ਪਟਿਆਲਾ 21 ਜੁਲਾਈ- ਸਰਕਾਰੀ ਤੇ ਅਰਧ ਸਰਕਾਰੀ ਵਿਭਾਗਾਂ ਦੇ ਚੌਥਾ ਦਰਜਾ ਮੁਲਾਜਮਾਂ ਨੇ ਮਰਹੂਮ ਕਾਮਰੇਡ ਰਣਬੀਰ ਢਿੱਲੋਂ ਦੀ ਯਾਦ ਵਿੱਚ ਇੱਕ ਵਿਸ਼ਾਲ ਰੈਲੀ ਅਤੇ ਮਾਰਚ ਕੀਤਾ। ਇਹ ਰੈਲੀ ਜਲ ਸਰੋਤ ਵਿਭਾਗ ਦੇ ਭਾਖੜਾ ਮੇਨ ਸਰਕਲ ਦੇ ਮੁੱਖ ਗੇਟ ਅੱਗੇ ਕੀਤੀ ਗਈ। ਜਿੱਥੇ ਤੋਂ ਸੈਂਕੜਿਆਂ ਦੀ ਗਿਣਤੀ ਵਿੱਚ ਚੌਥਾ ਦਰਜਾ ਮੁਲਾਜਮ (ਬੇਲਦਾਰ) ਦੀਆਂ ਬਦਲੀਆਂ ਪੰਜਾਬ ਸਰਕਾਰ ਦੇ ਦੂਰ ਦੁਰਾਡੇ ਕਰ ਦਿੱਤੀਆਂ ਹਨ।
ਇਹਨਾਂ ਬਦਲੀਆਂ ਨੂੰ ਵਾਪਸ ਕਰਵਾਉਣ, ਇਹ ਰੈਲੀ ਕੀਤੀ ਗਈ, ਇਸ ਮੌਕੇ ਤੇ ਮੁਲਾਜਮ ਆਗੂਆਂ ਦਰਸ਼ਨ ਸਿੰਘ ਲੁਬਾਣਾ, ਜਗਮੋਹਨ ਨੋਲੱਖਾ, ਸੂਰਜ ਪਾਲ ਯਾਦਵ, ਨਾਰੰਗ ਸਿੰਘ, ਪ੍ਰੀਤਮ ਚੰਦ ਠਾਕੁਰ ਤੇ ਬਲਬੀਰ ਸਿੰਘ ਨੇ ਐਲਾਨ ਕੀਤਾ ਕਿ ਜਲ ਸਰੋਤ ਵਿਚਲਿਆ ਬਦਲੀਆਂ ਵਾਪਸ ਕਰਵਾਉਣ, ਲਬਿੰਤ ਮੰਗਾਂ ਸਬੰਧੀ ਮਿਤੀ 07 ਅਗਸਤ ਨੂੰ ਜਲ ਸਰੋਤ ਮੰਤਰੀ ਸ੍ਰੀ ਬਰਿੰਦਰ ਗੋਇਲ ਦੇ ਵਿਧਾਨ ਸਭਾ ਹਲਕਾ ਲਹਿਰਾਗਾਗਾ ਵਿਖੇ ਰੈਲੀ ਕਰਕੇ ਸ਼ਹਿਰ ਵਿੱਚ ਝੰਡਾ ਮਾਰਚ ਕੀਤਾ ਜਾਵੇਗਾ।
ਜਲ ਸਰੋਤ ਦਫਤਰ ਤੋਂ ਇੱਕ ਵਿਸ਼ਾਲ ਰੋਸ ਮਾਰਚ ਵਣ ਵਿਭਾਗ ਦੇ ਦਫਤਰ ਤੱਕ ਕੀਤਾ ਗਿਆ ਕਿ ਵਣ ਵਿਭਾਗਾਂ ਦੇ ਦਿਹਾੜੀਦਾਰ ਕਰਮੀਆਂ ਨੂੰ ਰੈਗੂਲਰ ਕਰਨ ਵਿੱਚ ਵਿਭਾਗ ਨੇ ਸੀਨੀਅਰ ਕਾਮਿਆ ਨੂੰ ਅੱਖੋ ਔਹਲੇ ਕੀਤਾ ਗਿਆ ਹੈ ਤੇ ਇਸ ਵਿੱਚ ਭਾਈ ਭਤੀਜਾਵਾਦ ਨੂੰ ਪਹਿਲ ਦਿੱਤੀ ਗਈ ਹੈ। ਇਸ ਵਿਰੁੱਧ ਜਥੇਬੰਦੀ ਸਾਰੇ ਤੱਥ ਇਕੱਤਰ ਕਰਕੇ ਵਣ ਭਵਨ ਮੁਹਾਲੀ ਵਿਖੇ ਆਪਣੀ ਮੁਲਤਵੀ ਕੀਤਾ ਸੰਘਰਸ਼ ਮੁੜ ਸ਼ੁਰੂ ਕਰੇਗੀ।
ਅੱਜ ਦੇ ਇਕੱਠ ਨੇ ਮੁਲਾਜਮ ਅੰਦੋਲਨਾਂ ਦੇ ਬਾਨੀ ਕਾ. ਮਰਹੂਮ ਰਣਬੀਰ ਸਿੰਘ ਢਿੱਲੋਂ ਦੀ ਪਹਿਲੀ ਬਰਸੀ ਤੇ ਸ਼ਰਧਾਂਜਲੀ ਅਰਪਿਤ ਕੀਤੀ। ਇਸ ਮੌਕੇ ਤੇ ਆਗੂਆਂ ਨੇ ਐਲਾਨ ਕੀਤਾ ਕਿ ਉਹ ਮੁਲਾਜਮਾਂ—ਪੈਨਸ਼ਨਰਾਂ ਅਤੇ ਕੱਚੇ ਮੁਲਾਜਮਾਂ ਨੂੰ ਪੱਕਾ ਕਰਵਾਉਣ ਲਈ ਆਪਣਾ ਰਵਾਇਤ ਐਕਸ਼ਨ 15 ਅਗਸਤ ਨੂੰ ਜਿਲਾ ਸਦਰ ਮੁਕਾਮਾ ਤੇ ਭੁੱਖ ਹੜਤਾਲ ਕਰਨ ਉਪਰੰਤ ਝੰਡਾ ਮਾਰਚ ਕਰੇਗੀ ਤੇ ਮੰਗਾਂ ਦਾ ਯਾਦ ਪੱਤਰ ਮੁੱਖ ਮੰਤਰੀ, ਵਿੱਤ ਮੰਤਰੀ, ਮੁੱਖ ਸਕੱਤਰ ਨੂੰ ਭਿਜਵਾਇਆ ਜਾਵੇਗਾ।
ਇਸ ਮੌਕੇ ਤੇ ਹੋਰ ਵੀ ਆਗੂ ਹਾਜਰ ਸਨ। ਉਹਨਾਂ ਵਿੱਚ ਕੁਲਦੀਪ ਸਕਰਾਲੀ, ਹਰੀ ਰਾਮ ਨਿੱਕਾ, ਕਾਕਾ ਸਿੰਘ, ਤਰਲੋਚਨ ਮਾੜੂ, ਕੁਲਦੀਪ ਸਿੰਘ ਰਾਇਵਾਲ, ਤਰਲੋਚਨ ਮੰਡੋਲੀ, ਦਰਸ਼ਨ ਮੱਲੋਵਾਲ, ਗੁਰਮੇਲ ਸਿੰਘ, ਬੀਰ ਸਿੰਘ, ਅਮਰਨਾਥ ਨਰੜੂ, ਮੰਗਤ ਰਾਮ, ਅਮਰੀਕ ਸਿੰਘ, ਦਲਜੀਤ ਸਿੰਘ, ਹਾਕਮ ਸਿੰਘ, ਨਛੱਤਰ ਸਿੰਘ, ਸਵਰਾਜ ਸਿੰਘ, ਗੁਰਮੇਲ ਸਿੰਘ, ਹਰਮੇਲ ਸਿੰਘ, ਚੰਦਰ ਭਾਨ, ਕਾਕਾ ਸਿੰਘ, ਬਲਜੀਤ ਸਿੰਘ, ਹਾਕਮ ਸਿੰਘ, ਨਛੱਤਰ ਸਿੰਘ, ਸੁਰਜ ਦੀਨ, ਹਰਮੇਲ ਸਿੰਘ, ਗੁਰਮੇਲ ਸਿੰਘ, ਨਛੱਤਰ ਸਿੰਘ, ਨਿਰਮਲ ਸਿੰਘ, ਦੀਪਕ, ਬੱਬੂ, ਗੁਰਮੇਲ ਸਮਾਣਾ, ਆਦਿ ਹਾਜਰ ਸਨ।
ਸਰਕਾਰੀ ਤੇ ਅਰਧ ਸਰਕਾਰੀ ਵਿਭਾਗਾਂ ਦੇ ਚੌਥਾ ਦਰਜਾ ਮੁਲਾਜਮਾਂ ਕੀਤੀ ਵਿਸ਼ਾਲ ਰੈਲੀ, ਅਤੇ ਰੋਸ ਮਾਰਚ ਕੀਤਾ — ਦਰਸ਼ਨ ਲੁਬਾਣਾ
