ਗੜਸ਼ੰਕਰ:- ਅੱਜ ਸਤਨੌਰ ਪਿੰਡ ਚ ਰਹਿੰਦੇ ਦਿਹਾਤੀ ਮਜ਼ਦੂਰ ਜੋਂ ਕੇ ਕਬਾੜ ਦਾ ਕੰਮ ਕਰਦਾ ਹੈ, ਪਿਛਲੇ ਦਿਨੀਂ ਉਸ ਦੀ ਪਤਨੀ ਦੇ ਹੱਥ ਚ ਸੱਟ ਲੱਗ ਗਈ ਸੀ,ਜਿਸ ਦਾ ਡਾਕਟਰ ਨੇ ਆਪ੍ਰੇਸ਼ਨ ਲਈ ਕਿਹਾ ਸੀ, ਕਿਤਨੇ ਪਿੰਡ ਦੇ ਸਤਪਾਲ ਨੇ ਅੰਬੇਦਕਰ ਸਭਾ ਗੜਸ਼ੰਕਰ ਤੇ ਰਾਜੂ ਬ੍ਰਦਰਸ ਵੈੱਲਫੇਅਰ  ਸੁਸਾਇਟੀ ਸਾਧੋਵਾਲ ਨਾਲ ਸੰਪਰਕ ਕੀਤਾ ਤੇ ਇਲਾਜ਼ ਕਰਵਾਉਣ ਲਈ ਮਦਦ ਕਰਨ ਨੂੰ ਕਿਹਾ।
 ਸਭਾ ਦੇ ਪ੍ਰਧਾਨ ਸ਼ਿੰਦਾ ਗੋਲੀਆਂ ਤੇ ਹੈਪੀ ਸਾਧੋਵਾਲ ਨੇ ਤੁਰੰਤ ਇਲਾਜ ਲਈ ਹਾਮੀ ਭਰ ਦਿੱਤੀ, ਅੱਜ ਆਪ੍ਰੇਸ਼ਨ ਤੋਂ ਪਹਿਲਾਂ ਰੌਕੀ ਮੌਲਾ ਜੀ, ਪ੍ਰੀਤ ਪਾਰੋਵਾਲ ਤੇ ਡਾਕਟਰ ਲੱਖਵਿੰਦਰ ਲੱਕੀ ਜੀ ਬਿਲਰੋਂ ਨੂੰ ਨਾਲ ਲੈਕੇ ਪਰਿਵਾਰ ਦੀ ਮਦਦ ਕੀਤੀ, ਇਹਨਾਂ ਸੋਸਾਇਟੀ ਵਲੋ ਲਗਤਾਰ ਸਮਾਜਿਕ ਭਲਾਈ ਦੇ ਕੰਮ ਕੀਤੇ ਰਹੇ ਨੇ।