ਪਟਿਆਲਾ (ਮਨਪ੍ਰੀਤ ਸਿੰਘ):- ਅੱਜ ਸ਼ਾਹੀ ਸ਼ਹਿਰ ਪਟਿਆਲਾ ਦੀ ਨਾਮਵਰ ਸੰਸਥਾ ਗਿਆਨ ਜਯੋਤੀ ਐਜੂਕੇਸ਼ਨ ਸੁਸਾਇਟੀ (ਰਜਿ.) ਪਟਿਆਲਾ ਵੱਲੋਂ “ਕਲੀਨ ਪਟਿਆਲਾ, ਗਰੀਨ ਪਟਿਆਲਾ” ਮੁਹਿੰਮ ਤਹਿਤ ਨਹਿਰੂ ਪਾਰਕ ਨੂੰ ਪਲਾਸਟਿਕ ਮੁਕਤ ਕਰਨ ਦੇ ਮਕਸਦ ਨਾਲ ਸਫ਼ਾਈ ਅਭਿਆਨ ਚਲਾਇਆ ਗਿਆ। ਇਸ ਦੇ ਨਾਲ ਹੀ ਸਕੂਟਰ ਮਾਰਕੀਟ ਵਾਲੀ ਸੜਕ ਦੀ ਵੀ ਸਫ਼ਾਈ ਕੀਤੀ ਗਈ।

ਇਹ ਸੁਸਾਇਟੀ ਪਿਛਲੇ ਢਾਈ ਦਹਾਕਿਆਂ ਤੋਂ ਸਫ਼ਾਈ ਅਭਿਆਨ, “ਹਰ ਮਨੁੱਖ ਲਾਵੇ ਦੋ ਰੁੱਖ” ਮੁਹਿੰਮ ਅਤੇ ਵਾਤਾਵਰਨ ਦੀ ਸੰਭਾਲ ਲਈ ਕੰਮ ਕਰ ਰਹੀ ਹੈ। ਸੁਸਾਇਟੀ ਦੇ ਪ੍ਰਧਾਨ ਉਪਕਾਰ ਸਿੰਘ ਵਿਦੇਸ਼ ਗਏ ਹੋਏ ਹਨ, ਪਰ ਉਨ੍ਹਾਂ ਦੀ ਟੀਮ ਪਟਿਆਲਾ ਵਿੱਚ ਲਗਾਤਾਰ ਸਫ਼ਾਈ ਅਭਿਆਨ, ਰੁੱਖ ਲਗਾਉਣ, ਮੈਡੀਕਲ ਕੈਂਪ, “ਯੁੱਧ ਨਸ਼ਿਆਂ ਵਿਰੁੱਧ” ਮੁਹਿੰਮ ਅਤੇ ਹੋਰ ਸੱਭਿਆਚਾਰਕ ਪ੍ਰੋਗਰਾਮ ਕਰਵਾ ਰਹੀ ਹੈ।

ਇਸ ਸਫ਼ਾਈ ਅਭਿਆਨ ਵਿੱਚ ਵਿਨੇ ਸਰਵਰ, ਦੀਪਕ ਕਪੂਰ, ਮੋਹਨ ਲਾਲ ਖੰਨਾ, ਵਿੱਕੀ ਸਿੰਘ ਅਤੇ ਹੋਰ ਮੈਂਬਰ ਵੀ ਸ਼ਾਮਲ ਹੋਏ।