ਚੰਡੀਗੜ੍ਹ, 27 ਫਰਵਰੀ:- ਹਰਿਆਣਾ ਦੇ ਖੇਡ ਰਾਜ ਮੰਤਰੀ ਸ੍ਰੀ ਗੌਰਵ ਗੌਤਮ ਨੇ ਕਿਹਾ ਕਿ ਡੱਬਵਾਲੀ ਸ਼ਹਿਰ ਦੇ ਸਟੇਡੀਅਮ ਦੇ ਸੁਧਾਰੀਕਰਣ ਲਈ ਜਿਲ੍ਹਾ ਖੇਡ ਅਧਿਕਾਰੀ 1 ਕਰੋੜ ਰੁਪਏ ਦਾ  ਅੰਦਾਜਾ ਬਣਾ ਕੇ ਭੇਜਿਆ ਹੈ, ਜਿਸ ਨੂੰ ਹਰਿਆਣਾ ਸ਼ਹਿਰੀ ਵਿਕਾਸ ਅਥਾਰਿਟੀ ਨੂੰ ਭੇਜ ਦਿੱਤਾ ਹੈ ਅਤੇ ਜਲਦੀ ਹੀ ਸਟੇਡੀਅਮ ਦਾ ਸੁਧਾਰੀਕਰਣ ਕਰਵਾਇਆ ਜਾਵੇਗਾ।
          ਉਨ੍ਹਾਂ ਨੇ ਕਿਹਾ ਕਿ ਜਿਲ੍ਹਾ ਸਿਰਸਾ ਵਿੱਚ ਸ਼ਹੀਦ ਭਗਤ ਸਿੰਘ ਖੇਡ ਪਰਿਸਰ ਅਤੇ ਚੌਧਰੀ ਦਲਬੀਰ ਸਿੰਘ ਇੰਡੌਰ ਸਟੇਡੀਅਮ ਹੈ। ਡੱਬਵਾਲੀ ਵਿੱਚ ਸ਼੍ਰੀ ਗੁਰੂ ਗੋਬਿੰਦ ਸਿੰਘ ਖੇਡ ਪਰਿਸਰ ਅਤੇ ਚੌਟਾਲਾ  ਵਿੱਚ ਚੌਧਰੀ ਸਾਹਿਰ ਰਾਮ ਸਟੇਡੀਅਮ ਸਬ-ਡਿਵੀਜਨ ਪੱਧਰ ਖੇਡ ਸਟੇਡੀਅਮ ਹੈ।
          ਮੰਤਰੀ ਅੱਜ ਵਿਧਾਨਸਭਾ ਬਜਟ ਸੈਸ਼ਨ ਦੌਰਾਨ ਸਦਨ ਦੇ ਇੱਕ ਮੈਂਬਰ ਵੱਲੋਂ ਪੁੱਛੇ ਗਏ ਸੁਆਲ ਦਾ ਜਵਾਬ ਦੇ ਰਹੇ ਸਨ।
          ਉਨ੍ਹਾਂ ਨੇ ਕਿਹਾ ਕਿ ਜਿਲ੍ਹਾ ਸਿਰਸਾ ਵਿੱਚ ਇੱਕ ਰਿਹਾਇਸ਼ੀ ਤੇ 50 ਖੇਡ ਨਰਸਰੀਆਂ ਹਨ। ਸਿਰਸਾ ਵਿੱਚ 21 ਕੋਚ ਅਤੇ ਜੂਨੀਅਰ ਕੋਚ ਹਨ। ਸਿਰਸਾ ਦੇ ਸ਼ਹੀਦ ਭਗਤ ਸਿੰਘ ਸਟੇਡੀਅਮ ਵਿੱਚ ਇੱਕ ਸਹੂਲਤ ਕੇਂਦਰ ਹੈ।