ਮਾਹਿਲਪੁਰ, (17 ਨਵੰਬਰ ) ਨਿਰਮਲ ਕੁਟੀਆ ਜਨਮ ਅਸਥਾਨ ਬ੍ਰਹਮਲੀਨ ਸੰਤ ਬਾਬਾ ਦਲੇਲ ਸਿੰਘ ਜੀ ਵਿਖੇ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ,ਬ੍ਰਹਮਲੀਨ ਸੰਤ ਬਾਬਾ ਦਲੇਲ ਸਿੰਘ ਮਹਾਰਾਜ ਜੀ ਦੀ 24ਵੀਂ ਸਲਾਨਾ ਬਰਸੀ, ਸੰਤ ਬਾਬਾ ਸਤਿਨਾਮ ਜੀ ਦੀ ਸਲਾਨਾ ਬਰਸੀ ਅਤੇ ਸੰਤ ਬਾਬਾ ਜਗਦੇਵ ਸਿੰਘ ਮੋਨੀ ਜੀ ਦੀ 14ਵੀ ਪਵਿੱਤਰ ਅਤੇ ਨਿੱਘੀ ਯਾਦ ਵਿੱਚ ਸ੍ਰੀ ਅਖੰਡ ਪਾਠਾਂ ਦੀ ਲੜੀ 11 ਨਵੰਬਰ ਤੋ ਸ਼ੁਰੂ ਕੀਤੀ ਗਈ ਹੈ lਇਸ ਸਬੰਧੀ ਜਾਣਕਾਰੀ ਦਿੰਦਿਆਂ ਇਸ ਅਸਥਾਨ ਦੇ ਮੁੱਖ ਸੰਚਾਲਕ ਸੰਤ ਬਾਬਾ ਮੱਖਣ ਸਿੰਘ ਜੀ ਅਤੇ ਉਨਾਂ ਦੇ ਸਹਿਯੋਗੀ ਸੰਤ ਬਾਬਾ ਬਲਬੀਰ ਸਿੰਘ ਜੀ ਸ਼ਾਸਤਰੀ ਨੇ ਦੱਸਿਆ ਕਿ ਮੁੱਖ ਸਮਾਗਮ 21 ਨਵੰਬਰ ਨੂੰ ਹੋਵੇਗਾ l 20 ਨਵੰਬਰ ਨੂੰ ਵਿਸ਼ਾਲ ਨਗਰ ਕੀਰਤਨ ਸਜਾਇਆ ਜਾਵੇਗਾl ਉਨਾਂ ਦੱਸਿਆ ਕਿ 14 ਨਵੰਬਰ ਨੂੰ ਰਾਤ ਦੇ ਦੀਵਾਨ ਵਿੱਚ ਭਾਈ ਗੁਰਨੇਕ ਸਿੰਘ ਸਕਰੂਲੀ ਵਾਲੇ ਅਤੇ ਭਾਈ ਚਰਨਜੀਤ ਸਿੰਘ ਹੱਲੂਵਾਲ ਵਾਲਿਆਂ ਨੇ ਸੰਗਤਾਂ ਨੂੰ ਕਥਾ ਕੀਰਤਨ ਰਾਹੀਂ ਉਸ ਅਕਾਲ ਪੁਰਖ ਨਾਲ ਜੋੜਿਆ,ਜੋ ਇਸ ਬ੍ਰਹਿਮੰਡ ਦੇ ਕਣ -ਕਣ ਵਿੱਚ ਮੌਜੂਦ ਹੈl ਇਸੇ ਤਰ੍ਹਾਂ 15 ਨਵੰਬਰ ਦੇ ਰਾਤਰੀ ਦੀਵਾਨ ਵਿੱਚ ਸੰਤ ਬਾਬਾ ਬਲਵੀਰ ਸਿੰਘ ਵੈਰਾਗੀ ਜਲੰਧਰ ਵਾਲੇ, 16 ਨਵੰਬਰ ਨੂੰ ਸੰਤ ਬਾਬਾ ਹਰੀ ਸਿੰਘ ਜੀ ਰੰਧਾਵੇ ਵਾਲੇ, 17 ਨਵੰਬਰ ਨੂੰ ਸੰਤ ਬਾਬਾ ਕੁਲਦੀਪ ਸਿੰਘ ਨਾਨਕਸਰ ਮਜਾਰੀ ਵਾਲਿਆਂ ਨੇ ਰਾਤਰੀ ਦੇ ਦੀਵਾਨਾਂ ਵਿੱਚ ਕਥਾ ਕੀਰਤਨ ਕਰਕੇ ਸੰਗਤਾਂ ਨੂੰ ਸੰਤਾਂ ਮਹਾਂਪੁਰਸ਼ਾਂ ਦੇ ਪਰਉਪਕਾਰੀ ਕਾਰਜਾਂ ਤੋਂ ਜਾਣੂ ਕਰਵਾਇਆ l ਇਸ ਮੌਕੇ ਉਹਨਾਂ ਇਲਾਕਾ ਨਿਵਾਸੀ ਸੰਗਤਾਂ ਨੂੰ ਬੇਨਤੀ ਕੀਤੀ ਕਿ ਉਹ ਸਮਾਗਮ ਵਿੱਚ ਸ਼ਾਮਿਲ ਹੋ ਕੇ ਗੁਰ ਇਤਿਹਾਸ ਤੋਂ ਜਾਣੂ ਹੋਣl ਉਹਨਾਂ ਦੱਸਿਆ ਕਿ ਇਸ ਸਮਾਗਮ ਨੂੰ ਮੁੱਖ ਰੱਖਦੇ ਹੋਏ ਨਿਰਮਲ ਕੁਟੀਆ ਜਨਮ ਅਸਥਾਨ ਸੰਤ ਬਾਬਾ ਦਲੇਲ ਸਿੰਘ ਟੂਟੋਮਜ਼ਾਰਾ ਵਿਖੇ ਕਨੇਡਾ, ਅਮਰੀਕਾ ਅਤੇ ਇੰਗਲੈਂਡ ਤੋਂ ਸੰਗਤਾਂ ਸੇਵਾ ਕਰਨ ਲਈ ਪਹੁੰਚੀਆਂ ਅਤੇ ਇਲਾਕੇ ਦੇ ਪਿੰਡਾਂ ਦੀਆਂ ਸੰਗਤਾਂ ਨੇ ਵੀ ਸੇਵਾ ਕਰਕੇ ਆਪਣਾ ਜੀਵਨ ਸਫਲ ਕੀਤਾ ਰਾਤ ਦੇ ਦੀਵਾਨਾਂ ਵਿੱਚ ਲਾਗਲੇ ਪਿੰਡਾਂ ਦੀਆਂ ਸੰਗਤਾਂ ਨੇ ਵੱਡੀ ਗਿਣਤੀ ਵਿੱਚ ਹਾਜ਼ਰੀਆਂ ਭਰੀਆਂ l ਗੁਰੂ ਦੇ ਲੰਗਰ ਅਟੁੱਟ ਚੱਲੇ l
ਨਿਰਮਲ ਕੁਟੀਆ ਟੂਟੋਮਜਾਰਾ ਜਨਮ ਅਸਥਾਨ ਬ੍ਰਹਮਲੀਨ ਸੰਤ ਬਾਬਾ ਦਲੇਲ ਸਿੰਘ ਮਹਾਰਾਜ ਜੀ ਵਿਖੇ ਸਲਾਨਾ ਸਮਾਗਮ 21 ਨੂੰ
