ਪਟਿਆਲਾ, 5 ਅਕਤੂਬਰ (ਮਨਪ੍ਰੀਤ ਸਿੰਘ):- ਪ੍ਰਾਚੀਨ ਮੰਦਿਰ ਸ੍ਰੀ ਕੇਦਾਰ ਨਾਥ ਜੀ ਵਿਖੇ ਭੋਲੇ ਬਾਬਾ ਜੀ ਦੇ ਚਰਨਾਂ ਵਿੱਚ ਸੰਸਥਾਪਕ ਸਤਨਾਮ ਹਸੀਜਾ ਜੀ ਦੀ ਸਰਪ੍ਰਸਤੀ ਵਿੱਚ ਐਤਵਾਰ ਸ਼ਾਮ 6:00 ਵਜੇ ਦੁਸ਼ਹਿਰਾ ਮੇਲਾ 20 ਅਕਤੂਬਰ 2026 ਅਤੇ ਤੁਲਸੀ ਵਿਵਾਹ 21 ਨਵੰਬਰ 2026 ਨੂੰ ਮਨਾਇਆ ਜਾਵੇਗਾ। ਇਸ ਮੌਕੇ ਦੁਸ਼ਹਿਰੇ ਮੇਲੇ ਵਿੱਚ 51 ਫੁੱਟ ਦਾ ਰਾਵਣ ਬਣਾਇਆ ਜਾਵੇਗਾ। ਸ਼ਨੀਵਾਰ, 21 ਨਵੰਬਰ 2026 ਨੂੰ ਤੁਲਸੀ ਵਿਵਾਹ ਮੌਕੇ ਲੋੜਵੰਦ ਬੱਚਿਆਂ ਦੀਆਂ ਸ਼ਾਦੀਆਂ ਕਰਵਾਈਆਂ ਜਾਣਗੀਆਂ। ਦੁਸ਼ਹਿਰਾ ਮੇਲਾ ਮੰਦਿਰ ਸ੍ਰੀ ਕੇਦਾਰ ਨਾਥ ਜੀ ਦੇ ਸਾਹਮਣੇ ਅਤੇ ਤੁਲਸੀ ਵਿਵਾਹ ਮੰਦਿਰ ਦੇ ਪ੍ਰਾਗਣ ਵਿੱਚ ਮਨਾਇਆ ਜਾਐਮ.ਸੀ. ਰਣਜੀਤ ਸਿੰਘ ਚੰਡੋਕ ਮੰਦਿਰ ਵਿਖੇ ਨਤਮਸਤਕ ਹੁੰਦੇ ਰਹਿੰਦੇ ਹਨ ਅਤੇ ਇਸ ਮੌਕੇ ਮੰਦਿਰ ਵਿਖੇ ਮੱਥਾ ਟੇਕਣ ਆਏ ਤਾਂ ਸੁਧਾਰ ਸਭਾ ਦੀ ਮੀਟਿੰਗ ਵਿੱਚ ਸ਼ਿਰਕਤ ਕੀਤੀ। ਉਨ੍ਹਾਂ ਨੇ ਸਲਾਹ ਦਿੱਤੀ ਕਿ ਜਦੋਂ ਦੀ ਸੁਧਾਰ ਸਭਾ ਬਣੀ ਹੈ, ਹਰ ਸਾਲ ਦੁਸ਼ਹਿਰਾ ਮੇਲਾ ਕਰਦੀ ਆ ਰਹੀ ਹੈ। ਬੱਚਿਆਂ ਅਤੇ ਵੱਡਿਆਂ ਦੀ ਯਾਦਦਾਸ਼ਤ ਪੈਦਾ ਕਰਨ ਵਾਸਤੇ ਮਥੁਰਾ ਕਾਲੋਨੀ ਵਿਖੇ ਐਲ.ਈ.ਡੀ. ਲਗਾ ਕੇ ਰਮਾਇਣ ਦਿਖਾਈ ਜਾਵੇਗੀ। ਐਲ.ਈ.ਡੀ. ਲਗਾਉਣ ਦੀ ਸੇਵਾ ਰਣਜੀਤ ਸਿੰਘ ਚੰਡੋਕ ਐਮ.ਸੀ. ਵੱਲੋਂ ਕੀਤੀ ਜਾਵੇਗੀ। ਸਾਰੇ ਮੈਂਬਰਾਂ ਨੇ ਇਸ ਦੀ ਸ਼ਲਾਘਾ ਕੀਤੀ।

ਦੁਸ਼ਹਿਰੇ ਵਾਲੇ ਦਿਨ ਸ਼ਾਮ 5:30 ਵਜੇ ਤੋਂ ਲੈ ਕੇ 7:30 ਵਜੇ ਤੱਕ ਐਲ.ਈ.ਡੀ. ਰਾਹੀਂ ਰਮਾਇਣ ਦਿਖਾਈ ਜਾਵੇਗੀ। ਇਸ ਉਪਰੰਤ ਰਾਵਣ ਦਹਿਣ ਕੀਤਾ ਜਾਵੇਗਾ।

ਸੰਸਥਾਪਕ ਸਤਨਾਮ ਹਸੀਜਾ ਨੇ ਆਖਿਆ ਕਿ ਤੁਲਸੀ ਵਿਵਾਹ ਇੱਕ ਪਵਿੱਤਰ ਦਿਹਾੜਾ ਹੁੰਦਾ ਹੈ, ਜਿਸ ਵਿੱਚ ਸਾਲਿਗਰਾਮ ਅਤੇ ਤੁਲਸੀ ਦਾ ਵਿਵਾਹ ਹੁੰਦਾ ਹੈ। ਭਗਵਾਨ ਵਿਸ਼ਨੂੰ ਜੀ ਨੂੰ ਤੁਲਸੀ ਅਤੀ ਪਿਆਰੀ ਹੈ। ਜਿਸ ਘਰ ਵਿੱਚ ਤੁਲਸੀ ਦਾ ਪੌਦਾ ਹੁੰਦਾ ਹੈ, ਉੱਥੇ ਲਛਮੀ ਦਾ ਨਿਵਾਸ ਹੁੰਦਾ ਹੈ। ਤੁਲਸੀ ਵਿਵਾਹ ਸੁਣਨ ਦਾ ਵੀ ਬਹੁਤ ਮਹੱਤਵ ਹੈ। ਸੁਣਨ ਨਾਲ ਸ਼ਾਂਤੀ ਮਿਲਦੀ ਹੈ ਅਤੇ ਰੋਗ-ਦੋਸ਼ ਵੀ ਦੂਰ ਹੁੰਦੇ ਹਨ। ਸੁਧਾਰ ਸਭਾ ਦੇ ਸਾਰੇ ਮੈਂਬਰ ਦਿਨ-ਰਾਤ ਇੱਕ ਕਰਕੇ ਰੋਜ਼ਾਨਾ ਕੰਮ ਕਰ ਰਹੇ ਹਨ ਅਤੇ ਲੋਕਾਂ ਦਾ ਵੀ ਬਹੁਤ ਸਹਿਯੋਗ ਮਿਲ ਰਿਹਾ ਹੈ। ਸਾਰਿਆਂ ਨੂੰ ਬੇਨਤੀ ਹੈ ਕਿ ਤੁਲਸੀ ਵਿਵਾਹ ਮੌਕੇ ਵੱਧ ਤੋਂ ਵੱਧ ਯੋਗਦਾਨ ਪਾਓ ਅਤੇ ਸੁਧਾਰ ਸਭਾ ਦੀ ਟੀਮ ਨਾਲ ਸੰਪਰਕ ਕਰੋ।ਵੇਗਾ।