ਹੁਸ਼ਿਆਰਪੁਰ:- ਡੇਰਾ ਬਾਬਾ ਗੋਵਿੰਦ ਦਾਸ ਜੀ ਖਾਨਪੁਰ (ਊਨਾ) ਵਿੱਚ ਬਾਬਾ ਗੋਵਿੰਦ ਦਾਸ ਜੀ ਦਾ ਸਾਲਾਨਾ ਸਮਾਗਮ ਡੇਰੇ ਦੇ ਮੁੱਖ ਸੰਚਾਲਕ ਬਾਬਾ ਰਵਿੰਦਰ ਦਾਸ ਜੀ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ 15 ਜੂਨ ਨੂੰ ਸੰਗਤਾਂ ਦੇ ਸਹਿਯੋਗ ਨਾਲ ਬਹੁਤ ਪਿਆਰ ਤੇ ਸ਼ਰਧਾ ਨਾਲ ਮਨਾਇਆ ਜਾਵੇਗਾ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਬਾਬਾ ਰਵਿੰਦਰ ਦਾਸ ਜੀ ਨੇ ਦੱਸਿਆ ਕਿ ਇਸ ਭੰਡਾਰੇ ਸਮਾਗਮ ਨੂੰ ਸਮਰਪਿਤ ਸ਼੍ਰੀ ਅਖੰਡ ਪਾਠ ਸਾਹਿਬ 13 ਜੂਨ ਨੂੰ ਸਵੇਰੇ 10 ਵਜੇ ਸ਼ੁਰੂ ਕੀਤਾ ਜਾਵੇਗਾ ਅਤੇ 15 ਜੂਨ ਨੂੰ ਸਵੇਰੇ 10 ਵਜੇ ਸ਼੍ਰੀ ਅਖੰਡ ਪਾਠ ਸਾਹਿਬ ਦਾ ਭੋਗ ਪਾਇਆ ਜਾਵੇਗਾ।
ਸਵੇਰੇ 11 ਵਜੇ ਨਿਸ਼ਾਨ ਸਾਹਿਬ ਦੀ ਰਸਮ ਅਦਾ ਕੀਤੀ ਜਾਵੇਗੀ ਅਤੇ ਕੀਰਤਨੀ ਜੱਥੇ ਸਵੇਰੇ 11/30 ਵਜੇ ਤੋਂ ਬਾਅਦ ਦੁਪਹਿਰ 1:30 ਵਜੇ ਤੱਕ ਕੀਰਤਨ ਕਰਨਗੇ ਤੇ ਸੰਤ ਮਹਾ-ਪੁਰਸ਼ ਸੰਗਤਾਂ ਨੂੰ ਪ੍ਰਵਚਨ ਕਰਨਗੇ। ਉਪਰੰਤ 1:30 ਵਜੇ ਤੋਂ 2 ਵਜੇ ਤੱਕ ਗੱਦੀ ਦੀ ਰਸਮ ਹੋਵੇਗੀ। ਉਪਰੰਤ ਸੰਗਤਾਂ ਨੂੰ ਬਾਬਾ ਜੀ ਦਾ ਭੰਡਾਰਾ ਨਿਰੰਤਰ ਵਰਤਾਇਆ ਜਾਵੇਗਾ।
