦੇ ਇਤਿਹਾਸ ਬਾਰੇ ਵਿਸਤਾਰ ਸਹਿਤ ਚਾਨਣਾ ਪਾਇਆ।
ਗੁਰੂ ਨਾਨਕ ਮਿਸ਼ਨ ਸੇਵਾ ਸੁਸਾਇਟੀ ਦੇ ਮੁੱਖ ਸੇਵਾਦਾਰ ਸੁਰਜੀਤ ਸਿੰਘ ਨੇ ਰੋਜਾਨਾ ਦੀ ਤਰ੍ਹਾਂ ਸੰਗਤਾਂ ਨੂੰ ਜੀ ਆਇਆਂ ਕਿਹਾ ਅਤੇ ਗੁਰੂ ਨਾਨਕ ਸਾਹਿਬ ਜੀ ਦੇ 556 ਸਾਲਾ ਪ੍ਰਕਾਸ਼ ਪੁਰਬ ਅਤੇ 350 ਸਾਲਾਂ ਸ਼ਹੀਦੀ ਸ਼ਤਾਬਦੀ ਪੁਰਬ ਨੂੰ ਸਮਰਪਿਤ ਖਾਲਸਾ ਸਕੂਲ ਦੀ ਗਰਾਊਂਡ ਵਿੱਚ ਕਰਵਾਏ ਜਾ ਰਹੇ ਮਹਾਨ ਕੀਰਤਨ ਦਰਬਾਰ ਅਤੇ ਗੁਰਦੁਆਰਾ ਮੰਜੀ ਸਾਹਿਬ ਵਿਖੇ ਹੋਣ ਵਾਲੇ ਵਿਸ਼ਾਲ ਗੁਰਮਤਿ ਸਮਾਗਮ ਵਿੱਚ ਹਾਜ਼ਰੀਆਂ ਭਰਨ ਲਈ ਅਪੀਲ ਕੀਤੀ। ਸੰਤ ਬਾਬਾ ਉਕਾਰ ਸਿੰਘ ਚੈਰੀਟੇਬਲ ਹਸਪਤਾਲ ਦੇ ਪ੍ਰਧਾਨ ਅਤੇ ਗੁਰਮਤਿ ਸਮਾਗਮਾਂ ਦੇ ਸਰਪ੍ਰਸਤ ਸ: ਬਰਜਿੰਦਰ ਸਿੰਘ ਨੇ ਆਈਆਂ ਹੋਈਆਂ ਸੰਗਤਾਂ ਦਾ ਧੰਨਵਾਦ ਕੀਤਾ।
ਉਨ੍ਹਾਂ ਨੇ ਕੀਰਤਨੀ ਜੱਥੇ ਅਤੇ ਕਥਾਵਾਚਕ ਨੂੰ ਵੀ ਸਿਰੋਪੇ ਦੇ ਕੇ ਸਨਮਾਨਿਤ ਕੀਤਾ। ਅੱਜ ਦੇ ਸਮਾਗਮ ਵਿੱਚ ਬਹੁਤਾਤ ਸੰਗਤ ਦੂਰ ਦੁਰਾਡੇ ਸ਼ਹਿਰਾਂ ਤੋਂ ਬੱਸਾਂ ਅਤੇ ਨਿੱਜੀ ਸਾਧਨਾਂ ਰਾਹੀਂ ਸਮਾਗਮ ਵਿੱਚ ਪਹੁੰਚੀ ਅਤੇ ਕੀਰਤਨ ਦੌਰਾਨ ਸ਼ਬਦ ਗਾਇਨ ਕਰਕੇ ਸਮਾਗਮ ਦਾ ਖੂਬ ਆਨੰਦ ਮਾਣਿਆ।
ਅੱਜ ਦੇ ਸਮਾਗਮ ਦੌਰਾਨ ਤਰਲੋਚਨ ਸਿੰਘ ਦੁਪਾਲਪੁਰ ਸਾਬਕਾ ਮੈਂਬਰ ਐਸਜੀਪੀਸੀ, ਜੋਗਿੰਦਰ ਸਿੰਘ ਸਰਪੰਚ ਅਤੇ ਪ੍ਰਧਾਨ ਗੁਰਦੁਆਰਾ ਕਮੇਟੀ ਮਹਿਤਪੁਰ, ਸੁਰਜੀਤ ਸਿੰਘ ਮਹਿਤਪੁਰੀ, ਮਹਿੰਦਰ ਪਾਲ ਸਿੰਘ ਜਲਵਾਹਾ, ਸੁਰਿੰਦਰ ਸਿੰਘ ਸੋਇਤਾ, ਸੰਤੋਖ ਸਿੰਘ, ਸਤਨਾਮ ਸਿੰਘ ਦੁਪਾਲਪੁਰੀ, ਦਲੇਲ ਸਿੰਘ, ਮਨਜੀਤ ਸਿੰਘ, ਹਰਪ੍ਰੀਤ ਸਿੰਘ ਨਿਰਮੈਲ ਸਿੰਘ ਥਾਂਦੀ, ਮਨਜੀਤ ਸਿੰਘ ਸੈਣੀ, ਪਰਵਿੰਦਰ ਸਿੰਘ ਸੁੱਧਾ ਮਾਜਰਾ, ਤਲਵੀਰ ਸਿੰਘ, ਗੋਪਾਲ ਸਿੰਘ ਰੱਕੜਾਂ ਢਾਹਾ, ਰਾਮਪਾਲ ਰਾਏ, ਸੁਖਵਿੰਦਰ ਸਿੰਘ ਗੋਬਿੰਦ ਪੁਰ, ਹਰਜਿੰਦਰ ਸਿੰਘ ਅਟਾਰੀ, ਦਿਲਬਾਗ ਸਿੰਘ ਰਾਹੋਂ, ਉੱਤਮ ਸਿੰਘ ਸੇਠੀ, ਤਰਲੋਕ ਸਿੰਘ ਸੇਠੀ, ਜਗਜੀਤ ਸਿੰਘ, ਜਗਦੀਪ ਸਿੰਘ, ਕੁਲਜੀਤ ਸਿੰਘ ਖਾਲਸਾ, ਗੁਰਦੇਵ ਸਿੰਘ ਗਹੂੰਣ, ਸਤਬੀਰ ਸਿੰਘ ਗੋਨੀ ਬੰਗਾ, ਊਧਮ ਸਿੰਘ ਗੋਬਿੰਦਪੁਰ, ਬਗੀਚਾ ਸਿੰਘ ਰੱਕੜ ਮੌਜੋਵਾਲ ਮਜਾਰਾ, ਜਸਪਾਲ ਸਿੰਘ ਸੜੋਆ, ਪਰਮਜੀਤ ਸਿੰਘ ਮੂਸਾਪੁਰ, ਅਰਵਿੰਦਰ ਸਿੰਘ, ਗੁਰਪਾਲ ਸਿੰਘ, ਗਿਆਨ ਸਿੰਘ, ਹਕੀਕਤ ਸਿੰਘ, ਭਗਵਾਨ ਸਿੰਘ, ਹਰਵਿੰਦਰ ਸਿੰਘ, ਕੇਵਲ ਸਿੰਘ ਰੱਕੜਾਂ ਢਾਹਾ, ਮਨਮੋਹਨ ਸਿੰਘ ਕੰਵਲ, ਦਲਜੀਤ ਸਿੰਘ ਸੈਣੀ, ਦਲਜੀਤ ਸਿੰਘ ਬਡਵਾਲ, ਅਵਤਾਰ ਸਿੰਘ ਗੋਬਿੰਦਪੁਰ, ਦਿਲਬਾਗ ਸਿੰਘ ਉਸਮਾਨਪੁਰ, ਅਤੇ ਵੱਡੀ ਗਿਣਤੀ ਵਿੱਚ ਸੰਗਤਾਂ ਮੌਜੂਦ ਸਨ।
ਡੇਰਾ ਕਰਤਾਰਗੜ੍ਹ ਮਹਿਤਪੁਰ ਉਲੱਦਣੀ ਵਿਖੇ ਪ੍ਰੇਮ ਅਤੇ ਸ਼ਰਧਾ ਭਾਵਨਾ ਨਾਲ ਕਰਵਾਇਆ ਗਿਆ ਅੱਠਵਾਂ ਗੁਰਮਤਿ ਸਮਾਗਮ।
