ਚੰਡੀਗੜ੍ਹ/ਮੋਹਾਲੀ, ਸੰਜੀਵ ਸਿੰਘ ਸੈਣੀ:- ਬੀਤੇ ਕੱਲ੍ਹ 4 ਅਕਤੂਬਰ 2026 ਨੂੰ ਚੰਡੀਗੜ੍ਹ ਸਾਹਿਤ ਅਕਾਦਮੀ, ਰਾਣੀ ਲਕਸ਼ਮੀ ਬਾਈ ਭਵਨ, ਸੈਕਟਰ-38, ਚੰਡੀਗੜ੍ਹ ਵਿਖੇ ਕਹਾਣੀ ਸੰਗਤ ਚੰਡੀਗੜ੍ਹ ਦੀ ਮੀਟਿੰਗ ਹੋਈ। ਇਸ ਮੀਟਿੰਗ ਵਿੱਚ ਜੇ.ਐੱਸ. ਮਹਿਰਾ ਦੀ ਸੰਪਾਦਨਾ ਹੇਠ ਛਪ ਰਹੇ ਸ਼ਿਵਾਲਿਕ ਮੈਗਜ਼ੀਨ ਦਾ ਗਿਆਰਵਾਂ ਅੰਕ ਰਿਲੀਜ਼ ਕੀਤਾ ਗਿਆ।

ਇਸ ਮੌਕੇ ਉੱਤੇ ਕਈ ਨਾਮਵਰ ਵਿਦਵਾਨ ਜਿਵੇਂ ਡਾ. ਲਾਭ ਸਿੰਘ ਖੀਵਾ, ਡਾ. ਅਵਤਾਰ ਸਿੰਘ ਪਤੰਗ, ਪਰਮਜੀਤ ਮਾਨ, ਸਰੂਪ ਸਿਆਲਵੀ, ਪ੍ਰਿੰਸੀਪਲ ਸਤਨਾਮ ਸਿੰਘ ਸ਼ੋਕਰ, ਇੰਦਰਜੀਤ ਪ੍ਰੇਮੀ, ਹਰਪ੍ਰੀਤ ਸਿੰਘ ਚੰਨੂ, ਹਰਬੰਸ ਸੋਢੀ, ਸੁਰਜੀਤ ਸੁਮਨ, ਜਸਵਿੰਦਰ ਸਿੰਘ ਕਾਈਨੌਰ ਅਤੇ ਜੇ.ਐੱਸ. ਮਹਿਰਾ ਹਾਜ਼ਰ ਸਨ।