ਨਸ਼ੇ ਦਾ ਮੁੱਦਾ ਸਰਕਾਰ ਦਾ ਮਹਿਜ਼ ਇੱਕ ਡਰਾਮਾ - ਚਰਨਜੀਤ ਸਿੰਘ ਚੰਨੀ
ਪੈਗ਼ਾਮ -ਏ-ਜਗਤ/ਮੌੜ ਮੰਡੀ- ਚਮਕੌਰ ਸਿੰਘ ਕੈਰਵੇ - ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਪਿੰਡ ਭਾਈ ਬਖਤੌਰ ਵਿਖੇ ਨਸ਼ਾ ਤਸਕਰਾਂ ਵੱਲੋਂ ਗੰਭੀਰ ਰੂਪ ਵਿਚ ਜ਼ਖ਼ਮੀ ਕੀਤੇ ਸਾਬਕਾ ਫੌਜੀ ਰਣਵੀਰ ਸਿੰਘ ਨਾਲ ਮੁਲਾਕਾਤ ਕੀਤੀ ਤੇ ਹਾਲ ਚਾਲ ਪੁੱਛਿਆ। ਇਸਤੋਂ ਬਾਅਦ ਚਰਨਜੀਤ ਸਿੰਘ ਚੰਨੀ ਵੱਲੋਂ ਚਿੱਟੇ ਖ਼ਿਲਾਫ਼ ਪੋਸਟਰ ਲਾਉਣ ਵਾਲੇ ਨੌਜਵਾਨ ਲਖਵੀਰ ਸਿੰਘ ਲੱਖੀ ਨਾਲ ਵੀ ਮੁਲਾਕਾਤ ਕੀਤੀ ਗਈ।

ਜ਼ਿਕਰਯੋਗ ਹੈ ਕਿ ਚਿੱਟੇ ਤੋਂ ਪ੍ਰੇਸ਼ਾਨ ਹੋਕੇ ਪਿੰਡ ਵਾਸੀਆਂ ਨੇ "ਪਿੰਡ ਵਿਕਾਊ ਹੈ" ਦੇ ਪੋਸਟਰ ਵੀ ਲਾਏ ਸਨ ਜਿਸਤੋਂ ਨਾਖੁਸ਼ ਪੁਲਿਸ ਦੇ ਐੱਸ ਐੱਚ ਓ ਵੱਲੋਂ ਉਲਟਾ ਲਖਵੀਰ ਸਿੰਘ ਨੂੰ ਧਮਕੀਆਂ ਦਿੱਤੀਆਂ ਗਈਆਂ। ਭਾਵੇਂ ਕਿ ਲੋਕਾਂ ਦੇ ਵਿਰੋਧ ਤੋ ਬਾਅਦ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਐੱਸ ਐੱਚ ਓ ਨੂੰ ਬਦਲ ਦਿੱਤਾ ਗਿਆ ਪਰ ਚਿੱਟੇ ਦੇ ਤਸਕਰਾਂ ਵੱਲੋਂ ਲਖਵੀਰ ਸਿੰਘ ਨੂੰ ਦੁਬਾਰਾ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਜਿਸਤੋਂ ਬਾਅਦ ਸਾਰੀਆਂ ਪਾਰਟੀਆਂ ਦੇ ਆਗੂਆਂ ਵੱਲੋਂ ਲਖਵੀਰ ਸਿੰਘ ਨਾਲ ਮੁਲਾਕਾਤ ਕਰਕੇ ਉਸਨੂੰ ਹੌਸਲਾ ਦਿੱਤਾ ਗਿਆ ਸੀ।
ਪਿੰਡ ਭਾਈ ਬਖਤੌਰ ਪਹੁੰਚੇ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਆਮ ਆਦਮੀ ਪਾਰਟੀ ਪੂਰੀ ਤਰ੍ਹਾਂ ਫੇਲ੍ਹ ਹੋ ਚੁੱਕੀ ਹੈ ਨਾ ਤਾਂ ਇਸਨੇ ਨਸ਼ਿਆਂ ਤੇ ਕਾਬੂ ਪਾਇਆ ਹੈ ਤੇ ਨਾ ਹੀ ਅਮਨ ਕਾਨੂੰਨ ਦੀ ਸਥਿਤੀ ਨੂੰ ਸਹੀ ਕਰ ਰਹੀ ਹੈ। ਅੱਜ ਪੰਜਾਬ ਅੰਦਰ ਵਪਾਰੀਆਂ ਨੂੰ ਫ਼ਿਰੌਤੀਆਂ ਦੀਆਂ ਕਾਲਾ ਆ ਰਹੀਆਂ ਹਨ ਅਤੇ ਪੈਸਾ ਨਾ ਦੇਣ ਤੇ ਵਪਾਰੀਆਂ ਦੇ ਕਤਲ ਕੀਤੇ ਜਾ ਰਹੇ ਹਨ।
ਪੰਜਾਬੀ ਇਸ ਸਰਕਾਰ ਨੂੰ ਚੁਣਨ ਦੀ ਗਲਤੀ ਕਰਕੇ ਪਛਤਾ ਰਹੇ ਹਨ। ਇਸ ਮੌਕੇ ਸਾਬਕਾ ਵਿਧਾਇਕ ਜਗਦੇਵ ਸਿੰਘ ਕਮਾਲੂ, ਸੁਖਦੀਪ ਸਿੰਘ ਰਾਮਨਗਰ ਬਲਾਕ ਪ੍ਰਧਾਨ, ਲਖਵੀਰ ਸਿੰਘ ਨਾਜ਼ੀ ,ਜੱਸੀ ਸਿੰਘ ਭਾਈ ਬਖਤੌਰ ਆਦਿ ਤੋਂ ਇਲਾਵਾ ਹੋਰ ਮੋਹਤਬਰ ਵੀ ਹਾਜ਼ਰ ਸਨ।