ਨਵਾਂਸ਼ਹਿਰ- ਸਾਹਿਜ਼ਾਦਿਆਂ ਦੀ ਸ਼ਹਾਦਤ, ਮਾਤਾ ਗੁਜਰੀ ਜੀ ਅਤੇ ਮੋਤੀ ਰਾਮ ਮਹਿਰਾ ਦੀ ਸ਼ਹਾਦਤ ਨੂੰ ਸਮਰਪਿਤ ਅਲਾਚੌਰ ਰੁੜਕੀ ਰੋਡ ਤੇ ਸਥਿਤ ਮਾਰਕੀਟ ਦੇ ਦੁਕਾਨਦਾਰਾਂ ਨੇ ਸੰਗਤਾਂ ਦੇ ਸਹਿਯੋਗ ਨਾਲ ਦੁੱਧ ਦਾ ਲੰਗਰ ਲਗਾਇਆ ਜਿਸਦੀ ਅਰੰਭਤਾ ਗਿਆਨੀ ਕੁਲਵੀਰ ਸਿੰਘ ਹੋਰਾਂ ਅਰਦਾਸ ਕਰਕੇ ਕੀਤੀ।
ਇਸ ਮੌਕੇ ਗਿਆਨੀ ਕੁਲਵੀਰ ਸਿੰਘ ਹੋਰਾਂ ਕਿਹਾ ਕਿ ਸਾਹਿਬਜ਼ਾਦਿਆਂ ਦੀ ਸ਼ਹਾਦਤ ਅੱਜ ਦੇ ਬੱਚਿਆਂ ਲਈ ਰਾਹ ਦਸੇਰਾ ਸੰਦੇਸ਼ ਹੈ ਕਿ ਕਿਵੇਂ ਛੋਟੇ ਬੱਚਿਆਂ ਨੇ ਬਹਾਦਰੀ ਦਿਖਾਉਂਦਿਆਂ ਆਪਣੇ ਧਰਮ ਦੀ ਖਾਤਰ ਕੁਰਬਾਨੀ ਦਿੱਤੀ। ਮੋਤੀ ਰਾਮ ਮਹਿਰਾ ਨੇ ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਨੂੰ ਠੰਡ ਵਿੱਚ ਗਰਮ ਦੁੱਧ ਛਕਾਇਆ ਤੇ ਹਕੂਮਤ ਨੇ ਉਸਦਾ ਸਾਰਾ ਪਰਿਵਾਰ ਕੋਹਲੂ ਵਿੱਚ ਪੀੜ ਦਿੱਤਾ ਸੀ।
ਇਸ ਮੌਕੇ ਤਜਿੰਦਰ ਸਿੰਘ, ਕੁਲਵੀਰ ਸਿੰਘ, ਮੁਖਤਿਆਰ ਸਿੰਘ ਜਾਗਰ, ਸੰਦੀਪ ਕੁਮਾਰ ਬਾਲੀ,ਮਨਜਿੰਦਰ ਸਿੰਘ, ਜੀਤ ਸਿੰਘ, ਦੇਸ ਰਾਜ ਬਾਲੀ, ਭੁਪਿੰਦਰ ਸਿੰਘ, ਮਨਵੀਰ ਸਿੰਘ ਬਿੱਲਾ, ਸ਼ਮਸ਼ੇਰ ਸਿੰਘ, ਤਾਰਾ ਸਿੰਘ, ਮਹਿੰਦਰ ਸਿੰਘ, ਦਲਜੀਤ ਸਿੰਘ, ਸੁਖਵਿੰਦਰ ਸਿੰਘ ਗਿੱਦਾ, ਅਮ੍ਰਿਤਪਾਲ ਸਿੰਘ, ਸੁਖਵਿੰਦਰ ਸਿੰਘ ਸੋਢੀ, ਸੰਦੀਪ ਚੌਹਾਨ ਨਿਊਜ਼ੀਲੈਂਡ, ਚੌਧਰੀ ਲੇਖ ਰਾਜ, ਸ਼ਾਮ ਜੀ ਨਵਾਂਸ਼ਹਿਰ ਨੇ ਇਸ ਲੰਗਰ ਵਿੱਚ ਵੱਧ ਚੜ੍ਹਕੇ ਸੇਵਾ ਕੀਤੀ।
ਅਲਾਚੌਰ ਵਿਖੇ ਸਾਹਿਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਦੁੱਧ ਦਾ ਲੰਗਰ ਲਗਾਇਆ।
