ਇਟਲੀ ਦੀ ਕੌਮਾਂਤਰੀ ਨੁਮਾਇਸ਼ ਲਈ ਪੰਜਾਬ ਦੀ 8 ਮੈਂਬਰੀ ਟੀਮ ਭਲਕੇ ਰਵਾਨਾ ਹੋਵੇਗੀ
ਪਟਿਆਲਾ, 1 ਨਵੰਬਰ- ਕੰਬਾਈਨ ਐਂਡ ਐਗਰੀਕਲਚਰ ਮੈਨੂਫੈਕਚਰਰਜ਼ ਵੈੱਲਫੇਅਰ ਐਸੋਸੀਏਸ਼ਨ, ਨਾਭਾ ਦੇ ਬੈਨਰ ਹੇਠ 8 ਚੋਟੀ ਦੇ ਸਨਅਤਕਾਰਾਂ-ਨਿਰਮਾਤਾਵਾਂ ਦੀ ਇੱਕ ਵਿਸ਼ੇਸ਼ ਟੀਮ ਇਟਲੀ ਦੇ ਬੋਲੋਗਨਾ ਵਿਖੇ ਲੱਗਣ ਵਾਲੀ ਕੌਮਾਂਤਰੀ ਪੱਧਰ ਦੀ ਨੁਮਾਇਸ਼ 'ਚ ਸ਼ਿਰਕਤ ਕਰਨ ਲਈ 3 ਨਵੰਬਰ ਨੂੰ ਦਿੱਲੀ ਤੋਂ ਰਵਾਨਾ ਹੋਵੇਗੀ।

ਇਹ ਜਾਣਕਾਰੀ ਦਿੰਦਿਆਂ ਐਸੋਸੀਏਸ਼ਨ ਦੇ ਪ੍ਰਧਾਨ ਸ. ਅਵਤਾਰ ਸਿੰਘ ਨੰਨ੍ਹੜਾ, ਜੀ.ਪੀ. ਐਗਰੋ ਇੰਡਸਟਰੀਜ਼ (ਨਾਭਾ) ਨੇ ਦੱਸਿਆ ਹੈ ਕਿ ਇਸ ਨੁਮਾਇਸ਼ ਵਿੱਚ ਕੌਮਾਂਤਰੀ ਪੱਧਰ ਦੀਆਂ ਪ੍ਰਸਿੱਧ ਕੰਪਨੀਆਂ-ਫਰਮਾਂ ਖੇਤੀਬਾੜੀ ਨਾਲ ਸਬੰਧਤ ਮਸ਼ੀਨਰੀ-ਇੰਪਲਾਈਮੈਂਟਸ ਪ੍ਰਦਰਸ਼ਿਤ ਕਰਨਗੀਆਂ।
ਸ. ਨੰਨ੍ਹੜਾ ਨੇ ਹੋਰ ਦੱਸਿਆ ਕਿ ਇਟਲੀ ਰਵਾਨਾ ਹੋਣ ਵਾਲੀ ਟੀਮ ਵਿੱਚ ਖ਼ੁਦ ਉਨ੍ਹਾਂ ਤੋਂ ਇਲਾਵਾ ਐਸੋਸੀਏਸ਼ਨ ਦੇ ਵਾਈਸ ਚੇਅਰਮੈਨ ਸ. ਚਰਨ ਸਿੰਘ ਰਲ੍ਹਣ (ਮਲਕੀਤ ਕੰਬਾਈਨ ਨਾਭਾ), ਸ. ਲਖਵਿੰਦਰ ਸਿੰਘ ਗਹੀਰ (ਨਿਊ ਗਹੀਰ ਕੰਬਾਈਨ ਨਾਭਾ), ਸ. ਬਲਜਿੰਦਰ ਸਿੰਘ ਸਿਆਣ (ਸਿਆਣ ਕੰਬਾਈਨ ਨਾਭਾ), ਸ. ਸੋਹਨਪਾਲ ਸਿੰਘ ਸੋਨੀ (ਨਿਊ ਗੁਰਦੀਪ ਕੰਬਾਈਨ ਭਾਦਸੋਂ), ਸ. ਨਿਰਮਲ ਸਿੰਘ ਮੁੰਡੇ (ਕੇ. ਐਸ. ਗਰੁਪ ਮਲੇਰਕੋਟਲਾ), ਸ. ਗੁਰਬਖਸ਼ ਸਿੰਘ ਗੁੱਡੂ ਅਤੇ ਸ. ਗੁਰਫਤਹਿ ਸਿੰਘ (ਧੂਰੀ) ਸ਼ਾਮਲ ਹਨ। ਟੀਮ 12 ਨਵੰਬਰ ਨੂੰ ਵਤਨ ਪਰਤ ਆਵੇਗੀ।