ਸਾਹਿਬਜ਼ਾਦਾ ਅਜੀਤ ਸਿੰਘ ਨਗਰ, 5 ਜੂਨ: ਪੰਜਾਬ ਸਰਕਾਰ ਦੇ ਮਿਸ਼ਨ ਘਰ ਘਰ ਰੋਜ਼ਗਾਰ ਤਹਿਤ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਐਸ.ਏ.ਐਸ ਨਗਰ ਵੱਲੋਂ 6 ਮਈ 06 ਮਈ, ਦਿਨ ਸ਼ੁੱਕਰਵਾਰ ਨੂੰ ਪਲੇਸਮੈਂਟ ਕੈਂਪ ਦਾ ਆਯੋਜਨ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ, ਤੀਸਰੀ ਮੰਜ਼ਿਲ, ਕਮਰਾ ਨੰ: 461, ਸੈਕਟਰ-76 ਵਿਖੇ ਕੀਤਾ ਜਾ ਰਿਹਾ ਹੈ, ਜਿਸ ਦਾ ਸਮਾਂ ਸਵੇਰੇ 10:00 ਵਜੇ ਤੋਂ ਦੁਪਹਿਰ 1 ਵਜੇ ਤੱਕ ਹੋਵੇਗਾ।
ਡੀ.ਬੀ.ਈ.ਈ. ਐਸ.ਏ.ਐਸ ਨਗਰ ਦੇ ਡਿਪਟੀ ਡਾਇਰੈਕਟਰ, ਹਰਪ੍ਰੀਤ ਸਿੰਘ ਮਾਨਸ਼ਾਹੀਆਂ ਵੱਲੋਂ ਦੱਸਿਆ ਗਿਆ ਕਿ ਪੰਜਾਬ ਸਰਕਾਰ ਵੱਲੋਂ ਪ੍ਰਾਰਥੀਆਂ ਨੂੰ ਰੋਜ਼ਗਾਰ ਦੇਣ ਦਾ ਉਪਰਾਲਾ ਕੀਤਾ ਜਾ ਰਿਹਾ ਹੈ। ਜਿਸ ਵਿੱਚ 6 ਮਈ (ਸ਼ੁੱਕਰਵਾਰ) ਨੂੰ ਪਲੇਸਮੈਂਟ ਕੈਂਪ ਦਾ ਆਯੋਜਨ ਕੀਤਾ ਜਾਣਾ ਹੈ।
ਉਨ੍ਹਾਂ ਅੱਗੇ ਦੱਸਿਆ ਕਿ ਇਸ ਕੈਂਪ ਵਿੱਚ ਡੀ-ਮਾਰਟ, ਟਾਇਨੋਰ ਆਰਥੋਟਿਕਸ ਪ੍ਰਾ. ਲਿਮਿਟੇਡ, ਰਮਾਨੀ ਪ੍ਰੀਸੀਜਨ ਮਸ਼ੀਨਜ਼ ਪ੍ਰਾਇਵੇਟ ਲਿਮਿਟੇਡ ਲਿਮਟਿਡ, ਯੂ-ਈਵਾਈ ਫੂਡਜ਼ ਐਲ.ਐਲ.ਪੀ, ਬੀ.ਟੀ.ਜੀ.ਟੀ. ਐਜੂਕੇਸ਼ਨ (ਟੈਕ ਮਹਿੰਦਰਾ ਫਾਊਂਡੇਸ਼ਨ) ਅਤੇ ਟ੍ਰਾਇਓਨ ਇੰਡੀਆ ਦੁਆਰਾ ਚੁਣਨ ਵਾਲਾ, ਪੈਕਰ, ਕੈਸ਼ੀਅਰ, ਗੋਦਾਮ ਸਹਾਇਕ, ਸੁਪਰਵਾਈਜ਼ਰ, ਸੁਰੱਖਿਆ ਗਾਰਡ, ਹੈਲਪਰ, ਟੇਲਰ, ਲੇਖਾ ਕਾਰਜਕਾਰੀ, ਲੇਖਾਕਾਰ (ਪੁਰਸ਼/ਮਹਿਲਾ), ਕੰਪਿਊਟਰ ਟ੍ਰੇਨਰ, ਆਈ.ਟੀ.ਆਈ. ਫਿਟਰ ਅਤੇ ਵੈਲਡਰ ਦੀਆਂ ਆਸਾਮੀਆਂ ਲਈ ਭਰਤੀ ਕੀਤੀ ਜਾਵੇਗੀ। ਭਰਤੀ ਕੀਤੇ ਗਏ ਪ੍ਰਾਰਥੀਆਂ ਦੀ ਤਨਖਾਹ ਕੰਪਨੀ ਅਨੁਸਾਰ (11000/- ਤੋਂ 25000/-) ਹੋਵੇਗੀ ਅਤੇ ਕੰਮ ਕਰਨ ਦਾ ਸਥਾਨ ਜ਼ਿਲ੍ਹਾ ਐਸ.ਏ.ਐਸ ਨਗਰ ਹੋਵੇਗਾ।
ਉਨ੍ਹਾਂ ਦੱਸਿਆ ਕਿ ਇਸ ਪਲੇਸਮੈਂਟ ਕੈਂਪ ਵਿੱਚ ਲੜਕੇ ਅਤੇ ਲੜਕੀਆਂ ਭਾਗ ਲੈ ਸਕਦੇ ਹਨ। ਪ੍ਰਾਰਥੀਆਂ ਦੀ ਉਮਰ 18 ਤੋਂ 30 ਸਾਲ ਤੱਕ ਹੋਵੇਗੀ ਅਤੇ ਘੱਟੋ ਘੱਟ ਯੋਗਤਾ ਦਸਵੀਂ, ਬਾਰਵ੍ਹੀ, ਬੀ.ਕਾਮ, ਗਰੈਜੂਏਸ਼ਨ ਅਤੇ ਆਈ.ਟੀ.ਆਈ. ਪਾਸ ਲੋੜੀਂਦੀ ਹੈ। ਇਸ ਦੇ ਨਾਲ ਹੀ ਕੰਪਿਊਟਰ ਟ੍ਰੇਨਰ ਦੀਆਂ ਅਸਾਮੀਆਂ ਲਈ ਪ੍ਰਾਰਥੀਆਂ ਦੀ ਕੰਪਿਊਟਰ ਸਾਇੰਸ, ਸਿੱਖਿਆ ਜਾਂ ਸਬੰਧਤ ਖੇਤਰ ਵਿੱਚ ਬੈਚਲਰ ਦੀ ਡਿਗਰੀ ਹੋਣੀ ਲਾਜ਼ਮੀ ਹੈ।
ਇਨ੍ਹਾਂ ਆਸਾਮੀਆਂ ਲਈ ਪ੍ਰਾਰਥੀ https://forms.gle/YJT3mE3E4iKxJNEV8 ਲਿੰਕ ਤੇ ਆਪਣੇ ਆਪ ਨੂੰ ਰਜਿਸਟਰ ਕਰ ਸਕਦੇ ਹਨ। ਉਨ੍ਹਾਂ ਉਮੀਦਵਾਰਾਂ ਨੂੰ ਅਪੀਲ ਕਰਦਿਆ ਕਿਹਾ ਕਿ ਇਸ ਮੌਕੇ ਦਾ ਵੱਧ ਤੋਂ ਵੱਧ ਲਾਹਾ ਲਿਆ ਜਾਵੇ।
ਪ੍ਰਾਰਥੀ ਆਪਣੀ ਯੋਗਤਾ ਦੇ ਅਸਲ ਸਰਟੀਫਿਕੇਟ, ਆਧਾਰ ਕਾਰਡ ਅਤੇ ਪੈਨਕਾਰਡ ਨਾਲ ਲੈ ਕੇ ਆਉਣ ਤਾਂ ਕਿ ਪ੍ਰਾਰਥੀਆ ਦੀ ਮੌਕੇ ਤੇ ਹੀ ਰਜਿਸਟ੍ਰੇਸ਼ਨ ਕਰਵਾਈ ਜਾ ਸਕੇ। ਇਸ ਤੋਂ ਇਲਾਵਾ ਪ੍ਰਾਰਥੀ ਆਪਣੇ ਰਿਜ਼ੀਉਮੇ ਸਮੇਤ ਫਾਰਮਲ ਡਰੈੱਸ ਵਿੱਚ ਸਮੇਂ ਸਿਰ ਆਉਣ ਦੀ ਖੇਚਲ ਕਰਨ।
