290 ਗ੍ਰਾਮ ਨਸ਼ੀਲੇ ਪਦਾਰਥਾਂ ਸਮੇਤ ਭਰਾ-ਭੈਣ ਗ੍ਰਿਫ਼ਤਾਰ: ਭੈਣ ਖ਼ਿਲਾਫ਼ ਪਹਿਲਾਂ ਵੀ ਚਾਰ ਕੇਸ ਦਰਜ ਹਨ ।

ਗੜ੍ਹਸ਼ੰਕਰ 26 ਸਤੰਬਰ ( ਬਲਵੀਰ ਚੌਪੜਾ ) ਥਾਣਾ ਗੜ੍ਹਸ਼ੰਕਰ ਦੀ ਪੁਲਿਸ ਨੇ ਭੈਣ-ਭਰਾ ਨੂੰ 290 ਗ੍ਰਾਮ ਨਸ਼ੀਲੇ ਪਦਾਰਥ ਸਮੇਤ ਕਾਬੂ ਕਰਕੇ ਮਾਮਲਾ ਦਰਜ ਕੀਤਾ ਹੈ ।

ਥਾਣਾ ਗੜ੍ਹਸ਼ੰਕਰ ਦੀ ਪੁਲਿਸ ਨੇ ਭੈਣ-ਭਰਾ ਨੂੰ 290 ਗ੍ਰਾਮ ਨਸ਼ੀਲੇ ਪਦਾਰਥ ਸਮੇਤ ਕਾਬੂ ਕਰਕੇ ਮਾਮਲਾ ਦਰਜ ਕੀਤਾ ਹੈ । ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸ.ਐਚ.ਓ ਗੜ੍ਹਸ਼ੰਕਰ ਜੈ ਪਾਲ ਨੇ ਦੱਸਿਆ ਕਿ ਐਸ.ਐਸ.ਪੀ ਹੁਸ਼ਿਆਰਪੁਰ ਸਰਤਾਜ ਸਿੰਘ ਚਾਹਲ ਵੱਲੋਂ ਨਸ਼ਾ ਤਸਕਰਾਂ ਖਿਲਾਫ ਚਲਾਈ ਜਾ ਰਹੀ ਮੁਹਿੰਮ ਨੂੰ ਉਸ ਸਮੇਂ ਸਫਲਤਾ ਮਿਲੀ ਜਦੋਂ ਥਾਣਾ ਗੜ੍ਹਸ਼ੰਕਰ ਵਿਖੇ ਤਾਇਨਾਤ ਇੰਸਪੈਕਟਰ ਕੁਲਦੀਪ ਸਿੰਘ ਨੇ ਪੁਲਿਸ ਪਾਰਟੀ ਸਮੇਤ ਪੁਲ ਨਹਿਰ ਨਵਾਂਸ਼ਹਿਰ ਰੋਡ 'ਤੇ ਇੱਕ ਮੋਟਰਸਾਈਕਲ ਸਵਾਰ ਨੂੰ ਰੋਕਿਆ ਤਾਂ ਪਿੱਛੇ ਬੈਠੀ ਔਰਤ ਮੋਟਰਸਾਈਕਲ ਵਾਲੇ ਨੇ ਕਾਹਲੀ ਨਾਲ ਉਹ ਲਿਫਾਫਾ ਹੇਠਾਂ ਸੁੱਟ ਦਿੱਤਾ ਜੋ ਉਸ ਕੋਲ ਸੀ। ਉਸ ਨੇ ਦੱਸਿਆ ਕਿ ਮੋਟਰਸਾਈਕਲ ਚਾਲਕ ਨੇ ਆਪਣਾ ਨਾਮ ਰਾਜਨ ਪੁੱਤਰ ਸਰਵਣ ਦਾਸ ਅਤੇ ਔਰਤ ਨੇ ਆਪਣਾ ਨਾਮ ਅੰਜਨਾ ਦੇਵੀ ਉਰਫ ਅੰਜੂ ਪਤਨੀ ਅਸ਼ਵਨੀ ਕੁਮਾਰ ਵਾਸੀ ਦੇਨੋਵਾਲ ਖੁਰਦ ਦੱਸਿਆ। ਜਦੋਂ ਲਿਫਾਫੇ ਦੀ ਚੈਕਿੰਗ ਕੀਤੀ ਗਈ ਤਾਂ ਉਸ ਵਿੱਚੋਂ 290 ਗ੍ਰਾਮ ਨਸ਼ੀਲਾ ਪਦਾਰਥ ਬਰਾਮਦ ਹੋਇਆ। ਐਸ.ਐਚ.ਓ ਥਾਣਾ ਗੜ੍ਹਸ਼ੰਕਰ ਜੈ ਪਾਲ ਨੇ ਦੱਸਿਆ ਕਿ ਰਾਜਨ ਪੁੱਤਰ ਸਰਵਣ ਦਾਸ ਅਤੇ ਅੰਜਨਾ ਦੇਵੀ ਉਰਫ਼ ਅੰਜੂ ਪਤਨੀ ਅਸ਼ਵਨੀ ਕੁਮਾਰ ਵਾਸੀ ਦੇਨੋਵਾਲ ਖੁਰਦ ਖ਼ਿਲਾਫ਼ ਥਾਣਾ ਗੜ੍ਹਸ਼ੰਕਰ ਵਿੱਚ ਐਨ.ਡੀ.ਪੀ.ਐਸ ਐਕਟ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਦੋਵੇਂ ਫੜੇ ਗਏ ਵਿਅਕਤੀਆਂ ਭਰਾ-ਭੈਣ ਹਨ ਅਤੇ ਅੰਜਨਾ ਦੇਵੀ ਖ਼ਿਲਾਫ਼ ਪਹਿਲਾਂ ਵੀ ਗੜ੍ਹਸ਼ੰਕਰ ਥਾਣੇ ਵਿੱਚ ਤਿੰਨ ਕੇਸ ਦਰਜ ਹਨ। ਉਨ੍ਹਾਂ ਦੱਸਿਆ ਕਿ ਮੁਲਜ਼ਮ ਦਾ ਅਦਾਲਤ ਤੋਂ ਰਿਮਾਂਡ ਲੈ ਕੇ ਪੁੱਛਗਿੱਛ ਕੀਤੀ ਜਾਵੇਗੀ ਕਿ ਉਹ ਇਹ ਨਸ਼ੀਲਾ ਪਦਾਰਥ ਕਿਨ੍ਹਾਂ ਕੋਲੋਂ ਖਰੀਦਦਾ ਸੀ ਅਤੇ ਅੱਗੇ ਕਿਸ ਨੂੰ ਵੇਚਦਾ ਸੀ।