ਮਾਹਿਲਪੁਰ,-ਬੱਬਰਾਂ ਦੇ ਹਾਈਕੋਰਟ ਵਜੋਂ ਜਾਣੇ ਜਾਂਦੇ ਪਿੰਡ ਜੱਸੋਵਾਲ ਵਿਖੇ ਸਥਿਤ ਗੁਰਦੁਆਰਾ ਸ਼ਹੀਦਾਂ ਪਿੰਡ ਜੱਸੋਵਾਲ (ਬੀਹੜਾ) ਵਿਖੇ 27ਵਾਂ ਸਲਾਨਾ ਗੁਰਮਤਿ ਸਮਾਗਮ 1 ਨਵੰਬਰ 2023 ਦਿਨ ਬੁੱਧਵਾਰ ਨੂੰ ਸ਼ਰਧਾ ਅਤੇ ਉਤਸ਼ਾਹ ਪੂਰਬਕ ਢੰਗ ਨਾਲ ਕਰਵਾਇਆ ਜਾ ਰਿਹਾ ਹੈ। ਜਾਣਕਾਰੀ ਦਿੰਦਿਆ ਗੁਰਦੁਆਰਾ ਸਾਹਿਬ ਦੇ ਮੁੱਖ ਸੰਚਾਲਕ ਸੰਤ ਬਾਬਾ ਚਰਨਜੀਤ ਸਿੰਘ ਜੱਸੋਵਾਲ ਦਮਦਮੀ ਟਕਸਾਲ ਭਿੰਡਰਾਂ ਵਾਲੇ, ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ, ਪ੍ਰਧਾਨ ਸੰਤ ਸਮਾਜ ਭਾਈ ਲਾਲੋ ਜੀ ਅਤੇ ਮੁੱਖ ਬੁਲਾਰਾ ਅੰਤਰ ਰਾਸ਼ਟਰੀ ਇੰਟਰਨੈਸ਼ਨਲ ਪੰਥਕ ਦਲ ਨੇ ਦੱਸਿਆ ਕਿ ਸਾਲਾਨਾ ਸਮਾਗਮ ਦੇ ਸੰਬੰਧ ਵਿੱਚ ਗੁਰਦੁਆਰਾ ਸਾਹਿਬ ਵਿਖੇ ਸ਼ਰਧਾਲੂ ਸੰਗਤਾਂ ਵੱਲੋਂ ਸ੍ਰੀ ਅਖੰਡ ਪਾਠਾਂ ਦੀ ਲੜੀ ਸ਼ੁਰੂ ਕੀਤੀ ਗਈl ਅਖੰਡ ਪਾਠਾਂ ਦੀ ਆਰੰਭਤਾ ਦੀ ਅਰਦਾਸ ਸੰਤ ਬਾਬਾ ਚਰਨਜੀਤ ਸਿੰਘ ਜਸੋਵਾਲ ਵੱਲੋ ਕੀਤੀ ਗਈl ਇਸੇ ਲੜੀ ਤਹਿਤ ਅੱਜ ਸਰਦਾਰ ਹਰਬੰਸ ਸਿੰਘ ਦੇ ਸਪੁੱਤਰ ਪਰਮਜੀਤ ਸਿੰਘ ਅਮਰੀਕਾ ਅਤੇ ਸ਼ੁਭਮ ਕੁਮਾਰ ਪਾਹਲੇਵਾਲ ਨਿਊਜ਼ੀਲੈਂਡ ਵਲੋਂ ਰਖਵਾਏ ਗਏ ਅਖੰਡ ਪਾਠਾਂ ਦੇ ਭੋਗ ਪਾਏ ਗਏ ਤੇ ਅੱਗੋਂ ਫਿਰ ਸ੍ਰੀ ਅਖੰਡ ਪਾਠਾਂ ਦੀ ਆਰੰਭਤਾ ਕੀਤੀ ਗਈ। ਉਹਨਾਂ ਕਿਹਾ ਕਿ ਮੁੱਖ ਸਮਾਗਮ 1 ਨਵੰਬਰ ਨੂੰ ਹੋਵੇਗਾl ਇਸ ਮੌਕੇ ਪਾਠ ਦੇ ਭੋਗ ਤੋਂ ਬਾਅਦ ਧਾਰਮਿਕ ਦੀਵਾਨ ਸਜਾਏ ਜਾਣਗੇl ਜਿਸ ਵਿੱਚ ਤਖ਼ਤ ਸਾਹਿਬਾਨਾਂ ਦੇ ਸਿੰਘ ਸਾਹਿਬਾਨ, ਦਮਦਮੀ ਟਕਸਾਲ, ਸੰਤ ਮਹਾਂਪੁਰਖ, ਸੰਯੁਕਤ ਕਿਸਾਨ ਮੋਰਚੇ ਦੇ ਆਗੂ, ਸ਼੍ਰੋਮਣੀ ਕਮੇਟੀ ਮੈਂਬਰ, ਨਿਰਮਲੇ ਉਦਾਸੀ, ਵੱਖ-ਵੱਖ ਪਾਰਟੀਆਂ ਦੇ ਆਗੂ ਅਤੇ ਹੋਰ ਸਨਮਾਨ ਯੋਗ ਸ਼ਖ਼ਸੀਅਤਾਂ ਸੰਗਤਾਂ ਨਾਲ ਧਾਰਮਿਕ ਵਿਚਾਰਾਂ ਕਰਨਗੀਆਂl ਇਸ ਮੌਕੇ ਨਾਮਵਾਰ ਰਾਗੀ ਜਥੇ, ਢਾਡੀ ਅਤੇ ਕਵੀਸ਼ਰੀ ਜੱਥੇ ਸੰਗਤਾਂ ਨੂੰ ਸਿੱਖ ਕੌਮ ਦੇ ਗੌਰਵਮਈ ਇਤਿਹਾਸ ਤੋਂ ਜਾਣੂ ਕਰਵਾਉਣਗੇ। ਉਨ੍ਹਾਂ ਦੱਸਿਆ ਕਿ ਸਮਾਗਮ ਕਰਵਾਉਣ ਦਾ ਮੁੱਖ ਮਨੋਰਥ ਸੰਗਤਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲਗਾਉਣਾ ਅਤੇ ਸਿੱਖ ਕੌਮ ਦੇ ਗੋਰਵਮਈ ਇਤਿਹਾਸ ਤੋਂ ਜਾਣੂ ਕਰਵਾਉਣਾ ਹੈ। ਚਾਹ ਪਕੌੜੇ ਅਤੇ ਗੁਰੂ ਦੇ ਲੰਗਰ ਅਟੁੱਟ ਚਲਣਗੇl ਇਸ ਮੌਕੇ ਬਾਬਾ ਸਵਰਨਜੀਤ ਸਿੰਘ ਮੁੱਖ ਸੇਵਾਦਾਰ ਮਿਸਲ ਸ਼ਹੀਦਾਂ ਤਰਨਾ ਦਲ ਦੁਆਬਾ, ਜਥੇਦਾਰ ਦਲਜੀਤ ਸਿੰਘ ਸੋਢੀ, ਸੁਖਦੇਵ ਸਿੰਘ ਡਗਾਮ, ਪਵਨ ਸਿੰਘ ਫਤਿਹਪੁਰ, ਜਥੇਦਾਰ ਅਨੂਪ ਸਿੰਘ ਭੱਦਰੂ ਜਨਤਾ ਦਲ ਪੰਜਾਬ, ਕਿਰਪਾਲ ਸਿੰਘ ਗੜਸ਼ੰਕਰ, ਜਥੇਦਾਰ ਤਰਲੋਕ ਸਿੰਘ ਪ੍ਰਧਾਨ ਸੁਖਮਨੀ ਸਾਹਿਬ ਸੇਵਾ ਸੁਸਾਇਟੀ, ਸਰਦਾਰ ਹਰਬੰਸ ਸਿੰਘ ਭਾਂਤਪੁਰ, ਬੀਬੀ ਸੁਰਿੰਦਰ ਕੌਰ, ਜਰਨੈਲ ਸਿੰਘ, ਬੀਬੀ ਅਰਸ਼ਪ੍ਰੀਤ ਕੌਰ, ਹਰਜੋਤ ਸਿੰਘ, ਮਹਿਤਾਬ ਸਿੰਘ, ਪਵਨਦੀਪ ਸਿੰਘ, ਸਤਪਾਲ ਸਿੰਘ ਭਾਤਪੁਰ ਸਮੇਤ ਸਿੱਖ ਸੰਗਤਾਂ ਵੱਡੀ ਗਿਣਤੀ ਵਿੱਚ ਹਾਜ਼ਰ ਸਨ l