ਰਤੀਆ 22 ਨਵੰਬਰ:- ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ,ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ ਅਤੇ ਭਾਈ ਦਿਆਲਾ ਜੀ ਦੀ 350 ਸਾਲਾ ਸ਼ਹੀਦੀ ਸ਼ਤਾਬਦੀ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਗੁਰਿਆਈ ਦਿਵਸ ਨੂੰ ਸਮਰਪਤਿ ਮਹਾਨ ਗੁਰਮਤਿ ਸਮਾਗਮ ਮਿਤੀ 28, 29 ਅਤੇ 30 ਨਵੰਬਰ 2025 ਗੁਰਦੁਆਰਾ ਪਾ: ਨੌਵੀ, ਧਮਤਾਨ ਸਾਹਿਬ ਵਿਖੇ ਕਰਵਾਏ ਜਾ ਰਹੇ ਹਨ।
ਜਾਣਕਾਰੀ ਦਿੰਦੇ ਹੋਏ ਭਾਈ ਨਿਰਮਲ ਸਿੰਘ ਕੁਲਾ਼ਂ ਗੁਰਦੁਆਰਾ ਸ੍ਰੀ ਨਾਨਕਸਰ ਸਾਹਿਬ ਵਾਲਿਆਂ ਨੇ ਦਸਿਆ ਕਿ ਇਸ ਮਹਾਨ ਧਾਰਮਿਕ ਸਮਾਗਮ ਵਿਚ ਪੰਥ ਪ੍ਰਸਿਧ ਹਜੂਰੀ ਰਾਗੀ, ਢਾਡੀ, ਕਵੀਸਰ ਅਤੇ ਕਥਾਵਾਚਕ ਪਹੁੰਚ ਰਹੇ ਹਨ।
ਇਸ ਸਮਾਗਮ ਬਾਰੇ ਗੁਰਦੁਆਰਾ ਸਾਹਿਬ ਕੁਲਾਂ ਚ ਮੀਟਿੰਗ ਕਰਕੇ ਬਹੁਤ ਸਾਰੀਆਂ ਵਿਚਾਰਾਂ ਕੀਤੀਆਂ ਗਈਆਂ ਅਤੇ ਸੰਗਤਾਂ ਵਾਸਤੇ ਬੱਸਾਂ ਦਾ ਪ੍ਰਬੰਧ ਵੀ ਕੀਤਾ ਗਿਆ ਅਤੇ ਸੰਗਤਾਂ ਨੂੰ ਇਹਨਾਂ ਸਮਾਗਮਾਂ ਵਿੱਚ ਸ਼ਮੂਲੀਅਤ ਕਰਨ ਲਈ ਬੇਨਤੀ ਵੀ ਕੀਤੀ ਗਈ।
ਗੁਰਦੁਆਰਾ ਸ੍ਰੀ ਨਾਨਕਸਰ ਸਾਹਿਬ ਕੁਲਾਂ ਵਿੱਚ ਭਾਈ ਨਿਰਮਲ ਸਿੰਘ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਸ੍ਰ ਬਲਵਿੰਦਰ ਸਿੰਘ ਟੋਹਾਣਾ , ਕਾਕਾ ਸਿੰਘ ਲਧੂਵਾਸ ਸ੍ਰ ਇਕਬਾਲ ਸਿੰਘ ਖੋਖਰ ,ਜਥੇਦਾਰ ਗੁਰਮੇਲ ਸਿੰਘ ਸਹਿਨਾਲ, ਸਿੱਖ ਪ੍ਰਚਾਰਕ ਭਾਈ ਇੰਦਰਪਾਲ ਸਿੰਘ ਜੀ ਧਮਧਾਨ ਸਾਹਿਬ ਹਾਜ਼ਰ ਹੋਏ।
350 ਸਾਲਾ ਸ਼ਹੀਦੀ ਸ਼ਤਾਬਦੀ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਗੁਰਿਆਈ ਦਿਵਸ ਨੂੰ ਸਮਰਪਤਿ ਮਹਾਨ ਗੁਰਮਤਿ ਸਮਾਗਮ ਧਮਧਾਨ ਸਾਹਿਬ ਵਿੱਚ 28 ਨਵੰਬਰ ਤੋਂ
