ਹੁਸ਼ਿਆਰਪੁਰ, 27 ਜੁਲਾਈ:- ਪਿੰਡ ਭਾਮ ਦੇ ਪ੍ਰਾਚੀਨ ਮਾਤਾ ਦੁਰਗਾ ਮੰਦਰ ਵਿਖੇ ਨਗਰ ਨਿਵਾਸੀਆਂ ਅਤੇ ਭਾਮੇਸ਼ਵਰੀ ਮਿਸ਼ਨਰੀ ਟਰੱਸਟ ਭਾਮ (ਹੁਸ਼ਿਆਰਪੁਰ) ਦੇ ਸਹਿਯੋਗ ਨਾਲ 72ਵਾਂ ਸਾਲਾਨਾ ਜੋੜ ਮੇਲਾ 29, 30 ਅਤੇ 31 ਜੁਲਾਈ ਨੂੰ ਮੰਦਰ ਦੀ ਮੁੱਖ ਸੇਵਾਦਾਰ ਭੈਣ ਵਿਨੋਦ ਕੁਮਾਰੀ ਦੀ ਅਗਵਾਈ ਹੇਠ ਕਰਵਾਇਆ ਜਾ ਰਿਹਾ ਹੈ। ਇਸ ਮੌਕੇ ਸੇਵਾਦਾਰ ਗੁਰਨਾਮ ਸਿੰਘ ਜਸਵਾਲ ਨੇ ਭਗਤਜਨਾਂ ਦੀ ਹਾਜ਼ਰੀ ਵਿੱਚ ਜਾਣਕਾਰੀ ਦਿੰਦਿਆਂ ਦੱਸਿਆ ਕਿ 72ਵੇਂ ਸਾਲਾਨਾ ਜੋੜ ਮੇਲੇ ਦੀਆਂ ਤਿਆਰੀਆਂ ਤਹਿਤ 23 ਜੁਲਾਈ ਤੋਂ ਪ੍ਰਭਾਤ ਫੇਰੀਆਂ ਲਗਾਤਾਰ ਕੱਢੀਆਂ ਜਾ ਰਹੀਆਂ ਹਨ।
ਉਨ੍ਹਾਂ ਦੱਸਿਆ ਕਿ 29 ਜੁਲਾਈ ਨੂੰ ਝੰਡਾ ਫੇਰੀ ਕੱਢੀ ਜਾਵੇਗੀ। 30 ਜੁਲਾਈ ਨੂੰ ਸਵੇਰੇ 10 ਵਜੇ ਹਵਨ ਵਿੱਚ ਪੂਰਨ ਆਹੁਤੀ ਦਿੱਤੀ ਜਾਵੇਗੀ ਅਤੇ ਸਵੇਰੇ 11 ਵਜੇ ਮਾਤਾ ਜੀ ਦੀ ਆਰਤੀ ਹੋਵੇਗੀ। ਇਸੇ ਦਿਨ ਦੁਪਹਿਰ 1 ਵਜੇ ਕੰਜਕ ਪੂਜਨ ਅਤੇ ਬ੍ਰਹਮ ਭੋਜ ਦਾ ਆਯੋਜਨ ਕੀਤਾ ਜਾਵੇਗਾ, ਜਦਕਿ ਦੁਪਹਿਰ 2 ਵਜੇ ਝੰਡੇ ਚੜ੍ਹਾਉਣ ਦੀ ਰਸਮ ਅਦਾ ਕੀਤੀ ਜਾਵੇਗੀ। 30 ਜੁਲਾਈ ਦੀ ਰਾਤ ਵਿਸ਼ਾਲ ਸਾਲਾਨਾ ਭਗਵਤੀ ਜਾਗਰਣ ਦਾ ਆਯੋਜਨ ਕੀਤਾ ਜਾਵੇਗਾ। 31 ਜੁਲਾਈ ਨੂੰ ਕਵਾਲੀਆਂ ਦਾ ਪ੍ਰੋਗਰਾਮ ਕਰਵਾਇਆ ਜਾਵੇਗਾ।
ਉਨ੍ਹਾਂ ਹੋਰ ਦੱਸਿਆ ਕਿ 30 ਜੁਲਾਈ ਨੂੰ ਸਵੇਰੇ 10 ਵਜੇ ਤੋਂ ਸ਼ਾਮ 6 ਵਜੇ ਤੱਕ ਭਾਮੇਸ਼ਵਰੀ ਮਿਸ਼ਨਰੀ ਟਰੱਸਟ ਵੱਲੋਂ ਮੁਫ਼ਤ ਮੈਡੀਕਲ ਕੈਂਪ ਵੀ ਲਗਾਇਆ ਜਾਵੇਗਾ। ਆਯੋਜਕਾਂ ਨੇ ਦੱਸਿਆ ਕਿ 30 ਜੁਲਾਈ ਦੀ ਰਾਤ ਹੋਣ ਵਾਲੇ ਵਿਸ਼ਾਲ ਭਗਵਤੀ ਜਾਗਰਣ ਵਿੱਚ ਜੋਗੀ ਅਲਾਵਲਪੁਰ, ਪੁਰੀ ਐਂਡ ਪਾਰਟੀ ਸ਼ੰਕਰ ਵਾਲੇ, ਨੀਲਮ ਠੱਕਰਵਾਲ, ਸੰਨੀ ਸਹਿਗਲ, ਜੱਸੀ ਭਾਮ, ਦੀਪਕ ਦੁਰਗਾ, ਮਹੰਤ ਰਾਜ ਕੁਮਾਰ ਜੀ ਸਲੋੜ ਵਾਲੇ, ਜਸਵੀਰ ਮਾਹੀ ਅਤੇ ਡੀ.ਐੱਸ. ਤੀਰਥ ਸਮੇਤ ਪ੍ਰਸਿੱਧ ਭਜਨ ਗਾਇਕ ਸਮੁੱਚੀ ਰਾਤ ਮਹਾਮਾਈ ਦੀ ਮਹਿਮਾ ਦਾ ਗੁਣਗਾਨ ਕਰਨਗੇ।
31 ਜੁਲਾਈ ਦੀ ਰਾਤ ਸਰਬਜੀਤ ਸਰਬ, ਕੁਲਦੀਪ ਰੂਹਾਨੀ ਦੀ ਕਵਾਲ ਪਾਰਟੀ ਭੁੱਲਰਾਈ ਅਤੇ ਅੰਤਰਰਾਸ਼ਟਰੀ ਕਲਾਕਾਰ ਪਰਵੇਸ਼ ਆਲਮ ਵੱਲੋਂ ਕਵਾਲੀਆਂ ਪੇਸ਼ ਕੀਤੀਆਂ ਜਾਣਗੀਆਂ।
ਆਯੋਜਕਾਂ ਨੇ ਦੱਸਿਆ ਕਿ 31 ਜੁਲਾਈ ਨੂੰ ਸਵੇਰੇ 10 ਵਜੇ ਤੋਂ ਦੁਪਹਿਰ 2 ਵਜੇ ਤੱਕ ਦਾਦਰਾ ਹਸਪਤਾਲ ਭਾਮ ਵੱਲੋਂ ਮੁਫ਼ਤ ਮੈਡੀਕਲ ਕੈਂਪ ਵੀ ਲਗਾਇਆ ਜਾਵੇਗਾ। ਇਸ ਤੋਂ ਇਲਾਵਾ ਸਾਲਾਨਾ ਜੋੜ ਮੇਲੇ ਦੌਰਾਨ ਮਹਾਮਾਈ ਦਾ ਅਤੁੱਟ ਲੰਗਰ ਲਗਾਤਾਰ ਵਰਤਾਇਆ ਜਾਵੇਗਾ।
ਪਿੰਡ ਭਾਮ ਸਥਿਤ ਮਾਤਾ ਦੁਰਗਾ ਮੰਦਰ ਵਿਖੇ 72ਵਾਂ ਸਾਲਾਨਾ ਜੋੜ ਮੇਲਾ ਪ੍ਰਭਾਤ ਫੇਰੀਆਂ ਲਗਾਤਾਰ ਜਾਰੀ
