ਨਵੇਂ ਸਾਲ ਦੀ ਸ਼ੁਰੂਆਤ ਹੋਣ ਸਾਰ ਮਟੌਰ ਪੁਲੀਸ ਨੇ ਦਾਣਾ ਪਾਣੀ ਰੈਸਟੋਰੈਂਟ ਦੇ ਪ੍ਰਬੰਧਕ ਅਤੇ ਸ਼ਰਾਬ ਦੇ ਠੇਕੇ ਦੇ ਕਰਿੰਦੇ ਵਿਰੁੱਧ ਦਰਜ ਕੀਤੀ ਐਫ. ਆਈ. ਆਰ

ਐਸ ਏ ਐਸ ਨਗਰ, 1 ਜਨਵਰੀ- ਮੁਹਾਲੀ ਪੁਲੀਸ ਵਲੋਂ ਸਾਲ 2025 ਦੀ ਸ਼ੁਰੂਆਤ ਹੁੰਦਿਆ ਹੀ ਥਾਣਾ ਮਟੌਰ ਵਿਖੇ ਪਹਿਲੀ ਐਫ. ਆਈ. ਆਰ ਦਰਜ ਕੀਤੀ ਗਈ ਹੈ। ਸ਼ਰਾਬ ਦੇ ਠੇਕੇ ਦਾ ਛੋਟਾ ਸ਼ਟਰ ਖੁੱਲਾ ਸੀ ਅਤੇ ਉਕਤ ਸ਼ਰਾਬ ਦੇ ਠੇਕੇ ਦਾ ਕਰਿੰਦਾ ਆਪਣੇ ਗ੍ਰਾਹਕਾਂ ਦੀ ਉਡੀਕ ਕਰ ਰਿਹਾ ਸੀ। ਥਾਣਾ ਮਟੌਰ ਦੀ ਪੁਲੀਸ ਦੇ ਦੱਸਣ ਮੁਤਾਬਕ, ਫੇਜ਼ 3 ਬੀ 2 ਵਿੱਚ ਜਦੋਂ ਕਿ ਸ਼ਰਾਬ ਦੇ ਠੇਕੇ ਬੰਦ ਹੋਣ ਦਾ ਸਮਾਂ ਰਾਤ 12 ਵਜੇ ਤੱਕ ਸੀ, ਪ੍ਰੰਤੂ ਇਸੇ ਉਲਟ, ਉਕਤ ਠੇਕਾ ਦੇ ਕਰਿੰਦਾ ਰਾਤ 12 ਵਜੇ ਤੋਂ ਬਾਅਦ ਵੀ ਸ਼ਰਾਬ ਵੇਚਣ ਲਈ ਛੋਟਾ ਸ਼ਟਰ ਖੋਲ ਕੇ ਬੈਠਾ ਸੀ।

ਮਟੌਰ ਪੁਲੀਸ ਵਲੋਂ ਦੂਜੀ ਐਫ. ਆਈ. ਆਰ ਫੇਜ਼ 3 ਬੀ 2 ਵਿਚਲੇ ਦਾਣਾ ਪਾਣੀ ਰੈਸਟੋਰੈਂਟ ਦੇ ਮਾਲਕ ਵਿਰੁਧ ਦਰਜ ਕੀਤੀ ਹੈ, ਜੋ ਕਿ ਰਾਤ 2 ਵਜੇ ਦੇ ਕਰੀਬ ਰੈਸਟੋਰੈਂਟ ਖੋਲ ਕੇ ਬੈਠਾ ਸੀ।
ਇਸ ਸਬੰਧੀ ਥਾਣਾ ਮਟੌਰ ਦੇ ਮੁਖੀ ਅਮਨ ਤਰੀਕਾ ਨੇ ਦੱਸਿਆ ਕਿ ਉਕਤ ਦੋਵੇਂ ਮੁਕੱਦਮੇ ਬੀ ਐਨ ਐਸ ਦੀ ਧਾਰਾ 223 ਤਹਿਤ ਦਰਜ ਕੀਤੇ ਗਏ ਹਨ।