ਮਾਹਿਲਪੁਰ, 22 ਨਵੰਬਰ:- ਸ਼ਿਵਾਲਿਕ ਦੀਆਂ ਪਹਾੜੀਆਂ ਦੀ ਗੋਦ ਵਿੱਚ ਵਸਦੇ ਪਿੰਡ ਲਲਵਾਣ ਵਿਖੇ ਸਥਿਤ ਡੇਰਾ ਸੇਵਾਪੁਰੀ ਵਿਖੇ ਸੰਤ ਬਾਬਾ ਸੇਵਾ ਨੰਦ ਮਹਾਰਾਜ ਜੀ ਦੀ ਯਾਦ ਨੂੰ ਸਮਰਪਿਤ ਧਾਰਮਿਕ ਸਮਾਗਮ ਸੰਤ ਜਗਦੀਸ਼ਵਰਾ ਨੰਦ ਜੀ ਦੀ ਦੇਖ ਰੇਖ ਹੇਠ ਬਹੁਤ ਹੀ ਸ਼ਰਧਾ ਤੇ ਉਤਸ਼ਾਹ ਪੂਰਵਕ ਢੰਗ ਨਾਲ ਕਰਵਾਏ ਗਏ ਜਿਸ ਵਿਚ ਸਭ ਤੋਂ ਪਹਿਲਾਂ ਸੰਗਤਾਂ ਵੱਲੋਂ ਨਿਸ਼ਾਨ ਸਾਹਿਬ ਦੀ ਸੇਵਾ ਕੀਤੀ ਗਈ।
ਉਪਰੰਤ ਸ਼੍ਰੀ ਆਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ ਅਤੇ ਆਰਤੀ ਦੇ ਕੀਰਤਨ ਕੀਤੇ ਗਏ। ਬਾਅਦ ਵਿੱਚ ਖੁੱਲ੍ਹੇ ਪੰਡਾਲ ਵਿੱਚ ਧਾਰਮਿਕ ਦੀਵਾਨ ਸਜਾਏ ਗਏ ਜਿਸ ਵਿਚ ਧਾਰਮਿਕ ਪ੍ਰਵਚਨ ਕਰਦਿਆਂ ਸੰਤ ਬਾਬਾ ਜਗਦੀਸ਼ਵਰਾ ਨੰਦ ਜੀ ਨੇ ਸੰਗਤਾਂ ਨੂੰ ਸੇਵਾ- ਸਿਮਰਨ ਤੇ ਪਰਉਪਕਾਰੀ ਜ਼ਿੰਦਗੀ ਜਿਉਣ ਦੀ ਜਿਉਣ ਦਾ ਸੰਦੇਸ਼ ਦਿੱਤਾ ਅਤੇ ਉਸ ਸਰਬ ਸ਼ਕਤੀਮਾਨ ਪਰਮਾਤਮਾ ਦੇ ਨਾਲ ਜੋੜਿਆ ਜੋ ਇਸ ਬ੍ਰਹਿਮੰਡ ਦੇ ਕਣ- ਕਣ ਵਿੱਚ ਮੌਜੂਦ ਹੋ ਕੇ ਸਭਨਾ ਜੀਵਾਂ ਦੀ ਪ੍ਰਤਿਪਾਲਣਾ ਕਰ ਰਿਹਾ ਹੈ।
ਇਸ ਮੌਕੇ ਭਾਈ ਗੁਰਚਰਨ ਸਿੰਘ ਨੂਰ ਹੁਸ਼ਿਆਰਪੁਰ ਵਾਲੇ, ਬਾਬਾ ਗੁਰਮੀਤ ਸਿੰਘ ਵਲੋਂ ਸੰਗਤਾਂ ਨੂੰ ਕਥਾ ਕੀਰਤਨ ਰਾਹੀਂ ਨਿਹਾਲ ਕੀਤਾ ਗਿਆ। ਇਸ ਮੌਕੇ ਅਰਜਨ ਸਿੰਘ, ਕਮਲਜੀਤ ਕੌਰ ਜੰਡੋਲੀ, ਪ੍ਰਿਥਵੀ ਰਾਜ, ਹਰਨਾਮ ਦਾਸ ,ਹੰਸ ਰਾਜ ਪਾਣੀਪਤ, ਰਚਨਾ ਦੇਵੀ, ਸੋਮਾ ਰਾਣੀ, ਨਿਰਮਲ ਕੌਰ, ਬਨਾਰਸੀ ਦਾਸ ਪੰਡੋਰੀ ਬੀਬੀ, ਜੋਗਿੰਦਰ ਸਿੰਘ ਚੰਡੀਗੜ੍ਹ, ਜੋਗਾ ਸਿੰਘ ਸੈਕਟਰੀ, ਜੋਗਿੰਦਰ ਸਿੰਘ ਲਲਵਾਣ, ਜਸਪਾਲ ਸਿੰਘ, ਜੋਗਿੰਦਰ ਸਿੰਘ ਹੱਲੂਵਾਲ ਸਮੇਤ ਇਸ ਅਸਥਾਨ ਨਾਲ ਜੁੜੀਆਂ ਸੰਗਤਾਂ ਵੱਡੀ ਗਿਣਤੀ ਵਿੱਚ ਹਾਜ਼ਰ ਸਨ।
ਇਸ ਮੌਕੇ ਚਾਹ ਪਕੌੜੇ ਅਤੇ ਗੁਰੂ ਕੇ ਲੰਗਰ ਅਟੁੱਟ ਵਰਤਾਏ ਗਏ। ਸੰਤ ਬਾਬਾ ਜਗਦੀਸ਼ਵਰ ਨੰਦ ਜੀ ਵੱਲੋਂ ਆਏ ਹੋਏ ਸੰਤਾਂ ਮਹਾਂਪੁਰਸ਼ਾਂ ਅਤੇ ਸਮਾਗਮ ਦੀਆਂ ਸਹਿਯੋਗੀ ਸ਼ਖਸ਼ੀਅਤਾਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ।
ਸੰਤ ਬਾਬਾ ਸੇਵਾ ਨੰਦ ਮਹਾਰਾਜ ਜੀ ਦੀ ਯਾਦ ਨੂੰ ਸਮਰਪਿਤ ਡੇਰਾ ਸੇਵਾਪੁਰੀ ਪਿੰਡ ਲਲਵਾਣ ਵਿਖੇ ਧਾਰਮਿਕ ਸਮਾਗਮ ਕਰਵਾਇਆ
