ਐਸ ਏ ਐਸ ਨਗਰ, 19 ਮਾਰਚ: ਸੀਤਲਾ ਮਾਤਾ ਮੰਦਰ ਮੇਲਾ ਅਤੇ ਛਿੰਝ ਕਮੇਟੀ ਵਲੋਂ ਮੇਲਾ ਅਤੇ ਛਿੰਝ (ਕੁਸ਼ਤੀਆਂ) ਦਾ ਆਯੋਜਨ ਪਿੰਡ ਨਡਿਆਲੀ ਦੇ ਸਰਪੰਚ ਦਵਿੰਦਰ ਸਿੰਘ ਦੀ ਅਗਵਾਈ ਹੇਠ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਮੇਲਾ ਅਤੇ ਛਿੰਜ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਹਲਕਾ ਵਿਧਾਇਕ ਸ੍ਰੀ ਕੁਲਵੰਤ ਸਿੰਘ ਨੇ ਮੁੱਖ ਮਹਿਮਾਨ ਦੇ ਤੌਰ ਤੇ ਸ਼ਮੂਲੀਅਤ ਕੀਤੀ।
ਇਸ ਮੌਕੇ ਗੱਲ ਕਰਦਿਆਂ ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਦੀ ਸਰਕਾਰ ਦੇ ਵਲੋਂ ਪੰਜਾਬ ਦੇ ਨੌਜਵਾਨਾਂ ਨੂੰ ਨਸ਼ਿਆਂ ਦੀ ਦਲਦਲ ਵਿੱਚੋਂ ਕੱਢ ਕੇ ਖੇਡ ਮੇਲਿਆਂ ਵੱਲ ਪ੍ਰੇਰਨ ਦੇ ਲਈ ਢੁਕਵਾਂ ਮਾਹੌਲ ਤਿਆਰ ਕੀਤਾ ਗਿਆ ਹੈ ਅਤੇ ਹੁਣ ਨੌਜਵਾਨ ਖੇਡਾਂ ਨਾਲ ਜੁੜ ਰਹੇ ਹਨ।
ਉਹਨਾਂ ਕਿਹਾ ਕਿ ਅੱਜ ਹਰ ਇਕ ਪਿੰਡ ਵਿੱਚ ਇਕ ਜਾਂ ਦੋ ਨਹੀਂ ਬਲਕਿ ਤਿੰਨ-ਤਿੰਨ ਖੇਡ ਮੇਲੇ ਕਰਵਾਏ ਜਾ ਰਹੇ ਹਨ। ਉਹਨਾਂ ਇਸ ਮੌਕੇ ਖੇਡ ਮੇਲੇ ਦੇ ਆਯੋਜਨ ਲਈ 31000 ਰੁਪਏ ਦੇਣ ਦਾ ਐਲਾਨ ਵੀ ਕੀਤਾ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਰਣਜੀਤ ਰਾਣਾ ਜਗਤਪੁਰਾ, ਇੰਦਰਜੀਤ ਸਿੰਘ, ਰੁਪਿੰਦਰ ਸਿੰਘ, ਅਵਤਾਰ ਸਿੰਘ, ਕਰਮਜੀਤ ਸਿੰਘ ਕਾਲਾ ਸਫੀਪੁਰ, ਗੁਰਪ੍ਰੀਤ ਸਿੰਘ ਮੈਂਬਰ ਪੰਚਾਇਤ, ਆਰ. ਪੀ. ਸ਼ਰਮਾ, ਡਾਕਟਰ ਕੁਲਦੀਪ ਸਿੰਘ, ਹਰਮੇਸ਼ ਸਿੰਘ ਕੁੰਭੜਾ, ਹਰਵਿੰਦਰ ਸਿੰਘ ਸੈਣੀ, ਤਰਲੋਚਨ ਸਿੰਘ ਤੌਚੀ ਸਰਪੰਚ, ਅਵਤਾਰ ਸਿੰਘ ਝਾਮਪੁਰ, ਹਰਮੀਤ ਸਿੰਘ, ਮੁਖਤਿਆਰ ਸਿੰਘ ਸਰਪੰਚ ਕੁਰੜਾ, ਸਤਵਿੰਦਰ ਸਿੰਘ ਮਿੱਠੂ, ਕਰਮਜੀਤ ਸਿੰਘ ਮਿੱਠੂ ਸਰਪੰਚ ਝਿਉਰਹੇੜੀ, ਗੁਰਸੇਵਕ ਸਿੰਘ ਸਰਪੰਚ ਮੌਲੀ ਵੈਦਵਾਨ ਵੀ ਹਾਜ਼ਰ ਸਨ।
ਸਰਕਾਰ ਦੀ ਕਾਰਗੁਜ਼ਾਰੀ ਸਦਕਾ ਨਸ਼ਿਆਂ ਦੀ ਥਾਂ ਖੇਡ ਮੇਲਿਆਂ ਨਾਲ ਜੁੜ ਰਹੇ ਹਨ ਨੌਜਵਾਨ - ਕੁਲਵੰਤ ਸਿੰਘ
