ਨਵਾਂਸ਼ਹਿਰ - ਨਵਾਂਸ਼ਹਿਰ ਦੇ ਗੜਸ਼ੰਕਰ ਰੋਡ ਤੇ ਗਲੀ ਨੰਬਰ ਦੋ ਤੋਂ ਭਾਰਦਵਾਜ ਫੈਮਿਲੀ ਦੇ ਵੱਲੋਂ ਸੇਵਾਦਾਰ ਰਕੇਸ਼ ਰਾਣਾ ਅਤੇ ਸਵੀ ਭਾਰਦਵਾਜ਼ ਦੀ ਅਗਵਾਈ ਦੇ ਹੇਠ ਸਿੱਧ ਬਾਬਾ ਬਾਲਕ ਨਾਥ ਜੀ ਦੀ ਗੁਫਾ ਦਿਓਟ ਸਿੱਧ ਸ਼ਾਹਤਲਾਈ ਅਤੇ ਦਰਬਾਰ ਪੀਰ ਨਿਗਾਹਾ ਵਿਖੇ ਸੰਗਤ ਨਤਮਸਤਕ ਹੋਈ। ਇਹ ਜਾਣਕਾਰੀ ਦਿੰਦੇ ਹੋਏ ਸਵੀ ਭਾਰਦਵਾਜ਼ ਨੇ ਦੱਸਿਆ ਕਿ ਉਪਰੋਕਤ ਸਥਾਨਾਂ ਤੋਂ ਇਲਾਵਾ ਸਾਰੀ ਸੰਗਤ ਨੇ ਸ਼ਿਵ ਬਾੜੀ ਸ਼ਿਵ ਮੰਦਿਰ ਬਛਰੇਟੂ ਵਿਖੇ ਵੀ ਮੱਥਾ ਟੇਕਿਆ ਅਤੇ ਸ਼ਾਹ ਤਲਾਈ ਵਿਖੇ ਵਿਸ਼ਾਲ ਭੰਡਾਰਿਆਂ ਦਾ ਆਯੋਜਨ ਕੀਤਾ ਤੇ ਬਾਬਾ ਜੀ ਦੀਆਂ ਚੌਂਕੀਆਂ ਲਗਾਈਆਂ।
ਇਸ ਮੌਕੇ ਰਕੇਸ਼ ਰਾਣਾ ,ਅਲੀਸ਼ਾ, ਨਰੇਸ਼ ਕੈਥ ,ਸਵੀ ਭਾਰਦਵਾਜ਼ ,ਪਰਦੇਸੀ ਰੱਕੜਾਂ ਵਾਲਾ,ਓਮ ਪ੍ਰਕਾਸ਼ ਚੌਹਾਨ, ਸੁਰਿੰਦਰ ਸਿੰਘ, ਰੋਸ਼ਨ ਲਾਲ ਬਾਵਾ, ਗੁਰਮੀਤ ਹਲਵਾਈ, ਪੰਮਾ ,ਗੁਰਵਿੰਦਰ ਸਿੰਘ ਪਾਬਲਾ ,ਮਨੀਸ਼ ਕੁਮਾਰ, ਉਮੇਸ਼ ਕੁਮਾਰ ਅਤੇ ਸਨੀ ਆਦਿ ਸ਼ਾਮਿਲ ਸਨ।