ਪਰਖ ਸਰਵੇਖਣ ਦੇ ਨਾਂ ਤਹਿਤ ਸਿੱਖਿਆ ਅਧਿਕਾਰੀ ਤੇ ਵਿਭਾਗ ਅਧਿਆਪਕਾਂ ‘ਤੇ ਬੇਲੋੜਾ ਦਬਾਅ ਬਣਾਉਣਾ ਬੰਦ ਕਰਨ: ਡੀਟੀਐੱਫ

ਗੜ੍ਹਸ਼ੰਕਰ, 22 ਨਵੰਬਰ: ਦੇਸ਼ ਵਿੱਚ ਸਿੱਖਿਆ ਦੇ ਪੱਧਰ ਨੂੰ ਜਾਂਚਣ ਲਈ ਦੇਸ਼ ਪੱਧਰੀ ਪਰਖ਼ ਸਰਵੇ ਲਈ 4 ਦਸੰਬਰ 2024 ਨੂੰ ਕਰਵਾਏ ਜਾਣ ਵਾਲੇ ‘ਨੈਸ਼ਨਲ ਅਚੀਵਮੈਟ ਸਰਵੇ’ ਲਈ ਸਿੱਖਿਆ ਵਿਭਾਗ ਸਿਲੇਬਸ ਨੂੰ ਤਿਲਾਂਜਲੀ ਦੇ ਕੇ ਅਧਿਆਪਕਾਂ ਰਾਹੀਂ ਵਿਦਿਆਰਥੀਆਂ ਨੂੰ ਰੱਟੇ ਲੁਆਉਣ ਅਤੇ ਵਰਕ ਸ਼ੀਟਾਂ ਤੋਂ ਕੰਮ ਕਰਾਉਣ ਅਤੇ ਅਧਿਆਪਕਾਂ ਤੇ ਦਬਾਅ ਬਣਾਉਣ ਲਈ ਅਧਿਆਪਕਾਂ ਨੂੰ ਮੁਅੱਤਲ ਕਰਨ ਤੱਕ ਦੀਆਂ ਕਾਰਵਾਈਆਂ ਅਤੇ ਧਮਕਾਉਣ ਦੇ ਕੁਰਾਹੇ ਪਿਆ ਹੋਇਆ ਹੈ।

ਗੜ੍ਹਸ਼ੰਕਰ, 22 ਨਵੰਬਰ: ਦੇਸ਼ ਵਿੱਚ ਸਿੱਖਿਆ ਦੇ ਪੱਧਰ ਨੂੰ ਜਾਂਚਣ ਲਈ ਦੇਸ਼ ਪੱਧਰੀ ਪਰਖ਼ ਸਰਵੇ ਲਈ 4 ਦਸੰਬਰ 2024 ਨੂੰ ਕਰਵਾਏ ਜਾਣ ਵਾਲੇ ‘ਨੈਸ਼ਨਲ ਅਚੀਵਮੈਟ ਸਰਵੇ’ ਲਈ ਸਿੱਖਿਆ ਵਿਭਾਗ ਸਿਲੇਬਸ ਨੂੰ ਤਿਲਾਂਜਲੀ ਦੇ ਕੇ ਅਧਿਆਪਕਾਂ ਰਾਹੀਂ ਵਿਦਿਆਰਥੀਆਂ ਨੂੰ ਰੱਟੇ ਲੁਆਉਣ ਅਤੇ ਵਰਕ ਸ਼ੀਟਾਂ ਤੋਂ ਕੰਮ ਕਰਾਉਣ ਅਤੇ ਅਧਿਆਪਕਾਂ ਤੇ ਦਬਾਅ ਬਣਾਉਣ ਲਈ ਅਧਿਆਪਕਾਂ ਨੂੰ ਮੁਅੱਤਲ ਕਰਨ ਤੱਕ ਦੀਆਂ ਕਾਰਵਾਈਆਂ ਅਤੇ ਧਮਕਾਉਣ ਦੇ ਕੁਰਾਹੇ ਪਿਆ ਹੋਇਆ ਹੈ।
ਸਿੱਖਿਆ ਵਿਭਾਗ ਦੇ ਅਜਿਹੇ ਕਾਰਨਾਮਿਆਂ ਦੀ ਨਿਖੇਧੀ ਕਰਦਿਆਂ ਡੀ.ਟੀ.ਐਫ. ਪੰਜਾਬ ਦੇ ਸੂਬਾ ਸੰਯੁਕਤ ਜਨਰਲ ਸਕੱਤਰ ਮੁਕੇਸ਼ ਕੁਮਾਰ, ਜਿਲਾ ਪ੍ਰਧਾਨ ਸੁਖਦੇਵ ਡਾਨਸੀਵਾਲ  ਅਤੇ ਜਿਲਾ ਸਕੱਤਰ  ਇੰਦਰਸੁਖਦੀਪ ਸਿੰਘ ਓਡਰਾ ਨੇ ਦੱਸਿਆ ਕਿ ਸੈਸ਼ਨ ਦੇ ਸ਼ੁਰੂ ‘ਚ ਪਹਿਲੇ ਚਾਰ ਮਹੀਨੇ ਵਿਭਾਗ ਵਲੋਂ ਸਮਰੱਥ ਮਿਸ਼ਨ ਚਲਾਇਆ ਗਿਆ। ਜਿਸ ‘ਚ ਮੁੱਢਲੇ ਗਿਆਨ ‘ਚ ਪਛੜੇ ਵਿਦਿਆਰਥੀਆਂ ਨੂੰ ਦੂਸਰਿਆਂ ਦੇ ਨਾਲ ਰਲਾਉਣ ਦੀ ਕੋਸ਼ਿਸ਼ ਕੀਤੀ ਜਾਣੀ ਸੀ, ਪਰ ਇਸ ਦਾ ਨੁਕਸਾਨ ਇਹ ਹੋਇਆ ਕਿ ਪਹਿਲਾਂ ਤੋਂ ਹੀ ਮੁੱਢਲੇ ਗਿਆਨ ਵਿਚ ਪਰਪੱਕ ਵਿਦਿਆਰਥੀਆਂ ਦਾ ਨੁਕਸਾਨ ਹੋਇਆ ਅਤੇ ਉਨ੍ਹਾਂ ਨੂੰ ਸਿਲੇਬਸ ਦਾ ਕੰਮ ਨਹੀਂ ਕਰਵਾਇਆ ਜਾ ਸਕਿਆ।
ਇਸ ਤੋਂ ਬਾਅਦ ਅਗਸਤ ਤੋਂ ਲੈ ਕੇ ਦਸੰਬਰ ਤੱਕ ਪਰਖ ਦੇ ਨਾਂ ‘ਤੇ ਸਰਵੇਖਣ ਲਈ ਸਿਲੇਬਸ ਨੂੰ ਤਿਲਾਂਜਲੀ ਦੇ ਕੇ ਸਰਵੇਖਣ ਵਿਚ ਵਧੀਆ ਪ੍ਰਦਰਸ਼ਨ ਦੇ ਉਦੇਸ਼ ਨਾਲ ਪੰਜਾਬ ਦੇ ਸਿੱਖਿਆ ਵਿਭਾਗ ਦੁਆਰਾ ਸੀ.ਈ.ਪੀ ਰਾਹੀਂ ਪਹਿਲੀ ਤੋਂ ਦਸਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਨੂੰ ਅਧਿਆਪਕਾਂ ਦੁਆਰਾ ਸਰਵੇਖਣ ਵਿਚ ਆਉਣ ਵਾਲੇ ਪ੍ਰਸ਼ਨਾਂ ਦੇ ਹਿਸਾਬ ਨਾਲ ਤਿਆਰੀ ਕਰਵਾਈ ਜਾ ਰਹੀ ਹੈ।
ਆਗੂਆਂ ਨੇ ਦੱਸਿਆ ਕਿ ਹੁਣ ਨਵੰਬਰ ਦੇ ਅਖੀਰ ਜਾ ਕੇ ਸਾਰੀਆਂ ਜਮਾਤਾਂ ਨੂੰ ਸੀ.ਈ.ਪੀ. ਤਹਿਤ ਪੜ੍ਹਾਉਣ ਵਾਲੇ ਸਿੱਖਿਆ ਵਿਭਾਗ ਵਿਭਾਗ ਨੂੰ ਪਰਖ ਸਰਵੇਖਣ ਦੀਆਂ ਜਮਾਤਾਂ ਬਾਰੇ ਜਾਣਕਾਰੀ ਮਿਲਣ ‘ਤੇ ਵਿਭਾਗ ਨੇ ਤੀਜੀ, ਛੇਵੀਂ ਅਤੇ ਨੌਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਇਸ ਪਲਾਨ ਬਾਕੀ ਸਾਰੀਆਂ ਜਮਾਤਾਂ ਦੇ ਵਿਦਿਆਰਥੀਆਂ ਲਈ ਨਵੇਂ ਆਦੇਸ਼ਾਂ ‘ਚ ਹੁਣ ਸਿਲੇਬਸ ਵਾਰ ਸਿੱਖਿਆ ਦੇਣ ਲਈ ਕਿਹਾ ਗਿਆ ਹੈ।
ਇਸ ਤੋਂ ਇਲਾਵਾ ਸਕੂਲਾਂ ‘ਚ ਵੱਡੀ ਗਿਣਤੀ ਵਿੱਚ ਅਧਿਆਪਕਾਂ ਦੀਆਂ ਅਸਾਮੀਆਂ ਖ਼ਾਲੀ ਹੋਣ ਦੇ ਬਾਵਜੂਦ ਅਧਿਆਪਕਾਂ ਨੂੰ ਚੋਣ ਡਿਊਟੀਆਂ, ਪਰਾਲੀ ਸਾੜਨ ਵਰਗੀਆਂ ਗੈਰ ਵਿੱਦਿਅਕ ਡਿਊਟੀਆਂ ਵਿੱਚ ਉਲਝਾਈ ਰੱਖਿਆ ਗਿਆ ਹੈ। ਅਜਿਹੇ ਹਾਲਤਾਂ ‘ਚ ਅਧਿਆਪਕਾਂ ਨੂੰ ਸੀ ਈ ਪੀ ਰਾਹੀਂ ਵਧੀਆ ਨਤੀਜੇ ਸਾਹਮਣੇ ਲਿਆਉਣ ਦੀ ਸ਼ਰਤ ਤਹਿਤ ਮਾਨਸਿਕ ਤੌਰ ਪ੍ਰਤਾੜਿਤ ਕੀਤਾ ਜਾ ਰਿਹਾ ਹੈ ਜਥੇਬੰਦੀ ਵਲੋ ਜਿਲਾ ਸਿਖਿਆ ਅਧਿਕਾਰੀਆ ਅਤੇ ਨੋਡਲ ਅਫਸਰਾਂ ਵਲੋ ਦੇਰ ਰਾਤ ਤਕ ਆਨਲਾਈਨ ਮੀਟਿੰਗਾ ਕਰਕੇ ਬੇਲੋੜਾ ਦਬਾਅ ਬਣਾ ਕੇ  ਪ੍ਰੇਸ਼ਾਨ ਕਰਨ, ਅਧਿਆਪਕਾਂ ਨੂੰ ਧਮਕਾਉਣ ਅਤੇ ਡਰਾਉਣ ਦਾ ਸਖਤ ਨੋਟਿਸ ਲੈਂਦਿਆ ਕਿਹਾ ਕਿ ਆਮ ਤੌਰ ਤੇ ਸਰਵੇ ਕੁਦਰਤੀ ਮਾਹੌਲ ਵਿੱਚ ਕੀਤੇ ਜਾਂਦੇ ਹਨ ਕਿਉਂਕਿ ਜੇਕਰ ਸਰਵੇ ਕੁਦਰਤੀ ਮਾਹੌਲ ਵਿੱਚ ਕੀਤੇ ਜਾਣਗੇ ਤਾਂ ਸਕੂਲਾਂ ਦੀ ਅਸਲ ਤਸਵੀਰ ਸਾਹਮਣੇ ਆਵੇਗੀ ਪਰ ਸੀਈਪੀ ਸਰਵੇ ਨੂੰ ਡੰਡੇ ਦੇ ਜ਼ੋਰ ਤੇ ਲਾਗੂ ਕੀਤਾ ਜਾ ਰਿਹਾ ਹੈ। ਜਿਸ ਦਾ ਨਤੀਜਾ ਅਸਲੀਅਤ ਤੋਂ ਕਿਤੇ ਦੂਰ ਹੋਵੇਗਾ।
ਉਨ੍ਹਾਂ ਮੰਗ ਕੀਤੀ ਕਿ ਅਜਿਹੇ ਗੈਰ-ਮਨੋਵਿਗਿਆਨਕ ਅਤੇ ਬੇਲੋੜੇ ਪ੍ਰੋਜੈਕਟ ਬੰਦ ਕਰਕੇ ਪੰਜਾਬ ਰਾਜ ਦੀ ਆਪਣੀ ਸਿੱਖਿਆ ਨੀਤੀ ਬਣਾਉਂਦੇ ਹੋਏ, ਅਧਿਆਪਕਾਂ ਨੂੰ ਸਾਲਾਨਾ ਕੈਲੰਡਰ ਅਨੁਸਾਰ ਕੰਮ ਕਰਨ ਦੀ ਖੁੱਲ੍ਹ ਦਿੰਦੇ ਹੋਏ ਸਕੂਲੀ ਸਿੱਖਿਆ ਨੂੰ ਲੀਹ ‘ਤੇ ਲਿਆਉਣ ਦੀ ਤਹਿਤ ਤਿਆਰੀ ਕਰਾਉਣ ਦੇ ਆਦੇਸ਼ ਦਿੱਤੇ ਹਨ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਜੇਕਰ ਸਿੱਖਿਆ ਅਧਿਕਾਰੀਆ  ਨੇ ਅਧਿਆਪਕਾ ਪ੍ਰਤੀ ਆਪਹੁਦਰਾ, ਧੱਕੇਸਾਹੀ ਰਵਈਆ  ਅਤੇ ਧਮਕਾਉਣਾ  ਤੁਰੰਤ ਬੰਦ ਨਾ ਕੀਤਾ ਤਾਂ ਜਥੇਬੰਦੀ ਨੂੰ ਮਜਬੂਰਨ ਸ਼ੰਘਰਸ਼ ਦਾ ਰਸਤਾ ਅਖਤਿਆਰ  ਕਰਨਾ ਪਵੇਗਾ।