ਨਵਾਂਸ਼ਹਿਰ (ਦੇਸ ਰਾਜ ਬਾਲੀ):- ਸਥਾਨਕ ਰੋਡ ਸੇਫਟੀ ਅਵੇਅਰਨੈੱਸ ਸੋਸਾਇਟੀ ਵੱਲੋਂ ਦੁਆਬਾ ਗਰੁੱਪ ਆਫ ਕਾਲਜਿਜ਼, ਰਾਹੋਂ ਦੇ ਸਹਿਯੋਗ ਨਾਲ ਜ਼ਿੰਮੇਵਾਰ ਨਾਗਰਿਕਤਾ ਪ੍ਰਤੀ ਜਾਗਰੂਕਤਾ ਰੈਲੀ ਦਾ ਆਯੋਜਨ ਕੀਤਾ ਗਿਆ। ਦੁਆਬਾ ਆਰੀਆ ਸੀਨੀਅਰ ਸੈਕੰਡਰੀ ਸਕੂਲ ਤੋਂ ਰੈਲੀ ਨੂੰ ਦੁਆਬਾ ਗਰੁੱਪ ਆਫ ਕਾਲਜਿਜ਼, ਰਾਹੋਂ ਦੇ ਚੇਅਰਮੈਨ ਮਹਿੰਦਰ ਸਿੰਘ ਬਾਠ ਨੇ ਝੰਡੀ ਦਿਖਾ ਕੇ ਰਵਾਨਾ ਕੀਤਾ। ਸੋਸਾਇਟੀ ਵੱਲੋਂ ਮਹਿੰਦਰ ਸਿੰਘ ਬਾਠ ਅਤੇ ਹਰਵਿੰਦਰ ਸਿੰਘ ਬਾਠ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਉਨ੍ਹਾਂ ਦੇ ਨਾਲ ਹਰਵਿੰਦਰ ਸਿੰਘ ਬਾਠ ਪ੍ਰਧਾਨ, ਡਾ. ਰਾਜੇਸ਼ਵਰ ਸਿੰਘ ਡਾਇਰੈਕਟਰ-ਪ੍ਰਿੰਸੀਪਲ, ਡਾ. ਖੁਸ਼ਨੀਤ ਕੌਰ ਬਾਠ ਪ੍ਰਿੰਸੀਪਲ, ਟਰੱਸਟੀ ਗੁਰਪ੍ਰੀਤ ਸਿੰਘ ਬਾਠ ਅਤੇ ਨਵਪ੍ਰੀਤ ਸੰਘਾ ਮੌਜੂਦ ਰਹੇ।

ਰੋਟਰੀ ਭਵਨ ਵਿਖੇ ਕਰਵਾਏ ਗਏ ਸੈਮੀਨਾਰ ਨੂੰ ਸੰਬੋਧਨ ਕਰਦਿਆਂ ਡਾ. ਅਜੇ ਬੱਗਾ ਨੇ ਕਿਹਾ ਕਿ ਜ਼ਿੰਮੇਵਾਰ ਨਾਗਰਿਕਤਾ ਪ੍ਰਤੀ ਜਾਗਰੂਕਤਾ ਹੋਣ ਦਾ ਮਤਲਬ ਹੈ ਕਿ ਕੌਮੀ ਸਮੱਸਿਆਵਾਂ ਬਹੁਤ ਘੱਟ ਹੋਣਗੀਆਂ, ਜਦਕਿ ਅਗਿਆਨਤਾ ਜਾਂ ਅਣਦੇਖੀ ਕਾਰਨ ਅਣਗਿਣਤ ਸਮੱਸਿਆਵਾਂ ਪੈਦਾ ਹੋ ਸਕਦੀਆਂ ਹਨ। ਉਨ੍ਹਾਂ ਕਿਹਾ ਕਿ ਅਸੀਂ ਹਰ ਰੋਜ਼ ਸੌਣ ਤੋਂ ਪਹਿਲਾਂ ਸਵੈ-ਪੜਚੋਲ ਰਾਹੀਂ ਦਿਨ ਭਰ ਦੀਆਂ ਸਰਗਰਮੀਆਂ ਨੂੰ ਨਾਗਰਿਕ ਵਜੋਂ ਜ਼ਿੰਮੇਵਾਰ ਅਤੇ ਗੈਰ-ਜ਼ਿੰਮੇਵਾਰ ਕੰਮਾਂ ਦਾ ਟੈਗ ਲਾ ਸਕਦੇ ਹਾਂ। ਸੈਮੀਨਾਰ ਨੂੰ ਟ੍ਰੈਫਿਕ ਪੁਲਿਸ ਵੱਲੋਂ ਪ੍ਰਵੀਨ ਕੁਮਾਰ, ਜੀ.ਐਸ. ਤੂਰ ਅਤੇ ਜੇ.ਐਸ. ਗਿੱਦਾ ਨੇ ਵੀ ਸੰਬੋਧਨ ਕੀਤਾ।

ਇਸ ਤੋਂ ਪਹਿਲਾਂ ਰੋਡ ਸੇਫਟੀ ਅਵੇਅਰਨੈੱਸ ਸੋਸਾਇਟੀ ਵੱਲੋਂ ਜੀ.ਐਸ. ਤੂਰ, ਹਰਪ੍ਰਭਮਹਿਲ ਸਿੰਘ, ਜੇ.ਐਸ. ਗਿੱਦਾ, ਨਰਿੰਦਰਪਾਲ ਤੂਰ, ਦਿਲਬਾਗ ਸਿੰਘ ਸੇਵਾਮੁਕਤ ਡੀ.ਈ.ਓ., ਪ੍ਰਿੰਸੀਪਲ ਬਿਕਰਮਜੀਤ ਸਿੰਘ, ਡਾ. ਅਜੇ ਬੱਗਾ ਅਤੇ ਜੋਗਾ ਸਿੰਘ ਸਾਧੜਾ ਨੇ ਭਰਵੀਂ ਸ਼ਮੂਲੀਅਤ ਕੀਤੀ। “ਭਗਤ ਪੂਰਨ ਸਿੰਘ ਲੋਕ ਸੇਵਾ ਟਰੱਸਟ”, ਬਰਨਾਲਾ ਕਲਾਂ ਵੱਲੋਂ ਹਰਪ੍ਰਭਮਹਿਲ ਸਿੰਘ, ਮਨਜੀਤ ਸਿੰਘ, ਮਹਿੰਦਰ ਸਿੰਘ ਦੁਆਬਾ, ਸੁੱਖਰਾਜ ਸਿੰਘ ਤੂਰ, ਹਰਪ੍ਰੀਤ ਸਿੰਘ, ਭਾਈ ਜਸਪਾਲ ਸਿੰਘ, ਲਖਵੀਰ ਸਿੰਘ ਦੁਆਬਾ, ਜਸਵੀਰ ਸਿੰਘ, ਅਮਰਜੀਤ ਸਿੰਘ, ਗੁਰਪ੍ਰੀਤ ਸਿੰਘ, ਸੰਦੀਪ ਕੁਮਾਰ ਐਂਬੂਲੈਂਸ ਸੇਵਾ ਅਤੇ ਤਰਸੇਮ ਸਿੰਘ ਵਾਹਨ-ਸਾਊਂਡ ਨੇ ਸ਼ਲਾਘਾਯੋਗ ਸੇਵਾਵਾਂ ਨਿਭਾਈਆਂ।

ਟ੍ਰੈਫਿਕ ਪੁਲਿਸ ਵੱਲੋਂ ਇੰਸਪੈਕਟਰ ਰਾਜ ਕੁਮਾਰ ਪੀ.ਸੀ.ਆਰ. ਇੰਚਾਰਜ, ਸੁਭਾਸ਼ ਚੰਦਰ ਏ.ਐਸ.ਆਈ. ਅਤੇ ਪ੍ਰਵੀਨ ਕੁਮਾਰ ਇੰਸਪੈਕਟਰ ਹਾਜ਼ਰ ਸਨ। ਰੋਡ ਸੇਫਟੀ ਟ੍ਰੇਨਿੰਗ ਪਾਰਕ ਵਿਖੇ ਜੀ.ਐਸ. ਤੂਰ ਵੱਲੋਂ ਨੌਜਵਾਨਾਂ ਨੂੰ ਸੜਕ ਸੁਰੱਖਿਆ ਬਾਰੇ ਵਿਸ਼ੇਸ਼ ਸਿਖਲਾਈ ਦਿੱਤੀ ਗਈ।

ਬਾਅਦ ਵਿੱਚ ਰੋਟੇਰੀਅਨ ਮੈਡਮ ਸੁਰਿੰਦਰ ਕੌਰ ਤੂਰ ਨੇ ਸੜਕ ਸੁਰੱਖਿਆ ਸਬੰਧੀ ਕੁਇਜ਼ ਪ੍ਰੋਗਰਾਮ ਦਾ ਸੰਚਾਲਨ ਕੀਤਾ। ਇਸ ਵਿੱਚ ਪ੍ਰੋ. ਜਸਵਿੰਦਰ ਸਿੰਘ ਹੁੰਦਲ, ਪ੍ਰੋ. ਛਾਇਆ ਅਤੇ ਵਿਦਿਆਰਥੀਆਂ ਵਿੱਚੋਂ ਗੁਰਸੇਵਕ, ਨਿਸ਼ਿਤਾ, ਜੈਸਮੀਨ, ਪ੍ਰਿੰਸ ਮਹਿਮੀ, ਮਹਿਕ ਵਿਰਦੀ, ਮਨਜਿੰਦਰ ਕੌਰ, ਏਕਮਜੋਤ ਸਿੰਘ, ਸਿਮਰਨ ਕੌਰ ਅਤੇ ਸੋਨੀਆ ਨੇ ਸਹੀ ਜਵਾਬ ਦੇ ਕੇ ਇਨਾਮ ਹਾਸਲ ਕੀਤੇ।

ਦੁਆਬਾ ਕਾਲਜ ਦੇ ਸਟਾਫ਼ ਮੈਂਬਰਾਂ ਗਗਨਜੋਤ, ਰਮਨਦੀਪ ਕੌਰ, ਸਵੀਨਾ ਰਾਣੀ, ਇਰਵਿੰਦਰ ਕੌਰ, ਸੰਗੀਤਾ ਦੇਵੀ, ਸਰਬਜੀਤ ਕੌਰ, ਗੁਰਪਾਲ ਸਿੰਘ, ਗਗਨਦੀਪ ਸਿੰਘ, ਨਾਨਕਸ਼ਰਣ ਸਿੰਘ, ਜਸਵਿੰਦਰ ਸਿੰਘ, ਜਸਪ੍ਰੀਤ ਸਿੰਘ, ਜੀਨਤ, ਪੂਜਾ, ਸ਼ਰਨਜੀਤ ਕੌਰ, ਮਨੀਸ਼ਾ, ਕ੍ਰਿਨਪ੍ਰੀਤ ਕੌਰ, ਨੀਟਾ, ਪਿੰਕੀ, ਪ੍ਰਿਅੰਕਾ, ਮਨਪ੍ਰੀਤ ਕੌਰ, ਮੁਸਕਾਨਦੀਪ ਕੌਰ, ਪ੍ਰਿਆ, ਸ਼ਿਵਾਅੰਜੀ, ਨਿਧੀ ਠਾਕੁਰ ਅਤੇ ਦਲਜੀਤ ਸਿੰਘ ਨੇ ਸਰਬਜੀਤ ਸਿੰਘ ਦੇ ਨਾਲ ਮਿਲ ਕੇ ਸਮੁੱਚੇ ਪ੍ਰੋਗਰਾਮ ਵਿੱਚ ਉਤਸ਼ਾਹਜਨਕ ਯੋਗਦਾਨ ਪਾਇਆ।