ਗੜ੍ਹਸ਼ੰਕਰ, 26 ਸਤੰਬਰ:- ਕਾਕਾ ਅਮਨਦੀਪ ਸਿੰਘ ਮੱਟੂ ਦੀ ਸਦੀਵੀ ਯਾਦ ਨੂੰ ਸਮਰਪਿਤ ਸ਼ਹੀਦ ਭਗਤ ਸਿੰਘ ਚੈਰੀਟੇਬਲ ਸੁਸਾਇਟੀ ਗੜ੍ਹਸ਼ੰਕਰ ਵੱਲੋਂ 18ਵਾਂ ਸਵੈ-ਇੱਛੁਕ ਖੂਨਦਾਨ ਕੈਂਪ ਹੋਟਲ ਪਿੰਕ ਰੋਜ਼ ਗੜ੍ਹਸ਼ੰਕਰ ਵਿਖੇ ਲਗਾਇਆ ਗਿਆ। ਇਸ ਮੌਕੇ ਵੱਡੀ ਗਿਣਤੀ ਵਿੱਚ ਇਲਾਕੇ ਦੀਆਂ ਮੋਹਤਬਰ ਸ਼ਖ਼ਸੀਅਤਾਂ ਅਤੇ ਨੌਜਵਾਨਾਂ ਨੇ ਸ਼ਿਰਕਤ ਕੀਤੀ।

ਕੈਂਪ ਦਾ ਉਦਘਾਟਨ ਮਾਸਟਰ ਬਲਵੀਰ ਸਿੰਘ ਬੈਂਸ ਵੱਲੋਂ ਇਲਾਕੇ ਦੀਆਂ ਮੋਹਤਬਰ ਸ਼ਖ਼ਸੀਅਤਾਂ ਦੀ ਮੌਜੂਦਗੀ ਵਿੱਚ ਕੀਤਾ ਗਿਆ। ਇਸ ਮੌਕੇ ਪ੍ਰਬੰਧਕਾਂ ਨੇ ਦੱਸਿਆ ਕਿ ਮੱਟੂ ਪਰਿਵਾਰ ਦੇ ਲਖਤੇ ਜ਼ਿਗਰ ਮਰਹੂਮ ਕਾਕਾ ਅਮਨਦੀਪ ਸਿੰਘ ਮੱਟੂ ਦੀ ਸਦੀਵੀ ਯਾਦ ਨੂੰ ਸਮਰਪਿਤ ਅੱਜ 18ਵਾਂ ਸਵੈ-ਇੱਛੁਕ ਖ਼ੂਨਦਾਨ ਕੈਂਪ ਲਗਾਇਆ ਗਿਆ ਹੈ।

ਉਨ੍ਹਾਂ ਦੱਸਿਆ ਕਿ ਬੀਡੀਸੀ ਬਲੱਡ ਸੈਂਟਰ ਨਵਾਂਸ਼ਹਿਰ ਦੇ ਤਕਨੀਕੀ ਸਹਿਯੋਗ ਨਾਲ ਲਗਾਏ ਇਸ ਸਵੈ-ਇੱਛੁਕ ਖੂਨਦਾਨ ਕੈਂਪ ਦੌਰਾਨ 101 ਯੂਨਿਟ ਖੂਨ ਇਕੱਤਰ ਕੀਤਾ ਗਿਆ। ਇਸ ਮੌਕੇ ਵੱਖ-ਵੱਖ ਪਾਰਟੀਆਂ ਦੇ ਨੁਮਾਇੰਦਿਆਂ ਅਤੇ ਸੰਸਥਾਵਾਂ ਦੇ ਆਗੂਆਂ ਨੇ ਪਹੁੰਚ ਕੇ ਮੱਟੂ ਪਰਿਵਾਰ ਵੱਲੋਂ ਕੀਤੇ ਜਾ ਰਹੇ ਇਸ ਨੇਕ ਕੰਮ ਦੀ ਸ਼ਲਾਘਾ ਕੀਤੀ। ਇਸ ਮੌਕੇ ਖ਼ੂਨਦਾਨ ਕਰਨ ਵਾਲੇ ਨੌਜਵਾਨਾਂ ਅਤੇ ਮੋਹਤਬਰ ਸ਼ਖ਼ਸੀਅਤਾਂ ਦਾ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ।

ਇਸ ਮੌਕੇ ਦਰਸ਼ਨ ਸਿੰਘ ਮੱਟੂ, ਬੀਬੀ ਸੁਭਾਸ਼ ਮੱਟੂ, ਡਾਕਟਰ ਅਜੈ ਬੱਗਾ, ਐਸ.ਕੇ. ਸਰੀਨ, ਡਾਕਟਰ ਲਖਵਿੰਦਰ ਕੁਮਾਰ, ਮਾਸਟਰ ਬਲਵੀਰ ਸਿੰਘ, ਹੈਪੀ ਸਾਧੋਵਾਲ, ਰਣਜੀਤ ਬੰਗਾ, ਪ੍ਰਿੰਸੀਪਲ ਬਿੱਕਰ ਸਿੰਘ, ਭੁਪਿੰਦਰ ਰਾਣਾ, ਲਵ ਕੁਮਾਰ ਗੋਲਡੀ, ਰਜਿੰਦਰ ਸਿੰਘ ਸ਼ੂਕਾ, ਚਰਨਜੀਤ ਸਿੰਘ ਚੰਨੀ, ਅਮਰਪ੍ਰੀਤ ਸਿੰਘ ਲਾਲੀ, ਸੋਮਨਾਥ ਬੰਗੜ, ਜਸਵੀਰ ਸਿੰਘ ਪੁਰਖੋਵਾਲ, ਸੰਦੀਪ ਸ਼ਰਮਾ ਬੋੜਾ, ਰੌਕੀ ਮੋਇਲਾ, ਸ਼ਿੰਦਾ ਗੋਲੀਆਂ, ਅਸ਼ਵਨੀ ਰਾਣਾ, ਅਜਾਇਬ ਸਿੰਘ ਬੋਪਾਰਾਏ, ਜਗਦੀਸ਼ ਰਾਏ, ਐਡਵੋਕੇਟ ਹਰਪ੍ਰੀਤ ਸਿੰਘ, ਡਾਕਟਰ ਤਰਸੇਮ ਸਿੰਘ, ਰਾਕੇਸ਼ ਮਹਿਦੂਦ ਸਮੇਤ ਵੱਡੀ ਗਿਣਤੀ ਵਿੱਚ ਇਲਾਕੇ ਦੀਆਂ ਮੋਹਤਬਰ ਸ਼ਖ਼ਸੀਅਤਾਂ ਹਾਜ਼ਰ ਸਨ।