ਹੁਸ਼ਿਆਰਪੁਰ:- ਜ਼ਿਲ੍ਹਾ ਹੁਸ਼ਿਆਰਪੁਰ ਦੇ ਕਸਬਾ ਕੋਟ ਫਤੂਹੀ ਦੇ ਦਰਗਾਹ ਸਖੀ ਸੁਲਤਾਨ ਲਖ ਦਾਤਾ ਪੀਰ ਸਾਈਂ ਜੋਗਿੰਦਰ ਸ਼ਾਹ ਕਾਦਰੀ ਵਿਖੇ ਸਾਲਾਨਾ 2 ਦਿਨਾਂ ਜੋੜ ਮੇਲਾ ਮੁੱਖ ਸੇਵਾਦਾਰ ਸਾਈਂ ਅਵਿਨਾਸ਼ ਸ਼ਾਹ ਕਾਦਰੀ ਹੋਰਾਂ ਵਲੋਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ 30 ਨਵੰਬਰ ਤੇ 1 ਦਸੰਬਰ ਨੂੰ ਕਰਵਾਇਆ ਜਾ ਰਿਹਾ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸਾਈਂ ਅਵਿਨਾਸ਼ ਸ਼ਾਹ ਕਾਦਰੀ ਹੋਰਾਂ ਦੱਸਿਆ ਕਿ ਇਸ ਜੋੜ ਮੇਲੇ ਦੀ ਸ਼ੁਰੂਆਤ 30 ਨਵੰਬਰ ਨੂੰ ਸ਼ਾਮ 4 ਵਜੇ ਝੰਡੇ ਦੀ ਰਸਮ ਨਾਲ ਹੋਵੇਗੀ ਅਤੇ ਸ਼ਾਮ 5 ਵਜੇ ਚਿਰਾਗ ਰੋਸ਼ਨ ਕੀਤੇ ਜਾਣਗੇ। ਇਸੇ ਤਰ੍ਹਾਂ, 1 ਦਸੰਬਰ ਨੂੰ ਸਵੇਰੇ 10 ਵਜੇ ਚਾਦਰ ਚੜ੍ਹਾਉਣ ਦੀ ਰਸਮ ਅਦਾ ਕੀਤੀ ਜਾਵੇਗੀ, ਜਿਸ ਤੋਂ ਬਾਅਦ ਮੇਲੇ ਦੀ ਸ਼ੁਰੂਆਤ ਹੋਵੇਗੀ।
ਇਸ ਮੇਲੇ ਵਿੱਚ ਪੰਜਾਬ ਦੇ ਪ੍ਰਸਿੱਧ ਕਲਾਕਾਰ ਤੇ ਕਵਾਲ ਆਪਣੀਆਂ ਰੂਹਾਨੀ ਕਵਾਲੀਆਂ ਤੇ ਗੀਤਾਂ ਰਾਹੀਂ ਸਾਈਂ ਜੀ ਦੀ ਮਹਿਮਾ ਦਾ ਗੁਣਗਾਨ ਕਰਨਗੇ।ਇਸ ਮੌਕੇ ਤੇ ਸੰਤ ਮਹਾਂਪੁਰਸ਼ ਪੀਰ, ਫਕੀਰ ਪਹੁੰਚ ਕੇ ਮੇਲੇ ਦੀ ਸ਼ੋਭਾ ਵਧਾਉਣਗੇ ਅਤੇ ਸੰਗਤਾਂ ਨੂੰ ਆਸ਼ੀਰਵਾਦ ਦੇਣਗੇ। ਮੇਲੇ ਦੌਰਾਨ ਭੰਡਾਰਾ ਨਿਰੰਤਰ ਵਰਤਾਇਆ ਜਾਵੇਗਾ।
ਇਸ ਮੌਕੇ ਸਾਈਂ ਅਵਿਨਾਸ਼ ਸ਼ਾਹ ਜੀ ਦੇ ਸੇਵਕ ਵੀ ਵੱਡੀ ਗਿਣਤੀ ਵਿੱਚ ਮੌਜੂਦ ਸਨ। ਇਸ ਮੌਕੇ ਹਾਜਰ ਕਮੇਟੀ ਮੈਂਬਰਾਂ ਵਿੱਚ ਪ੍ਰੇਮ ਨਾਥ ਪ੍ਰਧਾਨ, ਤਜਿੰਦਰ ਮਦਾਨ ਸਿੰਪਲ ,ਸੁਖਦੇਵ ਬਸੀ, ਖਰੈਤੀ ਲਾਲ, ਹਰਪ੍ਰੀਤ ਹੈਪੀ ਮਰਵਾਹਾ, ਮਾਸਟਰ ਸੋਹਣ ਲਾਲ, ਹੈਪੀ ਗੰਭੀਰ, ਤਜਿੰਦਰ ਸਿੰਘ ਵਿੱਕੀ ਗੰਭੀਰ, ਰਾਜੀਵ ਰਾਜਾ ਸ਼ਰਮਾਂ, ਰਜੇਸ਼ ਸ਼ਰਮਾ, ਗੋਲਡੀ ਰਾਣਾ, ਮਨੂੰ, ਪਰਦੀਪ ਕੁਮਾਰ ਲਾਲੀ, ਨਰਿੰਦਰ ਪ੍ਰਭਾਕਰ, ਇੰਦਰਜੀਤ ਆਦਿ ਹਾਜਰ ਸਨ।
ਕਸਬਾ ਕੋਟ ਫਤੂਹੀ ਦੇ ਦਰਗਾਹ ਸਖੀ ਸੁਲਤਾਨ ਲਖ ਦਾਤਾ ਪੀਰ ਸਾਈਂ ਜੋਗਿੰਦਰ ਸ਼ਾਹ ਕਾਦਰੀ ਵਿਖੇ ਸਾਲਾਨਾ 2 ਦਿਨਾਂ ਜੋੜ ਮੇਲਾ 30 ਨਵੰਬਰ ਤੇ 1 ਦਸੰਬਰ ਨੂੰ ਕਰਵਾਇਆ ਜਾ ਰਿਹਾ ਹੈ ਸਾਈਂ ਅਵਿਨਾਸ਼ ਸ਼ਾਹ ਕਾਦਰੀ
