ਗੜਸ਼ੰਕਰ, 29 ਦਸੰਬਰ:- ਅੱਜ ਪਿੰਡ ਰਾਮਗੜ੍ਹ ਝੁੰਗੀਆਂ ਵਿਖੇ ਪਿੰਡ ਦੀ ਨੌਜਵਾਨ ਸਭਾ ਵੱਲੋਂ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਦੀ ਸ਼ਹਾਦਤ ਨੂੰ ਸਮਰਪਿਤ ਸ਼ਹੀਦੀ ਸਮਾਗਮ ਕਰਵਾਇਆ ਗਿਆ। ਜਿਸ ਵਿੱਚ ਉੱਘੇ ਸਿੱਖ ਚਿੰਤਕ ਤੇ ਢਾਡੀ ਮਾ. ਜਸਵੀਰ ਸਿੰਘ ਭੱਠਲ ਜੀ ਵਲੋਂ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਖਾਲਸੇ ਖਾਲਸਾ ਪੰਥ ਦੀ ਸਾਜਨਾ ਅਤੇ ਅਨੰਦਪੁਰ ਸਾਹਿਬ ਦੇ ਕਿਲੇ ਨੂੰ ਛੱਡਣ ਸਬੰਧੀ ਵਿਸਥਾਰ ਨਾਲ ਜਾਣਕਾਰੀ ਦਿੰਦਿਆਂ ਹੋਇਆਂ ਦੱਸਿਆ ਕਿ ਦੁਨੀਆਂ ਦੇ ਇਤਿਹਾਸ ਵਿੱਚ ਛੋਟੇ ਅਤੇ ਵੱਡੇ ਸਾਹਿਬਜ਼ਾਦਿਆਂ ਵਰਗੀ ਸ਼ਹੀਦੀ ਦੀ ਹੋਰ ਕੋਈ ਮਿਸਾਲ ਨਹੀਂ ਹੈ।
ਅਨੰਦਪੁਰ ਸਾਹਿਬ ਅੰਦਰ ਗੁਰੂ ਗੋਬਿੰਦ ਸਿੰਘ ਜੀ ਤੇ ਸਿੰਘਾਂ ਨੂੰ ਪਹਾੜੀ ਰਾਜਿਆਂ ਵਲੋਂ ਘੇਰ ਲਿਆ ਗਿਆ ਸੀ। ਮੁਗਲਆਂ ਵੱਲੋਂ ਕਿਲਾ ਛੱਡਣ ਦੀ ਫਰਿਆਦ ਕੀਤੀ ਗਈ ਕਿ ਉਹਨਾਂ ਨੂੰ ਕਿਸੇ ਵੀ ਤਰ੍ਹਾਂ ਦਾ ਨੁਕਸਾਨ ਨਹੀਂ ਪਹੁੰਚਾਇਆ ਜਾਵੇਗਾ। ਪਰ ਕਿਲਾ ਛੱਡਣ ਤੋਂ ਬਾਅਦ ਸਰਸਾ ਨਦੀ ਦੇ ਲਾਗੇ ਪਹਾੜੀ ਰਾਜਿਆਂ ਤੇ ਮੁਗਲ ਫੌਜਦਾਰਾਂ ਵੱਲੋਂ ਧੋਖੇ ਨਾਲ ਗੁਰੂ ਸਾਹਿਬ ਅਤੇ ਸਿੰਘਾਂ ਦੇ ਉੱਪਰ ਹਮਲਾ ਕਰ ਦਿੱਤਾ ਗਿਆ।
ਜਿਸ ਨਾਲ ਗੁਰੂ ਗੋਬਿੰਦ ਸਿੰਘ ਜੀ ਦੇ ਪਰਿਵਾਰ ਨੂੰ ਵਿਛੜਨਾ ਪਿਆ ਤੇ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਅਤੇ ਜੁਝਾਰ ਸਿੰਘ 40 ਸਿੰਘਾਂ ਸਮੇਤ ਚਮਕੌਰ ਦੀ ਜੰਗ ਵਿੱਚ ਸ਼ਹੀਦ ਹੋ ਗਏ। ਇਸੇ ਤਰ੍ਹਾਂ ਛੋਟੇ ਸਾਹਿਬਜ਼ਾਦੇ ਬਾਬਾ ਜੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਮਾਤਾ ਗੁਜਰੀ ਜੀ ਗੰਗੂ ਰਸੋਈਏ ਦੇ ਲਾਲਚ ਵਿੱਚ ਆਣ ਕਾਰਨ ਵਜੀਦ ਖਾਨ ਵੱਲੋਂ ਗ੍ਰਿਫਤਾਰ ਕਰ ਲਏ ਗਏ। ਛੋਟੇ ਸਾਹਿਬਜ਼ਾਦਿਆਂ ਨੂੰ ਵੱਖ-ਵੱਖ ਤਰ੍ਹਾਂ ਦੇ ਲਾਲਚ ਡਰਾਵੇ ਦਿੱਤੇ ਗਏ ਪਰ ਸਾਹਿਬਜ਼ਾਦੇ ਆਪਣੇ ਅਕੀਦਿਆਂ ਤੇ ਟੋਲ ਰਹੇ ਆਪਣੇ ਅਡੋਲ ਰਹੇ ਵਿੱਚ ਵਜੀਦ ਖਾਨ ਨੇ ਸਾਹਿਬਜ਼ਾਦਿਆਂ ਨੂੰ ਕੰਧਾਂ ਵਿੱਚ ਨੀਹਾਂ ਵਿੱਚ ਚੁਣਾ ਕੇ ਮਾਰਨ ਦੀ ਕੋਸ਼ਿਸ਼ ਤੋਂ ਬਾਅਦ ਜਲਾਦਾ ਰਾਹੀਂ ਸ਼ਹੀਦ ਕਰ ਦਿੱਤੇ ਗਏ।
ਇਸ ਸਮੇਂ ਨੌਜਵਾਨ ਆਗੂ ਜਸਵਿੰਦਰ ਸਿੰਘ, ਬਲਦੇਵ ਸਿੰਘ ਬਿੱਟੂ, ਲਖਬੀਰ ਸਿੰਘ ਲੱਖੀ, ਡਾ. ਮਨਜੀਤ ਸਿੰਘ, ਹਰਜਿੰਦਰ ਸਿੰਘ ਰਿੰਕੂ, ਮਨੋਹਰ ਸਿੰਘ, ਸੁਨੀਲ ਕੁਮਾਰ ਸ਼ੀਲਾ, ਲਾਲੀ, ਸਾਹਿਲ, ਇੰਦਰਜੀਤ ਸਿੰਘ, ਧੀਰਜ ਕੁਮਾਰ, ਹਰੀਦੇਵ, ਭੁਪਿੰਦਰ ਸਿੰਘ ਭਿੰਦਾ, ਬਲਜੀਤ ਸਿੰਘ ਬੱਲੀ ਸੋਢੀ ਰਾਮ, ਬਖਸ਼ੀ ਰਾਮ, ਜਸਪਾਲ ਰਾਏ, ਪ੍ਰੇਮ ਲਾਲ, ਨਰਿੰਦਰ ਕੌਰ, ਜਤਿੰਦਰ ਕੌਰ, ਮਹਿੰਦਰ ਕੌਰ, ਪਰਮਜੀਤ ਕੌਰ, ਬਖਸ਼ੋ ਰਾਣੀ, ਅਮਰਜੀਤ ਕੌਰ ਆਦਿ ਹਾਜ਼ਰ ਸਨ, ਸਮਾਗਮ ਦੇ ਅੰਤ ਵਿੱਚ ਮਾਸਟਰ ਮੁਕੇਸ਼ ਕੁਮਾਰ ਵੱਲੋਂ ਆਏ ਬੁਲਾਰੇ ਅਤੇ ਸਮਾਗਮ ਵਿੱਚ ਸ਼ਾਮਿਲ ਸਮੂਹ ਸੰਗਤ ਦਾ ਧੰਨਵਾਦ ਕੀਤਾ।
ਪਿੰਡ ਰਾਮਗੜ੍ਹ ਝੁੰਗੀਆਂ ਵਿਖੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਦੀ ਸ਼ਹਾਦਤ ਨੂੰ ਸਮਰਪਿਤ ਸ਼ਹੀਦੀ ਸਮਾਗਮ ਕਰਵਾਇਆ ਗਿਆ
