ਹੁਸ਼ਿਆਰਪੁਰ:- ਭੇਖ ਭੂਸ਼ਨ ਬ੍ਰਹਮਲੀਨ 108 ਸੰਤ ਪਰਮਾਨੰਦ ਜੀ ਦੀ ਯਾਦ ਵਿੱਚ 43ਵਾਂ ਸਲਾਨਾ ਜੋੜ ਮੇਲਾ ਅਤੇ ਸੰਤ ਚਾਨਣ ਰਾਮ ਦੇ ਜਨਮ ਦਿਵਸ ਸਮਾਗਮ ਧਾਮ ਚਾਨਣਪੁਰੀ ਸ਼ੇਰਗੜ ਨਜ਼ਦੀਕ ਅਸਲਾਮਾਬਾਦ, ਹੁਸ਼ਿਆਰਪੁਰ ਵਿਖੇ ਦੇਸ਼ ਵਿਦੇਸ਼ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਮੌਜੂਦਾ ਸੰਚਾਲਕ ਸੰਤ ਧਰਮਪਾਲ ਸਟੇਜ ਸਕੱਤਰ ਗੁਰੂ ਰਵਿਦਾਸ ਸਾਧੂ ਸੰਪਰਦਾਇ ਸੁਸਾਇਟੀ ਦੀ ਅਗਵਾਈ ਹੇਠ ਬਹੁਤ ਸ਼ਰਧਾ ਪੂਰਵਕ ਮਨਾਏ ਗਏ। ਪਹਿਲਾਂ ਰੱਖੇ ਗਏ ਸ੍ਰੀ ਸਹਿਜ ਪਾਠ ਦੇ ਭੋਗ ਤੋਂ ਉਪਰੰਤ ਖੁੱਲੇ ਪੰਡਾਲਾਂ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰਛਾਇਆ ਹੇਠ ਕੀਰਤਨ ਦੇ ਦੀਵਾਨ ਸਜਾਏ ਗਏ ਜਿਸ ਵਿੱਚ ਰਾਗੀ ਜਥਿਆਂ ਤੇ ਸੰਤਾਂ ਮਹਾਂਪੁਰਸ਼ਾਂ ਨੇ ਸੰਗਤਾਂ ਨੂੰ ਗੁਰਬਾਣੀ ਰਾਹੀਂ ਨਿਹਾਲ ਕੀਤਾ।
    ਇਸ ਮੌਕੇ ਸੰਤ ਸਰਵਣ ਦਾਸ ਚੇਅਰਮੈਨ ਗੁਰੂ ਰਵਿਦਾਸ ਸਾਧੂ ਸੰਪਰਦਾਇ ਸੁਸਾਇਟੀ ਰਜਿ.ਪੰਜਾਬ, ਸੰਤ ਸਰਵਣ ਦਾਸ ਲੁਧਿਆਣਾ ਸੀਨੀ.ਮੀਤ ਪ੍ਰਧਾਨ, ਸੰਤ ਸਤਵਿੰਦਰ ਹੀਰਾ ਰਾਸ਼ਟਰੀ ਪ੍ਰਧਾਨ ਆਲ ਇੰਡੀਆ ਆਦਿ ਧਰਮ ਮਿਸ਼ਨ, ਸੰਤ ਬਲਵੀਰ ਦਾਸ ਸਾਹਰੀ,ਸੰਤ ਜਗੀਰ ਸਿੰਘ ਸਰਬਤ ਭਲਾ ਆਸ਼ਰਮ ਨੰਦਾਚੌਰ, ਸੰਤ ਮਨਜੀਤ ਦਾਸ ਵਿਛੋਹੀ, ਸੰਤ ਹਰਮੀਤ ਸਿੰਘ ਬਣਾ ਸਾਹਿਬ, ਸੰਤ ਕੁਲਦੀਪ ਦਾਸ ਬਸੀ ਮਰੂਫ, ਸੰਤ ਪਵਨ ਦਾਸ ਤਾਜੇਵਾਲ, ਸੰਤ ਤਰਸੇਮ ਦਾਸ ਗੜਸ਼ੰਕਰ,ਸੰਤ ਰਜੇਸ਼ ਦਾਸ ਬਜਵਾੜਾ, ਸੰਤ ਗੁਰਮੇਲ ਰਾਮ ਰਹੀਮ ਪੁਰ, ਸੰਤ ਅਮਰ ਸਿੰਘ ਲਾਚੋਵਾਲ,ਸੰਤ ਗੁਰਮੀਤ ਦਾਸ , ਭਾਈ ਸਾਹਿਬ ਸਿੰਘ ਬਜਵਾੜਾ ਆਦਿ ਨੇ ਕਥਾ ਕੀਰਤਨ ਰਾਹੀਂ ਹਾਜਰੀ ਭਰੀ। ਸਟੇਜ ਸਕੱਤਰ ਦੀ ਸੀ ਸੇਵਾ ਓ ਪੀ ਰਾਣਾ ਨੇ ਨਿਭਾਈ।
  ਸੰਤ ਧਰਮਪਾਲ ਵਲੋੰ ਧਾਰਮਿਕ, ਸਮਾਜਿਕ ਤੇ ਰਾਜਨੀਤਕ ਸਖਸ਼ੀਅਤਾਂ ਨੂੰ ਸਨਮਾਨਿਤ ਕੀਤਾ ਅਤੇ ਧੰਨਬਾਦ ਕੀਤਾ ।ਇਸ ਮੌਕੇ ਇੰਜੀ.ਜਗਦੀਸ਼ ਬੱਧਣ ਪ੍ਰਧਾਨ ਸ਼੍ਰੋਮਣੀ ਸ੍ਰੀ ਗੁਰੂ ਰਵਿਦਾਸ ਚੈਰੀਟੇਬਲ ਸਭਾ, ਬਲਵੀਰ ਸਿੰਘ ਹੀਰ ਪ੍ਰਧਾਨ ਸ੍ਰੀ ਗੁਰੂ ਰਵਿਦਾਸ ਸਭਾ, ਮੁਖੀ ਰਾਮ,ਬੀ ਆਰ ਬੱਧਣ, ਗੁਰਮੇਲ ਸੰਧੂ ਮੋਹਣ ਲਾਲ, ਚਮਨ ਲਾਲ ਵਿਰਦੀ, ਕੈਪਟਨ ਨਿਰਵੈਰ ਸਿੰਘ,ਬਲਵਿੰਦਰ ਕੁਮਾਰ,ਗੁਰਦੇਵ ਚੰਦ,ਗੁਰਨਾਮ ਸਿੰਘ, ਤੀਕਸ਼ਨ ਹਾਂਡਾ,  ਰਕੇਸ਼ ਕੁਮਾਰ, ਮਿਸ਼ਨਰੀ ਕਲਾਕਾਰ ਵਿੱਕੀ ਬਹਾਦਰ ਕੇ, ਸੋਨੀਆ ਸ਼ੇਖੂਪੁਰਾ, ਬੂਟਾ ਮਹੁੰਮਦ, ਸਰਵਣ ਸਿੰਘ, ਬਲਵੀਰ ਕੌਰ,ਰਾਮ ਪਾਲ ਬਜਵਾੜਾ, ਰਮੇਸ਼ ਲਾਲ ਸੰਧੂ, ਰਣਜੀਤ ਕੌਰ, ਰਾਜ ਕੁਮਾਰ ਡਾਡਾ, ਜਗਦੀਸ਼ ਸੰਧੂ, ਸੁਰਿੰਦਰ ਕੁਮਾਰ ਮਾਨਾ,ਜੋਤ ਨਿਰੰਜਨ, ਜਸਵਿੰਦਰ ਕੌਰ, ਨੀਲਮ ਰਾਣੀ, ਰੂਬੀ ਡਾਡਾ, ਕ੍ਰਿਸ਼ਨਾ ਦੇਵੀ,ਸਵਰਣ ਕੌਰ, ਕੁਲਵਿੰਦਰ ਕੌਰ, ਰਮਨ ਕੁਮਾਰ, ਰਾਜ ਕੁਮਾਰ ਜੰਗੀ, ਸੁਰਜੀਤ ਕੌਰ,ਮਨੀਸ਼ ਵਿਰਦੀ,ਮਲਕੀਤ ਵਿਰਦੀ ਆਦਿ ਹਾਜਰ ਸਨ।