ਸੰਤੋਸ਼ਗੜ੍ਹ/ਊਨਾ, 6 ਜੂਨ (ਰਾਜਵੀਰ ਚੋਪੜਾ):- ਆਲ ਇੰਡੀਆ ਆਦੀ ਧਰਮ ਮਿਸ਼ਨ ਵੱਲੋਂ ਆਦੀ ਧਰਮ ਮੰਡਲ ਭਾਰਤ ਦੇ 100ਵੇਂ ਸਥਾਪਨਾ ਦਿਵਸ ਨੂੰ ਸਮਰਪਿਤ ਸਮਾਗਮ ਸਬੰਧੀ ਸੰਤ ਸਮਾਜ ਅਤੇ ਵੱਖ-ਵੱਖ ਧਾਰਮਿਕ ਤੇ ਸਮਾਜਿਕ ਸਭਾਵਾਂ ਨੂੰ ਸੱਦਾ ਪੱਤਰ ਵੰਡੇ ਜਾ ਰਹੇ ਹਨ। ਇਸੇ ਤਹਿਤ ਸ਼ਨੀਵਾਰ ਨੂੰ ਬਾਥੜੀ ਨੇੜੇ ਖੁਰਾਲਗੜ੍ਹ ਸਾਹਿਬ ਤੋਂ ਚਰਨ ਛੋਹ ਗੰਗਾ ਅੰਮ੍ਰਿਤ ਕੁੰਡ ਖੁਰਾਲਗੜ੍ਹ ਸਾਹਿਬ ਦੇ ਮੁੱਖ ਸੇਵਾਦਾਰ ਸੰਤ ਸੁਰਿੰਦਰ ਦਾਸ ਮਹਾਰਾਜ ਇਤਿਹਾਸਕ ਸ੍ਰੀ ਗੁਰੂ ਰਵਿਦਾਸ ਮੰਦਰ ਸੰਤੋਸ਼ਗੜ੍ਹ ਵਿਖੇ ਪਹੁੰਚੇ।
ਇਸ ਮੌਕੇ ਉਨ੍ਹਾਂ ਨੇ ਗੁਰੂ ਰਵਿਦਾਸ ਸਭਾ ਨਾਲ ਜੁੜੇ ਮੈਂਬਰਾਂ ਅਤੇ ਸੰਗਤ ਨੂੰ 11 ਅਤੇ 12 ਜੂਨ ਨੂੰ ਹੋਣ ਵਾਲੇ ਸਥਾਪਨਾ ਦਿਵਸ ਸਮਾਗਮ ਵਿੱਚ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕਰਨ ਦੀ ਅਪੀਲ ਕੀਤੀ। ਸੰਤ ਸੁਰਿੰਦਰ ਦਾਸ ਮਹਾਰਾਜ ਨੇ ਦੱਸਿਆ ਕਿ ਆਦੀ ਧਰਮ ਮੰਡਲ ਭਾਰਤ ਦਾ 100ਵਾਂ ਸਥਾਪਨਾ ਦਿਵਸ ਇਤਿਹਾਸਕ ਸ੍ਰੀ ਗੁਰੂ ਰਵਿਦਾਸ ਚਰਨ ਛੋਹ ਗੰਗਾ ਅੰਮ੍ਰਿਤ ਕੁੰਡ ਖੁਰਾਲਗੜ੍ਹ ਸਾਹਿਬ ਵਿਖੇ ਦੇਸ਼-ਵਿਦੇਸ਼ ਦੀ ਆਦੀ ਧਰਮ ਸੰਗਤ ਦੇ ਸਹਿਯੋਗ ਨਾਲ ਮਨਾਇਆ ਜਾਵੇਗਾ। ਇਹ ਸਮਾਗਮ ਆਦੀ ਧਰਮ ਭਾਰਤ ਦੀ ਚੇਅਰਪਰਸਨ ਕਮਲੇਸ਼ ਘੇੜਾ ਅਤੇ ਆਲ ਇੰਡੀਆ ਆਦੀ ਧਰਮ ਮਿਸ਼ਨ ਦੀ ਅਗਵਾਈ ਹੇਠ ਕਰਵਾਇਆ ਜਾਵੇਗਾ।
ਉਨ੍ਹਾਂ ਕਿਹਾ ਕਿ ਇਸ ਇਤਿਹਾਸਕ ਸਮਾਗਮ ਵਿੱਚ ਹਿਮਾਚਲ ਪ੍ਰਦੇਸ਼ ਸਮੇਤ ਵੱਖ-ਵੱਖ ਰਾਜਾਂ ਦੀ ਸੰਗਤ ਭਾਗ ਲਵੇਗੀ। ਵੱਧ ਤੋਂ ਵੱਧ ਸੰਗਤ ਦੀ ਸ਼ਮੂਲੀਅਤ ਯਕੀਨੀ ਬਣਾਉਣ ਲਈ ਗੁਰੂ ਰਵਿਦਾਸ ਸਭਾਵਾਂ, ਡਾ. ਅੰਬੇਡਕਰ ਨਾਮਲੇਵਾ ਜਥੇਬੰਦੀਆਂ ਅਤੇ ਸਮਾਜਿਕ ਸੰਸਥਾਵਾਂ ਨੂੰ ਸੱਦਾ ਪੱਤਰ ਦਿੱਤੇ ਜਾ ਰਹੇ ਹਨ।
ਸੰਤ ਸੁਰਿੰਦਰ ਦਾਸ ਮਹਾਰਾਜ ਨੇ ਦੱਸਿਆ ਕਿ ਸਮਾਗਮ ਦੌਰਾਨ ਆਲ ਇੰਡੀਆ ਆਦੀ ਧਰਮ ਮੰਡਲ ਭਾਰਤ ਦੇ ਸੰਸਥਾਪਕ ਬਾਬੂ ਮੰਗੂ ਰਾਮ ਮੁੰਗੋਵਾਲੀਆ ਅਤੇ ਆਲ ਇੰਡੀਆ ਆਦੀ ਧਰਮ ਮਿਸ਼ਨ ਦੇ ਸੰਸਥਾਪਕ ਬੰਤਾ ਰਾਮ ਘੇੜਾ ਵੱਲੋਂ ਸਮਾਜ ਸੁਧਾਰ ਅਤੇ ਜਾਗਰੂਕਤਾ ਲਈ ਪਾਏ ਗਏ ਅਹਿਮ ਯੋਗਦਾਨ ਨੂੰ ਵੀ ਸ਼ਰਧਾਪੂਰਵਕ ਯਾਦ ਕੀਤਾ ਜਾਵੇਗਾ।
ਇਸ ਮੌਕੇ ਗੁਰੂ ਰਵਿਦਾਸ ਮੰਦਰ ਸੰਤੋਸ਼ਗੜ੍ਹ ਨਾਲ ਸਬੰਧਤ ਕਸ਼ਮੀਰੀ ਲਾਲ ਸਿੰਘਾ, ਬਲਰਾਮ ਮਹੇ, ਹਰਜਿੰਦਰ ਸਿੰਘ, ਰਾਮ ਜੀ, ਵਿਸ਼ੇਸ਼ਵਰ, ਸੁਰਿੰਦਰ ਸਿੰਘ, ਰਾਮਪਾਲ, ਨਰੇਸ਼ ਕੁਮਾਰ ਸਿੰਘਾ ਸਮੇਤ ਹੋਰ ਸੇਵਾਦਾਰ ਹਾਜ਼ਰ ਸਨ।
ਆਦਿ ਧਰਮ ਮੰਡਲ ਭਾਰਤ ਦਾ 100ਵਾਂ ਸਥਾਪਨਾ ਦਿਵਸ 1112 ਜੂਨ ਨੂੰ ਖੁਰਾਲਗੜ੍ਹ ਸਾਹਿਬ ਵਿਖੇ ਮਨਾਇਆ ਜਾਵੇਗਾ ਸੰਤ ਸਮਾਜ ਨੂੰ ਭੇਜਿਆ ਜਾ ਰਿਹਾ ਹੈ ਸੱਦਾ
