
ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਅੰਬਾਲਾ ਜਿਲ੍ਹੇ ਦੇ ਨੰਗਲ ਇਲਾਕੇ ਵਿੱਚ ਜਲਭਰਾਵ ਦਾ ਕੀਤਾ ਨਿਰੀਖਣ, ਪ੍ਰਭਾਵਿਤ ਕਿਸਾਨਾਂ ਨਾਲ ਕੀਤੀ ਗਲਬਾਤ
ਚੰਡੀਗੜ੍ਹ, 7 ਸਤੰਬਰ - ਹਰਿਆਣਾ ਦੇ ਮੁੱਖ ਸ੍ਰੀ ਨਾਇਬ ਸਿੰਘ ਸੈਣੀ ਨੇ ਅੱਜ ਅੰਬਾਲਾ ਜਿਲ੍ਹੇ ਦੇ ਨੰਗਲ ਪਿੰਡ ਦੇ ਨੇੜੇ ਜਲ੍ਹਭਰਾਵ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕੀਤਾ। ਮੁੱਖ ਮੰਤਰੀ ਨੇ ਚੰਡੀਗੜ੍ਹ ਤੋਂ ਨੈਸ਼ਨਲ ਹਾਈਵੇ-152 ਡੀ ਮਾਰਗ ਤੋਂ ਕੈਥਲ ਜਾਂਦੇ ਹੋਏ ਨੰਗਰ/ਹਸਨਪੁਰ ਦੇ ਕੋਲ ਜਲਭਰਾਵ ਦੇ ਹਾਲਾਤ ਦਾ ਜਾਇਜ਼ਾ ਲਿਆ ਅਤੇ ਪ੍ਰਭਾਵਿਤ ਕਿਸਾਨਾਂ ਨਾਲ ਗਲਬਾਤ ਕੀਤੀ।
ਚੰਡੀਗੜ੍ਹ, 7 ਸਤੰਬਰ - ਹਰਿਆਣਾ ਦੇ ਮੁੱਖ ਸ੍ਰੀ ਨਾਇਬ ਸਿੰਘ ਸੈਣੀ ਨੇ ਅੱਜ ਅੰਬਾਲਾ ਜਿਲ੍ਹੇ ਦੇ ਨੰਗਲ ਪਿੰਡ ਦੇ ਨੇੜੇ ਜਲ੍ਹਭਰਾਵ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕੀਤਾ। ਮੁੱਖ ਮੰਤਰੀ ਨੇ ਚੰਡੀਗੜ੍ਹ ਤੋਂ ਨੈਸ਼ਨਲ ਹਾਈਵੇ-152 ਡੀ ਮਾਰਗ ਤੋਂ ਕੈਥਲ ਜਾਂਦੇ ਹੋਏ ਨੰਗਰ/ਹਸਨਪੁਰ ਦੇ ਕੋਲ ਜਲਭਰਾਵ ਦੇ ਹਾਲਾਤ ਦਾ ਜਾਇਜ਼ਾ ਲਿਆ ਅਤੇ ਪ੍ਰਭਾਵਿਤ ਕਿਸਾਨਾਂ ਨਾਲ ਗਲਬਾਤ ਕੀਤੀ।
ਮੁੱਖ ਮੰਤਰੀ ਦੇ ਨਾਲ ਇਸ ਮੌਕੇ 'ਤੇ ਸਾਬਕਾ ਰਾਜ ਮੰਤਰੀ ਸ੍ਰੀ ਅਸੀਮ ਗੋਇਲ ਨਨਯੋਲਾ, ਭਾਜਪਾ ਜਿਲ੍ਹਾ ਪ੍ਰਧਾਨ ਸ੍ਰੀ ਮਨਦੀਪ ਰਾਣਾ, ਡਿਪਟੀ ਕਮਿਸ਼ਨਰ ਸ੍ਰੀ ਅਜੈ ਸਿੰਘ ਤੋਮਰ ਅਤੇ ਪੁਲਿਸ ਸੁਪਰਡੈਂਟ ਸ੍ਰੀ ਅਜੀਤ ਸਿੰਘ ਸ਼ੇਖਾਵਤ ਵੀ ਮੌਜੂਦ ਰਹੇ।
ਸਾਬਕਾ ਰਾਜਮੰਤਰੀ ਸ੍ਰੀ ਅਸੀਮ ਗੋਇਲ ਨੇ ਮੁੱਖ ਮੰਤਰੀ ਨੂੰ ਜਾਣੂ ਕਰਵਾਇਆ ਕਿ ਟਾਂਗਰੀ ਨਦੀਂ ਅਤੇ ਬਰਸਾਤੀ ਪਾਣੀ ਦੇ ਨੰਗਲ ਨਾਲੇ (ਗੰਦਾਨਾਲਾ) ਵਿੱਚ ਪ੍ਰਵੇਸ਼ ਕਰਨ ਨਾਲ ਜਲਪੱਧਰ ਕਾਫੀ ਵੱਧ ਗਿਆ ਹੈ, ਜਿਸ ਦੇ ਕਾਰਨ ਲਗਭਗ 40 ਪਿੰਡ ਜਲ੍ਹਭਰਾਵ ਦੀ ਸਥਿਤੀ ਤੋਂ ਪ੍ਰਭਾਵਿਤ ਹਨ। ਡਿਪਟੀ ਕਮਿਸ਼ਨਰ ਨੇ ਜਾਣਕਾਰੀ ਦਿੱਤੀ ਕਿ ਅੰਬਾਲਾ ਸ਼ਹਿਰ ਤਹਿਸੀਲ ਦੇ ਤਹਿਤ ਲਗਭਗ 28 ਹਜਾਰ ਏਕੜ ਭੂਮੀ ਜਲ੍ਹਭਰਾਵ ਤੋਂ ਪ੍ਰਭਾਵਿਤ ਹੋਈ ਹੈ।
ਸਾਬਕਾ ਰਾਜ ਮੰਤਰੀ ਨੇ ਮੁੱਖ ਮੰਤਰੀ ਨੂੰ ਅਪੀਲ ਕੀਤੀ ਕਿ ਜੇਕਰ ਇੱਥੇ ਸਾਈਫਨ ਦਾ ਨਿਰਮਾਣ ਹੋ ਜਾਵੇ ਤਾਂ ਇਸ ਖੇਤਰ ਵਿੱਚ ਜਲ੍ਹਭਰਾਵ ਦੀ ਸਮਸਿਆ ਕਾਫੀ ਹੱਦ ਤੱਕ ਖਤਮ ਹੋ ਜਾਵੇਗੀ। ਮੁੱਖ ਮੰਤਰੀ ਨੇ ਡਿਪਟੀ ਕਮਿਸ਼ਨਰ ਨੂੰ ਨਿਰਦੇਸ਼ ਦਿੱਤੇ ਕਿ ਇਸ ਕੰਮ ਤਹਿਤ ਵਿਸਤਾਰ ਪਰਿਯੋਜਨਾ ਤਿਆਰ ਕੀਤੀ ਜਾਵੇ ਅਤੇ ਜੇਕਰ ਸੰਭਵ ਹੋਵੇ ਤਾਂ ਡ੍ਰੇਨ ਨਿਰਮਾਣ ਦੀ ਰੂਪਰੇਖਾ ਵੀ ਬਣਾਈ ਜਾਵੇ, ਤਾਂ ਜੋ ਜਲ੍ਹਨਿਕਾਸੀ ਦਾ ਸਥਾਈ ਹੱਲ ਹੋ ਸਕੇ ਅਤੇ ਭਵਿੱਖ ਵਿੱਚ ਜਲ੍ਹਭਰਾਵ ਦੀ ਸਥਿਤੀ ਉਤਪਨ ਨਾ ਹੋਵੇ।
ਮੁੱਖ ਮੰਤਰੀ ਨੇ ਭਾਰਤੀ ਕਿਸਾਨ ਯੂਨੀਅਨ ਦੇ ਅਧਿਕਾਰੀ ਸ੍ਰੀ ਜੈਯ ਸਿੰਘ ਜਲਬੇੜਾ ਸਮੇਤ ਪ੍ਰਭਾਵਿਤ ਕਿਸਾਨਾ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਦੀ ਫਸਲਾਂ ਅਤੇ ਹੋਏ ਹੋਰ ਨੁਕਸਾਨ ਦੇ ਬਾਰੇ ਵਿੱਚ ਜਾਣਕਾਰੀ ਲਈ। ਉਚਲਾਨੇ ਚਾਲੂ ਕਰਨ ਦੇ ਨਿਰਦੇਸ਼ ਦਿੱਤੇ ਤਾਂ ਜੋ ਬਰਸਾਤੀ ਪਾਣੀ ਦੀ ਨਿਕਾਸੀ ਤੇਜੀ ਨਾਲ ਹੋ ਸਕੇ।
ਇਸ ਮੌਕੇ 'ਤੇ ਸਿੰਚਾਈ ਵਿਭਾਗ ਦੇ ਸੁਪਰਡੈਂਅ ਇੰਜੀਨੀਅਰ ਨੇ ਮੁੱਖ ਮੰਤਰੀ ਨੂੰ ਜਾਣੂ ਕਰਾਇਆ ਕਿ ਭੂਮੀ ਦੀ ਗ੍ਰੇਵਿਟੀ ਦੇ ਕਾਰਨ ਬਰਸਾਤੀ ਪਾਣੀ ਦੀ ਨਿਕਾਸੀ ਹੋ ਰਹੀ ਹੈ। ਇਸ ਦੇ ਨਾਲ ਹੀ ਵੱਧ ਨਿਕਾਸੀ ਲਈ ਮੋਟਰਾਂ ਵੀ ਲਗਾਈਆਂ ਜਾ ਰਹੀਆਂ ਹਨ, ਜਿਸ ਨਾਲ ਪਾਣੀ ਦੀ ਨਿਕਾਸੀ ਤੇਜੀ ਨਾਲ ਹੋ ਸਕੇ। ਉਨ੍ਹਾਂ ਨੇ ਦਸਿਆ ਕਿ ਜਿਵੇਂ ਹੀ ਟਾਂਗਰੀ ਨਦੀ ਦਾ ਜਲਪੱਧਰ ਘੱਟ ਹੋਵੇਗਾ, ਸਿੰਚਾਈ ਵਿਭਾਗ ਦੇ ਪੰਪਾਂ ਅਤੇ ਗੇਟਾਂ ਨੂੰ ਉੱਪਰ ਚੁੱਕ ਕੇ ਨੰਗਲ/ਗੰਦੇ ਨਾਲੇ ਦਾ ਪਾਣੀ ਬਾਹਰ ਕੱਢਿਆ ਜਾਵੇਗਾ।
ਇਸ ਦੇ ਬਾਅਦ ਮੁੱਖ ਮੰਤਰੀ ਜਨਸੁਈ ਹੈਡ ਦੇ ਨੇੜੇ ਸੇਗਤੀ ਪਿੰਡ ਦੇ ਕੋਲ ਜਲਭਰਾਵ ਦੇ ਹਾਲਾਤ ਦਾ ਜਾਇਜਾ ਲੈਣ ਲਈ ਰੁਕੇ ਅਤੇ ਪ੍ਰਭਾਵਿਤ ਕਿਸਾਨਾਂ ਤੇ ਗ੍ਰਾਮੀਣਾਂ ਨਾਲ ਗਲਬਾਤ ਕੀਤੀ। ਉਨ੍ਹਾਂ ਨੇ ਕਿਹਾ ਕਿ ਸਰਕਾਰ ਵੱਲੋਂ ਨੁਕਸਾਨ ਦੀ ਭਰਪਾਈ ਲਈ ਈ-ਸ਼ਤੀਪੂਰਤੀ ਪੋਰਟਲ ਖੋਲਿਆ ਗਿਆ ਹੈ, ਜਿੱਥੇ ਕਿਸਾਨ ਆਪਣੇ ਨੁਕਸਾਨ ਦਾ ਰਜਿਸਟ੍ਰੇਸ਼ਣ ਕਰਾ ਸਕਦੇ ਹਨ। ਨਿਯਮ ਅਨੁਸਾਰ ਸਹੀ ਮੁਆਵਜਾ ਪ੍ਰਦਾਨ ਕੀਤਾ ਜਾਵੇਗਾ।
ਇਸ ਮੌਕੇ 'ਤੇ ਜਿਲ੍ਹਾ ਪ੍ਰਸਾਸ਼ਨ ਦੇ ਅਧਿਕਾਰੀ ਅਤੇ ਹੋਰ ਮਾਣਯੋਗ ਵਿਅਕਤੀ ਵੀ ਮੋਜੂਦ ਰਹੇ।
