ਬੀ.ਡੀ.ਸੀ. ਨਵਾਂਸ਼ਹਿਰ ਵੱਲੋਂ ਪੈਗ਼ਾਮ-ਏ-ਜਗਤ ਦੇ ਮੁੱਖ ਸੰਪਾਦਕ ਸ਼੍ਰੀ ਦਵਿੰਦਰ ਕੁਮਾਰ ਦਾ ਵਿਸ਼ੇਸ਼ ਸਨਮਾਨ
ਨਵਾਂਸ਼ਹਿਰ:- ਅੱਜ ਬਲੱਡ ਬੈਂਕ ਬੀ.ਡੀ.ਸੀ. ਨਵਾਂ ਸ਼ਹਿਰ ਵਿੱਚ ਪਹੁੰਚਣ ਉਪਰੰਤ ਪੈਗ਼ਾਮ-ਏ-ਜਗਤ ਅਖ਼ਬਾਰ ਦੇ ਮੁੱਖ ਸੰਪਾਦਕ ਸ਼੍ਰੀ ਦਵਿੰਦਰ ਕੁਮਾਰ ਜੀ ਦਾ ਸਮੂਹ ਸਟਾਫ ਵੱਲੋਂ ਗਰਮਜੋਸ਼ੀ ਨਾਲ ਸਵਾਗਤ ਕਰਦੇ ਹੋਏ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਉਨ੍ਹਾਂ ਨੂੰ ਬੀ.ਡੀ.ਸੀ. ਵੱਲੋਂ ਕੀਤੇ ਜਾ ਰਹੇ ਸਮਾਜ ਭਲਾਈ ਦੇ ਕਾਰਜਾਂ ਬਾਰੇ ਵੀ ਵਿਸਥਾਰ ਨਾਲ ਜਾਣੂ ਕਰਵਾਇਆ ਗਿਆ।

ਸਮਾਰੋਹ ਦੌਰਾਨ ਪ੍ਰਧਾਨ ਸ਼੍ਰੀ ਗੁਰਿੰਦਰ ਸਿੰਘ ਤੂਰ ਜੀ, ਡਾ. ਅਜੇ ਬੱਗਾ ਜੀ, ਜਸਪਾਲ ਸਿੰਘ ਗਿੱਧਾ ਅਤੇ ਮੈਨੇਜਰ ਮਨਮੀਤ ਸਿੰਘ ਵੱਲੋਂ ਸ਼੍ਰੀ ਦਵਿੰਦਰ ਕੁਮਾਰ ਜੀ ਨੂੰ ਸਨਮਾਨ ਚਿੰਨ੍ਹ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਦਰਸ਼ਨ ਸਿੰਘ ਮੱਟੂ ਜੀ, ਬੀਬੀ ਸੁਭਾਸ਼ ਮੱਟੂ ਜੀ, ਰੌਕੀ ਮੋਲਾ ਜੀ, ਡਾ. ਲਖਵਿੰਦਰ ਜੀ, ਸ਼ਿੰਦਾ ਗੋਲੀਆਂ ਜੀ, ਹੈਪੀ ਸਾਧੋਵਾਲ ਜੀ, ਮਲਕੀਤ ਸਿੰਘ ਜੀ ਅਤੇ ਰਾਜੀਵ ਭਾਰਦਵਾਜ ਜੀ ਸਮੇਤ ਕਈ ਹੋਰ ਸ਼ਖਸੀਅਤਾਂ ਹਾਜ਼ਰ ਰਹੀਆਂ।