ਹੁਸ਼ਿਆਰਪੁਰ:- ਜ਼ਿਲਾ ਬਾਸਕਟਬਾਲ ਐਸੋਸੀਏਸ਼ਨ (ਰਜਿ:) ਜ਼ਿਲਾ ਹੁਸ਼ਿਆਰਪੁਰ ਵਲੋੰ 14 ਸਾਲ ਤੋਂ ਘਟ ਲਕੜੀਆਂ ਅਤੇ 19 ਸਾਲ ਤੋਂ ਘੱਟ ਲੜਕਿਆਂ ਲਈ ਬਾਸਕਟਬਾਲ ਚੈਂਪੀਅਨਸ਼ਿਪ 8,9 ਨਵੰਬਰ 2025 ਨੂੰ ਬਾਸਕਟਬਾਲ ਸਟੇਡੀਅਮ ਮੜੂਲੀ ਬ੍ਰਾਹਮਣਾਂ ਵਿਖੇ ਹੋਵੇਗੀ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਇੰਜ. ਸੁਰਿੰਦਰ ਸੰਧੂ ਸੀਨੀ. ਕਾਰਜਕਾਰੀ ਇੰਜੀਨੀਅਰ (ਰਿਟਾ.) ਜ਼ਿਲਾ ਪ੍ਰਧਾਨ ਬਾਸਕਟਬਾਲ ਐਸੋਸੀਏਸ਼ਨ ਹੁਸ਼ਿਆਰਪੁਰ ਨੇ ਦੱਸਿਆ ਕਿ ਗ੍ਰਾਮ ਪੰਚਾਇਤ ਮੜੂਲੀ ਬ੍ਰਾਹਮਣਾਂ ਅਤੇ ਧਾਰਮਿਕ, ਸਮਾਜਿਕ, ਰਾਜਨੀਤਕ ਸਖਸ਼ੀਅਤਾਂ ਅਤੇ ਐਨ ਆਰ ਆਈ ਸੱਜਣਾਂ ਦੇ ਸਹਿਯੋਗ ਨਾਲ 8 ਅਤੇ 9 ਨਵੰਬਰ ਨੂੰ ਹੋਣ ਵਾਲੀ ਬਾਸਕਟਬਾਲ ਚੈਂਪੀਅਨਸ਼ਿਪ ਵਿਚ ਬਹੁਤ ਰੌਚਕ ਤੇ ਦਿਲਚਸਪ ਮੁਕਾਬਲੇ ਹੋਣਗੇ।
ਜਿਸ ਵਿਚ ਬਾਸਕਟਬਾਲ ਦੇ ਹੋਣਹਾਰ ਤੇ ਚੰਗੇ ਖਿਡਾਰੀ ਆਪਣੀ ਖੇਡ ਦਾ ਪ੍ਰਦਰਸ਼ਨ ਕਰਨਗੇ। ਉਨਾਂ ਦੱਸਿਆ ਕਿ ਚੈਂਪੀਅਨਸ਼ਿਪ ਦਾ ਉਦਘਾਟਨ 8 ਨਵੰਬਰ ਨੂੰ ਸੰਤ ਰਾਮ ਮੂਰਤੀ ਜੀ ਨਾਰੇ ਵਾਲੇ, ਵਰਿੰਦਰ ਕੁਮਾਰ ਡੀ ਏ ਹੁਸ਼ਿਆਰਪੁਰ ਕਰਨਗੇ। ਉਨਾਂ ਸਮੂਹ ਸ਼ਹਿਰ ਵਾਸੀਆਂ ਤੇ ਖੇਡ ਪ੍ਰੇਮੀਆਂ ਨੂੰ ਚੈਂਪੀਅਨਸ਼ਿਪ ਵਿਚ ਪਹੁੰਚਕੇ ਖਿਡਾਰੀਆਂ ਦਾ ਹੌਂਸਲਾ ਅਫਜਾਈ ਕਰਨ ਦੀ ਅਪੀਲ ਕੀਤੀ।
ਜ਼ਿਲਾ ਬਾਸਕਟਬਾਲ ਚੈਂਪੀਅਨਸ਼ਿਪ 89 ਨਵੰਬਰ ਨੂੰ ਬਾਸਕਟਬਾਲ ਸਟੇਡੀਅਮ ਮੜੂਲੀ ਬ੍ਰਾਹਮਣਾਂ ਵਿਖੇ ਹੋਵੇਗੀ
