ਐਸਏਐਸ ਨਗਰ, 11 ਅਪ੍ਰੈਲ - ਮੁਹਾਲੀ ਨਗਰ ਨਿਗਮ ਦੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਨੇ ਅੱਜ ਈਦ ਉਲ ਫਿਤਰ ਦੇ ਮੌਕੇ ਤੇ ਵੱਖ ਵੱਖ ਮਸਜਿਦਾਂ – ਬਲੌਂਗੀ, ਮਟੌਰ ਅਤੇ ਸ਼ਾਹੀ ਮਾਜਰਾ ਵਿਖੇ ਹਾਜਰੀ ਲਵਾਈ ਤੇ ਮੁਸਲਿਮ ਭਾਈਚਾਰੇ ਨੂੰ ਈਦ ਉਲ ਫਿਤਰ ਦੀ ਵਧਾਈ ਦਿੱਤੀ।
ਇਸ ਮੌਕੇ ਮੇਅਰ ਜੀਤੀ ਸਿੱਧੂ ਨੇ ਕਿਹਾ ਕਿ ਸਾਰੇ ਧਰਮ ਇੱਕੋ ਵਾਹਿਗੁਰੂ, ਰੱਬ, ਈਸ਼ਵਰ, ਅੱਲਾਹ ਹੋਣ ਦਾ ਸੰਦੇਸ਼ ਦਿੰਦੇ ਹਨ ਅਤੇ ਸਰਬ ਸਾਂਝੀਵਾਲਤਾ ਦੀ ਗੱਲ ਕਰਦੇ ਹਨ। ਉਹਨਾਂ ਕਿਹਾ ਕਿ ਈਦ ਉਲ ਫਿਤਰ ਦਾ ਇਹ ਮਹਾਨ ਅਤੇ ਪਵਿੱਤਰ ਦਿਹਾੜਾ ਆਪਸੀ ਭਾਈਚਾਰੇ, ਆਪਸੀ ਸਦਭਾਵਨਾ ਅਤੇ ਅਮਨ ਸ਼ਾਂਤੀ ਦੇ ਪਸਾਰ ਨੂੰ ਮਜਬੂਤ ਕਰਦਾ ਹੈ। ਉਹਨਾਂ ਕਿਹਾ ਕਿ ਈਦ ਉਲ ਫਿਤਰ ਦਾ ਇਹ ਤਿਉਹਾਰ ਰਮਜ਼ਾਨ ਦੇ ਪਵਿੱਤਰ ਮਹੀਨੇ ਦਾ ਆਖੀਰ ਹੋਣ ਦੇ ਨਾਲ ਨਾਲ ਆਪਸੀ ਭਾਈਚਾਰੇ, ਹਮਦਰਦੀ ਅਤੇ ਸਾਂਝ ਦਾ ਵੀ ਪ੍ਰਤੀਕ ਹੈ।
