ਫਗਵਾੜਾ/ਹੁਸ਼ਿਆਰਪੁਰ- ਪਿੰਡ ਚੱਕ ਦੇਸ਼ ਰਾਜ ਵਿਖੇ ਹਰ ਸਾਲ ਦੀ ਤਰ੍ਹਾਂ ਬ੍ਰਹਮਲੀਨ ਸੰਤ ਬਾਬਾ ਚਰਨਦਾਸ ਜੀ ਧੂਣੇ ਵਾਲਿਆਂ ਦੀ ਸਲਾਨਾ ਬਰਸੀਂ ਮਿਤੀ 15 ਮਾਰਚ ਬਹੁਤ ਹੀ ਪ੍ਰੇਮ ਤੇ ਸ਼ਰਧਾ ਭਾਵ ਨਾਲ ਮਨਾਈ ਜਾ ਰਹੀ ਹੈ। ਇਸ ਸੰਬੰਧੀ ਮਹਾਂਪੁਰਸ਼ਾਂ ਦੇ ਤਪ ਅਸਥਾਨ ਦੇ ਮਜੂਦਾ ਉਤਰਾਅਧਿਕਾਰੀ ਮਹੰਤ ਬਾਬਾ ਅਮਰਦਾਸ ਜੀ ਧੂਣੇ ਵਾਲਿਆਂ ਨੇ ਦੱਸਿਆ ਕਿ ਪਿੰਡ ਚੱਕ ਦੇਸ ਰਾਜ ਵਿਖੇ ਬਰਸੀ ਸਮਾਗਮ ਨੂੰ ਸਮਰਪਿਤ ਸ੍ਰੀ ਅਖੰਡ ਪਾਠ ਸਾਹਿਬ 13 ਜਨਵਰੀ ਨੂੰ ਆਰੰਭ ਕੀਤੇ ਜਾਣਗੇ|
15 ਮਾਰਚ ਨੂੰ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਜਾਣਗੇ ਜੀ ਉਪਰੰਤ ਸਮਾਗਮ ਵਿੱਚ ਸ਼ਾਮਲ ਸੰਤ ਮਹਾਂਪੁਰਸ਼ ਆਪਣੇ ਪ੍ਰਵਚਨਾਂ ਰਾਹੀਂ ਸੰਗਤਾਂ ਨੂੰ ਨਿਹਾਲ ਕਰਨਗੇ ਕੀਰਤਨੀ ਜਥੇ ਵਲੋਂ ਸੰਗਤਾਂ ਨੂੰ ਗੁਰਬਾਣੀ ਦੇ ਮਨੋਹਰ ਕੀਰਤਨ ਰਾਹੀਂ ਨਿਹਾਲ ਕੀਤਾ ਜਾਵੇਗਾ ਇਸ ਮੌਕੇ ਸੰਗਤਾਂ ਨੂੰ ਚਾਹ ਪਕੌੜੇ ਅਤੇ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਜਾਵੇਗਾ
ਬ੍ਰਹਮਲੀਨ ਸੰਤ ਬਾਬਾ ਚਰਨ ਦਾਸ ਧੂਣੇ ਵਾਲਿਆਂ ਦੀ ਸਲਾਨਾ ਬਰਸੀ 15 ਮਾਰਚ ਨੂੰ ਮਨਾਈ ਜਾਵੇਗੀ-ਮਹੰਤ ਅਮਰ ਦਾਸ
