ਪਟਿਆਲਾ 29 ਦਸੰਬਰ:- ਦਸਮੇਸ਼ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰੇ ਸਾਹਿਬਜ਼ਾਦੇ ਅਤੇ ਮਾਤਾ ਗੁਜਰ ਕੌਰ ਜੀ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਪਹਿਲਵਾਨ ਲੋਕ ਭਲਾਈ ਯੂਥ ਕਲੱਬ ਪਟਿਆਲਾ ਵੱਲੋਂ ਮੋਦੀ ਪਲਾਜਾ ਨਾਭਾ ਗੇਟ ਪਟਿਆਲਾ ਵਿਖੇ ਸਾਹਿਬਜ਼ਾਦਿਆਂ ਨੂੰ ਯਾਦ ਕਰਦਿਆਂ ਅਰਦਾਸ ਕਰਕੇ ਗੁਰੂ ਦਾ ਲੰਗਰ ਦੁੱਧ ਬਰੈਡ ਵਰਤਾਇਆ ਗਿਆ।
ਲੰਗਰ ਦੀ ਸੇਵਾ ਨਿਭਾਉਣ ਲਈ ਉੱਗੇ ਸਮਾਜ ਸੇਵਕ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਸੀਨੀਅਰ ਆਗੂ ਇੰਦਰ ਮੋਹਨ ਸਿੰਘ ਬਜਾਜ ਨੇ ਕਲੱਬ ਦੇ ਨੌਜਵਾਨਾਂ ਵੱਲੋਂ ਕੀਤੇ ਜਾ ਰਹੇ ਲੋਕ ਭਲਾਈ ਕੰਮਾਂ ਦੀ ਸਲਾਘਾ ਕੀਤੀ। ਬਜਾਜ ਨੇ ਕਿਹਾ ਕਿ ਅੱਜ ਦੁਨੀਆਂ ਭਰ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੇ ਚਾਰੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰ ਕੌਰ ਜੀ ਦੀ ਲਾਸਾਨੀ ਕੁਰਬਾਨੀ ਨੂੰ ਭੁਲਾਇਆ ਨਹੀਂ ਜਾ ਸਕਦਾ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਐਮਸੀ ਅਵਤਾਰ ਸਿੰਘ ਤਾਰੀ ਕਲੱਬ ਪ੍ਰਧਾਨ ਹਰਮੇਸ਼ ਪਹਿਲਵਾਨ ਸਰਦਾਰ ਤਰਲੋਚਨ ਸਿੰਘ ਸੁਮੀਰ ਕੁਰੇਸੀ ਸੋਨੂ ਮਾਜਰੀ ਲਵਸ ਕੁਮਾਰ ਸੋਨੂ ਪੰਛੀ ਭਾਰਤੀ ਪਟਿਆਲਾ ਸਮਾਜ ਸੇਵਕ ਹਰਨੇਕ ਮਹਿਲ ਪਟਿਆਲਾ ਹਰਸ਼ ਗੋਇਲ ਵਿਨੋਦ ਗੋਇਲ ਨੇ ਇਸ ਲੰਗਰ ਵਿੱਚ ਸੇਵਾ ਨਿਭਾਈ।
ਚਾਰੇ ਸਾਹਿਬਜ਼ਾਦਿਆਂ ਨੂੰ ਸਮਰਪਿਤ ਪਹਿਲਵਾਨ ਲੋਕ ਭਲਾਈ ਯੂਥ ਕਲੱਬ ਮੋਦੀ ਪਲਾਜਾ ਪਟਿਆਲਾ ਵੱਲੋਂ ਦੁੱਧ ਅਤੇ ਬਰੈਡ ਦਾ ਲੰਗਰ ਲਾਇਆ ਗਿਆ
