ਗੜਸ਼ੰਕਰ:- ਅੱਜ 3 ਫਰਵਰੀ 2026 ਨੂੰ ਕੁਲ ਹਿੰਦ ਕਿਸਾਨ ਸਭਾ ਦੀ ਕੇਂਦਰੀ ਕਾਲ ਤੇ ਗੜ੍ਹਸ਼ੰਕਰ ਵਿਖੇ ਮੀਟਿੰਗ ਕੀਤੀ ਗਈ ਅਤੇ ਮੋਦੀ ਸਰਕਾਰ ਵਿਰੁੱਧ ਜੋਰਦਾਰ ਨਾਹਰੇ ਲਗਾਏ ਗਏ, ਕੇਂਦਰੀ ਬੱਜਟ ਦੀਆਂ ਕਾਪੀਆਂ ਸਾੜੀਆਂ ਗਈਆਂ। ਇਸ ਮੌਕੇ ਦਰਸ਼ਨ ਸਿੰਘ ਮੱਟੂ ਸੂਬਾਈ ਮੀਤ ਪ੍ਰਧਾਨ ਨੇ ਸੰਬੋਧਨ ਕਰਦਿਆਂ ਕਿਹਾ ਕਿ ਕੇਂਦਰੀ ਬੱਜਟ ਪੇਸ਼ ਕਰਦਿਆਂ ਸ੍ਰੀਮਤੀ ਸੀਤਾ ਰਮਨ ਨੇ ਕਿਸਾਨਾਂ ਦਾ ਇੱਕ ਵਾਰ ਨਾਂ ਲਿਆ ਪਰ ਸੰਕਟ ਮੂੰਹ ਆਈ ਕਿਸਾਨੀ ਤੇ ਮਜਦੂਰਾਂ ਦਾ ਕਰਜੇ ਮੁਆਫੀ ਬਾਰੇ ਕੋਈ ਗੱਲ ਨਹੀਂ ਆਖੀ।
 ਕਾਰਪੋਰੇਟ ਘਰਾਣਿਆਂ 15ਲੱਖ ਕਰੋੜ ਕਰਜਾ ਮੁਆਫ ਹੋ ਚੁੱਕਾ ਹੈ, ਕਿਸਾਨਾਂ ਮਜਦੂਰਾਂ ਦਾ 19ਲੱਖ ਕਰੋੜ ਖੜਾ ਹੈ। ਫਸਲਾਂ ਦੀ ਪੈਦਾਵਾਰ ਘੱਟੀ ਹੈ, ਪਹਿਲਾਂ ਔਸਤਨ ਵਿਕਾਸ ਦਰ 4'45%ਸੀ ਪਰ ਹੁਣ 3`5%ਹੈ। ਮਜਦੂਰਾਂ ਦਾ ਇੱਕ ਵਾਰ ਵੀ ਨਾਂ ਨਹੀਂ ਲਿਆ। ਮਨਰੇਗਾ ਦਾ ਭੋਗ ਪਾ ਦਿੱਤਾ, ਹੁਣ ਵੀ ਬੀ ਜੀ ਰਾਮ ਜੀ ਸਕੀਮ ਜਿਸ ਵਿੱਚ 60%ਭਾਰਤ ਸਰਕਾਰ ਤੇ40% ਰਾਜ ਸਰਕਾਰਾਂ ਹਿੱਸਾ ਪਾਉਣਗੀਆਂ, ਪਹਿਲਾਂ 90%ਭਾਰਤ ਸਰਕਾਰ ਤੇ10%ਰਾਜ ਸਰਕਾਰਾਂ ਹਿੱਸਾ ਪਾਉਂਦੀਆਂ ਸਨ।
ਮਨਰੇਗਾ ਸਕੀਮ ਬੰਦ ਕਰਕੇ ਮਜਦੂਰਾਂ ਦੇ ਚੁੱਲੇ ਠੰਡੇ ਕਰਨ ਦੀ ਸਕੀਮ ਚਲਾਈ ਹੈ। ਵਿੱਤ ਮੰਤਰੀ ਨੇ ਖੇਤੀਬਾੜੀ  ਨੂੰ ਅਣਗੋਲਿਆ ਕੀਤਾ ਹੈ। ਬਿਜਲੀ ਬਿੱਲ 2025,ਸੀਡ ਬਿੱਲ 2025ਰੱਦ ਕਰਨ ਦੀ ਮੰਗ ਕੀਤੀ।ਕਿਸਾਨ ਆਗੂ ਗੁਰਮੀਤ ਸਿੰਘ ਪਾਂਗਲੀ ਨੇ ਆਏ ਲੋਕਾਂ ਦਾ ਧੰਨਵਾਦ ਕੀਤਾ।ਹਰਨੇਕ ਸਿੰਘ ਬੰਗਾ ਨੇ ਸਟੇਜ ਦੀ ਕਾਰਵਾਈ ਚਲਾਈ। ਇਹ ਮੌਕੇ ਵਿੱਕੀ, ਦਰਸ਼ਨ ਸਿੰਘ, ਜੋਗਿੰਦਰ ਸਿੰਘ, ਰੋਸ਼ਨ ਲਾਲ,ਹਰਮੇਸ਼, ਮੰਗਾ,ਬੋਬੀ,ਬੀਬੀ ਸੁਨੀਤਾ, ਮਹਿੰਦਰ ਕੌਰ, ਬੱਬਲੀ, ਤੇ ਹੋਰ ਸ਼ਾਮਲ ਸੀ।