ਪਟਿਆਲਾ 6 ਫੈਬਰੂਰੀ 2026:- ਸੁਧਾਰ ਸਭਾ ਸ੍ਰੀ ਕੇਦਾਰ ਨਾਥ ਜੀ ਰਜਿ: ਵੱਲੋਂ ਮੰਦਿਰ ਸ੍ਰੀ ਕੇਦਾਰ ਨਾਥ ਜੀ ਦੇ ਉਪਰ ਸਰਕਾਰ ਵੱਲੋਂ ਇੱਕ ਸਾਲ ਪਹਿਲਾਂ ਸੁਧਾਰ ਸਭਾ ਦੇ ਲੱਗੇ ਹੋਏ ਬੋਰਡ ਉਤਾਰ ਦਿੱਤੇ ਸਨ ਜਦ ਕਿ ਹੋਰ ਜੋ ਬੋਰਡ ਲੱਗੇ ਹੋਏ ਸਨ ਉਹਨਾਂ ਨੂੰ ਨਹੀਂ ਉਤਾਰਿਆ ਗਿਆ। ਇਹ ਕਿਸੀ ਸਾਜਿਸ਼ ਤਹਿਤ ਕੀਤਾ ਗਿਆ ਜਾਪਦਾ ਹੈ। ਇਸ ਦੇ ਰੋਸ ਵਜੋਂ ਅੱਜ ਮਿਤੀ 06—02—2026 ਨੂੰ ਸੁਧਾਰ ਸਭਾ ਦੇ ਮੈਂਬਰਾਂ ਅਤੇ ਸ਼ਿਵ ਭਗਤਾਂ (ਜੰਗਮ) ਵੱਲੋਂ ਮੰਦਿਰ ਸ੍ਰੀ ਕੇਦਾਰ ਨਾਥ ਜੀ ਦੇ ਧਰਨਾ ਲਗਾਇਆ ਗਿਆ। 
ਇਸ ਧਰਨੇ ਮੌਕੇ ਐਮ.ਐਲ.ਏ. ਸ੍ਰ. ਅਜੀਤ ਪਾਲ ਸਿੰਘ ਕੋਹਲੀ ਅਤੇ ਐਮ.ਸੀ. ਵਾਰਡ ਨੰਬਰ 32 ਸ੍ਰ. ਰਣਜੀਤ ਸਿੰਘ ਚੰਡੋਕ ਜੀ ਵਲੋਂ ਸਾਨੂੰ ਮੰਗ ਪੂਰੀ ਹੋਣ ਦਾ ਭਰੋਸਾ ਦਿੱਤਾ ਗਿਆ। ਇਸ ਉਪਰੰਤ ਸਾਡੇ ਵੱਲੋਂ ਧਰਨਾ ਸਮਾਪਤ ਕਰ ਦਿੱਤਾ ਗਿਆ। ਇਸ ਮੌਕੇ ਸੁਧਾਰ ਸਭਾ ਦੇ ਸਾਰੇ ਮੈਂਬਰ ਅਤੇ ਸ਼ਿਵ ਭਗਤ (ਜੰਗਮ) ਹਾਜਰ ਸਨ।