ਪਿੰਡ ਕੁਨੈਲ ਦੇ ਸ਼ਮਸ਼ਾਨਘਾਟ ਵਿਚ ਆਦਰਸ਼ ਸੋਸ਼ਲ ਵੈਲਫੇਅਰ ਸੁਸਾਇਟੀ ਪੰਜਾਬ ਨੇ ਬੂਟੇ ਲਗਾ ਕੇ ਮਨਾਇਆ ਆਜ਼ਾਦੀ ਦਿਹਾੜਾ

ਗੜ੍ਹਸ਼ੰਕਰ- ਅੱਜ ਆਦਰਸ਼ ਸੋਸ਼ਲ ਵੈਲਫੇਅਰ ਸੁਸਾਇਟੀ ਪੰਜਾਬ ਵਲੋਂ ਆਜ਼ਾਦੀ ਦਾ ਦਿਹਾੜਾ ਸੰਸਥਾਪਕ ਪ੍ਰਧਾਨ ਸਤੀਸ਼ ਕੁਮਾਰ ਸੋਨੀ ਦੀ ਅਗਵਾਈ ਵਿੱਚ ਪਿੰਡ ਕੁਨੈਲ ਦੇ ਸ਼ਮਸ਼ਾਨ ਘਾਟ ਵਿੱਚ ਬੂਟੇ ਲਗਾ ਕੇ ਮਨਾਇਆ ਗਿਆ। ਇਸ ਮੌਕੇ ਪ੍ਰਿੰਸੀਪਲ ਜਗਦੀਸ਼ ਰਾਏ ਮੁੱਖ ਬੁਲਾਰਾ ਪੰਜਾਬ, ਸੁਰਜੀਤ ਸਿੰਘ ਜਿਲ੍ਹਾ ਚੇਅਰਮੈਨ ਹੁਸ਼ਿਆਰਪੁਰ, ਉੱਘੇ ਸਮਾਜ ਸੇਵੀ ਬੀਰ ਸ਼ਿਵਦੇਵ ਸਿੰਘ ਰਾਣਾ, ਪਿੰਡ ਦੇ ਸਰਪੰਚ ਰੇਨੂੰ ਬਾਲਾ, ਸਾਬਕਾ ਸਰਪੰਚ ਵਿਨੋਦ ਕੁਮਾਰ ਸੋਨੀ ਨੇ ਉਚੇਚੇ ਤੌਰ ਤੇ ਸ਼ਿਰਕਤ ਕੀਤੀ।

ਇਸ ਮੌਕੇ 20 ਛਾਂਦਾਰ,ਫਲਾਂ ਵਾਲੇ ਅਤੇ ਮੈਡੀਕੇਟਡ ਬੂਟੇ ਲਗਾਏ। ਇਸ ਮੌਕੇ ਮੁੱਖ ਬੁਲਾਰਾ ਪੰਜਾਬ ਪ੍ਰਿੰਸੀਪਲ ਜਗਦੀਸ਼ ਰਾਏ ਨੇ ਕਿਹਾ ਅੱਜ ਬਹੁਤ ਹੀ ਪਵਿੱਤਰ ਦਿਹਾੜਾ ਹੈ। ਇਸ ਦਿਨ ਸਾਨੂੰ ਆਜ਼ਾਦੀ ਮਿਲੀ, ਇਸ ਵਿੱਚ ਸਾਡੇ ਸੂਰਵੀਰ ਯੋਧਿਆਂ ਨੇ ਕੁਰਬਾਨੀਆਂ ਦੇ ਕੇ ਸਾਡੇ ਦੇਸ਼ ਨੂੰ ਆਜਾਦ ਕਰਾਇਆ ਸੀ।
 ਇਸ ਨੂੰ ਬੂਟੇ ਲਗਾ ਕੇ ਮਨਾਉਣਾ ਬਹੁਤ ਹੀ ਪ੍ਰਸੰਸਾ ਵਾਲਾ ਕਾਰਜ ਹੈ, ਪਹਿਲਾਂ ਅਸੀਂ ਸੰਘਰਸ਼ ਕਰਕੇ ਅੰਗਰੇਜਾਂ ਕੋਲੋ ਆਜ਼ਾਦੀ ਪ੍ਰਾਪਤ ਕੀਤੀ ਅਤੇ ਹੁਣ ਸਾਨੂੰ ਬੂਟੇ ਲਗਾ ਕੇ ਗੰਧਲੇ ਵਾਤਾਵਰਨ ਕੋਲੋ ਆਜ਼ਾਦੀ ਲੈਣੀ ਹੈ। ਇਸ ਮੌਕੇ ਪ੍ਰਧਾਨ ਸਤੀਸ਼ ਕੁਮਾਰ ਸੋਨੀ ਨੇ ਕਿਹਾ ਕਿ ਕਿਹਾ ਸਾਡੀਆਂ ਸਰਕਾਰਾਂ ਹਰ ਸਾਲ ਇਸ ਸ਼ੁਭ ਮੌਕੇ ਤੇ ਸਵੱਛਤਾ ਅਤੇ ਵਿਕਾਸ ਦੀਆਂ ਗੱਲਾਂ ਕਰਕੇ ਐਲਾਨ ਕਰ ਚਲ ਜਾਂਦੀਆਂ ਹਨ, ਪਰ ਇਹ ਸਿਰਫ ਐਲਾਨ ਹੀ ਰਹਿ ਜਾਂਦੇ ਹਨ , ਅਸਲੀਅਤ ਇਸ ਤੋਂ ਅਲੱਗ ਹੁੰਦੀ ਹੈ। 
ਉਹਨਾ ਕਿਹਾ ਜਦੋਂ ਵਾਤਾਵਰਨ ਬਚਾਉਣ, ਨਸ਼ਿਆਂ ਵਾਰੇ ਜਾਗਰੂਕਤਾ ਕੈਂਪ ਲਗਾਉਣ ਅਤੇ ਬੇਟੀ ਅਤੇ ਬੇਟੇ ਦੀ ਬਰਾਬਰਤਾ ਦੀ ਗੱਲ ਹੁੰਦੀ ਹੈ ਤਾਂ ਉਸ ਸਮੇਂ ਆਦਰਸ਼ ਸੋਸ਼ਲ ਵੈਲਫੇਅਰ ਸੁਸਾਇਟੀ ਦੀ ਇਸ ਵਾਰੇ ਪਹਿਲਕਦਮੀ ਹੁੰਦੀ ਹੈ ਅਤੇ ਸੁਸਾਇਟੀ ਦੇ ਅਹੁਦੇਦਾਰ ਆਪਣੀ ਮਿਹਨਤ ਕਰਕੇ ਇਸ ਕਾਰਜ ਵਿੱਚ ਸਭ ਤੋਂ ਪਹਿਲੀ ਕਤਾਰ 'ਚ ਖੜ੍ਹੇ ਹੁੰਦੇ ਹਨ ਜੋ ਕਿ ਇਸ ਲਈ ਵਧਾਈ ਦੇ ਪਾਤਰ ਹਨ।
 ਪਿੰਡ ਦੇ ਸਾਬਕਾ ਸਰਪੰਚ ਵਿਨੋਦ ਕੁਮਾਰ ਸੋਨੀ ਨੇ ਆਦਰਸ਼ ਸੋਸ਼ਲ ਵੈਲਫੇਅਰ ਸੁਸਾਇਟੀ ਦੇ ਇਸ ਕਾਰਜ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਇਹ ਬਹੁਤ ਹੀ ਨੇਕ ਕਾਰਜ ਹੈ। ਪਿੰਡ ਵਿੱਚ ਬੂਟੇ ਲਗਾ ਕੇ ਆਜ਼ਾਦੀ ਦਾ ਦਿਹਾੜਾ ਮਨਾਉਣ ਲਈ ਸਾਰੇ ਸੁਸਾਇਟੀ ਦੇ ਆਹੁਦੇਦਾਰਾਂ ਅਤੇ ਪਿੰਡ ਵਾਸੀਆਂ ਦਾ ਧੰਨਵਾਦ ਕੀਤਾ। 
ਇਸ ਮੌਕੇ ਹੋਰਨਾਂ ਤੋਂ ਇਲਾਵਾ ਪ੍ਰਿੰਸੀਪਲ ਜਗਦੀਸ਼ ਰਾਏ ਬੁਲਾਰਾ ਪੰਜਾਬ, ਸੁਰਜੀਤ ਸਿੰਘ ਜਿਲ੍ਹਾ ਚੇਅਰਮੈਨ, ਸੰਤੋਖ ਸਿੰਘ ਜੁਆਇੰਟ ਸਕੱਤਰ ਬਲਾਕ, ਕਮਲ ਦੇਵ, ਵਿਨੋਦ ਕੁਮਾਰ ਸੋਨੀ, ਰੇਨੂੰ ਬਾਲਾ ਸਰਪੰਚ, ਉਧੋ ਰਾਮ, ਸ਼ਿੰਗਾਰਾ ਸਿੰਘ, ਦਾਸ ਰਾਮ, ਦਰਸ਼ਨ ਸਿੰਘ, ਹਰਬਿਲਾਸ ਕੌਰ, ਸਿਮਰ ਕੌਰ, ਸਤੀਸ਼ ਦੇਵਗਨ, ਦਰਸ਼ਨ ਲਾਲ, ਸੁਰਿੰਦਰ ਪਾਲ ਸਾਬਕਾ ਪੰਚ, ਅਸ਼ੋਕ ਕੁਮਾਰ ਪੰਚ, ਤੇਲੂ ਸਿੰਘ, ਬਹਾਦੁਰ ਸਿੰਘ ਨਫਰੀ, ਬਲਵੀਰ ਕੌਰ, ਚੰਦਰਵਤੀ ਅਤੇ ਹੋਰ ਪਤਵੰਤੇ ਹਾਜ਼ਰ ਸਨ।