ਅਧੂਰਾਪਨ: ਜ਼ਿੰਦਗੀ ਦਾ ਪੂਰਾ ਸੱਚ
ਇਨਸਾਨ ਦੀ ਪੂਰੀ ਜ਼ਿੰਦਗੀ ਸੁਪਨਿਆਂ, ਇੱਛਾਵਾਂ ਤੇ ਦੂਸਰਿਆਂ ਨਾਲ ਮੁਕਾਬਲੇ ਦੀ ਦੌੜ ਵਿਚ ਗੁਜ਼ਰ ਜਾਂਦੀ ਹੈ। ਇਹ ਦੌੜ ਤਾ-ਉਮਰ ਚਲਦੀ ਰਹਿੰਦੀ ਹੈ ਤੇ ਮੌਤ ਨਾਲ ਸਭ ਕੁਝ ਖਤਮ ਹੋ ਜਾਂਦਾ ਹੈ । ਬਚਪਤ ਖੇਡਣ ਕੁੱਦਣ ਵਿੱਚ ਬੀਤ ਜਾਂਦਾ ਹੈ, ਜਵਾਨੀ ਕਮਾਈ ਕਰਨ, ਆਸ਼ਿਆਨਾ ਬਨਾਉਣ ਤੇ ਬੱਚਿਆਂ ਨੂੰ ਸੈੱਟ ਕਰਨ ਵਿੱਚ ਲੰਘ ਜਾਂਦੀ ਹੈ ਤੇ ਜਦੋਂ ਉਮਰ ਦਾ ਆਖਰੀ ਪੜਾਅ ਆਉਂਦਾ ਹੈ ਤਾਂ ਇਨਸਾਨ ਸੋਚਦਾ ਹੈ ਕਿ ਅਜੇ ਤਾਂ ਬਹੁਤ ਕੁਝ ਕਰਨਾ ਤੇ ਹਾਸਿਲ ਕਰਨਾ ਬਾਕੀ ਹੈ । ਹਰ ਕੰਮ ਜਾਂ ਹਰ ਪ੍ਰਾਪਤੀ ਸਾਡੀ ਸੋਚ ਜਾਂ ਇੱਛਾ ਮੁਤਾਬਿਕ ਨਹੀਂ ਹੁੰਦੀ । ਪ੍ਰਬਲ ਹਾਲਾਤ ਵੀ ਆਪਣੀ ਅਹਿਮ ਭੂਮਿਕਾ ਨਿਭਾਉਂਦੇ ਹਨ । ਖਾਹਸ਼ਾਂ ਅਸੀਮ ਹੁੰਦੀਆਂ ਹਨ । ਗਰੀਬ ਤੇ ਅਮੀਰ ਮਨੁੱਖ ਦੀਆਂ ਖਾਹਸ਼ਾਂ ਵਿਚ ਜ਼ਮੀਨ ਆਸਮਾਨ ਦਾ ਫ਼ਰਕ ਹੁੰਦਾ ਹੈ। ਪਰ ਜੇ ਅਸੀਂ ਆਮ ਮਨੁੱਖ ਦੀਆਂ ਕੇਵਲ ਜ਼ਿੰਦਾ ਰਹਿਣ ਦੀਆਂ ਜ਼ਰੂਰਤ ਬਾਰੇ ਸੋਚੀਏ ਤਾਂ ਇਹ ਅੰਤਰ ਜ਼ਿਆਦਾ ਵੱਡਾ ਨਹੀਂ ਲੱਗੇਗਾ । ਪਰ ਹਰ ਮਨੁਖ ਜ਼ਰੂਰਤਾਂ ਨੂੰ ਨਜ਼ਰ ਅੰਦਾਜ਼ ਕਰਕੇ ਖਾਹਸ਼ਾਂ ਪਿਛੇ ਭੱਜਦਾ ਭੱਜਦਾ ਜ਼ਿੰਦਗੀ ਖ਼ਤਮ ਕਰ ਲੈਂਦਾ ਹੈ ਤੇ ਖਾਹਸ਼ਾਂ ਮ੍ਰਿਗ ਤ੍ਰਿਸ਼ਨਾ ਵਾਂਗ ਹਮੇਸ਼ਾ ਉਸਦੀ ਪਹੁੰਚ ਤੋਂ ਦੂਰ ਭੱਜਦੀਆਂ ਨਜ਼ਰ ਆਉਂਦੀਆਂ ਹਨ।

ਇੱਛਾ ਇਕ ਮਹਾਨ ਚੀਜ਼ ਹੈ, ਅਨਾਦਿ ਤੋਂ ਲੈ ਕੇ ਸਦੀਵ ਕਾਲ ਤੱਕ ਮਨੁੱਖ ਇੱਛਾਵਾਂ ਵਿੱਚ ਵਿਚਰਦਾ ਆ ਰਿਹਾ ਹੈ । ਲੱਖਾਂ ਤੇ ਅਰਬਾਂ ਇੱਛਾਵਾਂ ਮਨੁੱਖ ਨੇ ਧਰਤੀ ਉੱਪਰ ਆਣ ਤੋਂ ਲੈਕੇ ਹੁਣ ਤੱਕ ਤੇ ਪਰਲੋ ਦੇ ਦਿਨ ਤੱਕ ਮਨੁੱਖ ਨਾਲ ਲੈ ਕੇ ਚਲਦਾ ਹੈ । ਸਭ ਤੋਂ ਵੱਡੀ ਇੱਛਾ ਪ੍ਰਮਾਤਮਾ ਦੀ ਪਹਿਚਾਣ ਹੈ । ਜੇਕਰ ਇਨਸਾਨ ਇਸ ਮਤ ਤੋਂ ਪ੍ਰਬਲ ਇੱਛਾ ਨੂੰ ਪ੍ਰਾਪਤ ਕਰਨਾ ਚਾਹੁੰਦਾ ਹੈ ਤਾਂ ਬਾਕੀ ਸਾਰੀਆਂ ਲਾਲਸਾਵਾਂ ਦੀ ਤਿਆਗ ਜ਼ਰੂਰੀ ਹੈ । ਮੁਢਲੇ ਤੌਰ ਤੇ ਇੱਛਾ ਇਕ ਮਨੋਰਥ ਹੈ, ਇਕ ਮੰਗ ਹੈ, ਇੱਛਾ ਸਫ਼ਲਤਾ ਲਈ ਸੰਘਰਸ਼ ਦੀ ਸੜਕ ਊਪਰ ਨੰਗੇ ਪੈਰੀ, ਦੌੜਨਾ ਹੈ। ਉਥੇ ਜਾਣ ਦਾ ਖਿਆਲ ਹੈ ਜੋ ਇਥੇ ਨਹੀਂ ਹੈ। ਇੱਛਾ ਜ਼ਿੰਦਗੀ ਨੂੰ ਜ਼ਿੰਦਾ ਰਖਦੀ ਹੈ। ਸਪਸ਼ਟ ਸ਼ਬਦਾਂ ਵਿਚ ਇਹ ਕਹਿ ਸਕਦੇ ਹਾਂ ਜੇ ਜ਼ਿੰਦਗੀ ਵਿਚ ਕੋਈ ਲਾਲਸਾ ਨਹੀਂ ਤਾਂ ਮਨ ਮਰ ਚੁੱਕਾ ਹੈ। ਜੇ ਅਸੀਂ ਕੁਝ ਨਹੀਂ ਚਾਹੁੰਦੇ --- ਤਾਂ ਅਸੀਂ ਕੀ ਸੋਚਾਂਗੇ ਜਾਂ ਕੀ ਕਰਾਂਗੇ ? ਇਸ ਵਿਚ ਬਹੁਤ ਵੱਡਾ ਰਾਜ਼ ਛੁਪਿਆ ਹੋਇਆ ਹੈ। ਹਰ ਮਨੁੱਖ ਦੇ ਜੀਵਨ ਵਿਚ ਹਰ ਸਾਹ ਨਾਲ ਇੱਛਾ, ਉਪਜਦੀ ਹੈ। ਇਕ ਸਾਹ ਤੋਂ ਬਾਦ ਦੂਸਰਾ ਸਾਹ ਲੈਣ ਦੀ ਉਮੀਦ ਹੀ ਅਸਲ ਵਿਚ ਜੀਵਨ ਹੈ। ਇੱਛਾ ਆਪਣੇ ਮੂਲ ਵਿਚ ਪਸਾਰ ਦਾ ਨਾਂ ਹੈ, ਨਿਰੰਤਰ ਅੱਗੇ ਵਧਣ ਦੀ ਕੋਸ਼ਿਸ਼ ਹੈ। ਹਰ ਇਨਸਾਨ ਅੱਗੇ ਵਧ ਰਿਹਾ ਹੈ, ਆਪੇ ਦਾ ਪਸਾਰ ਕਰ ਰਿਹਾ ਹੈ। ਓਹ ਇਸ ਬ੍ਰਹਿਮੰਡ ਦੀ ਤਰਾਂ ਸਾਰੀ ਜ਼ਿੰਦਗੀ ਜੀਵਨ ਵਿਸਤਾਰ ਵਿਚ ਬਿਤਾਉਂਦਾ ਹੈ ਉਦੋਂ ਤੱਕ, ਜਦੋਂ ਤੱਕ, ਉਹ ਮਰ ਨਹੀਂ ਜਾਂਦਾ।
ਹਰ ਮਨੁਖ ਦੇ ਜੀਵਨ ਵਿਚ, ਇਕ ਅਣਚਾਹੀ, ਅਣਕਿਆਸੀ ਧੁੱਖਦੀ ਇੱਛਾ ਹਰ ਸਮੇਂ ਮੌਜੂਦ ਰਹਿੰਦੀ ਹੈ। ਇਹ ਅਧੂਰੀ ਖਾਹਿਸ਼ ਸਾਡੀ ਭਟਕਣ ਤੇ ਤਾ ਉਮਰ ਦੀ ਬੇਚੈਨੀ ਦਾ ਕਾਰਨ ਬਣਦੀ ਹੈ। ਬਹੁਤ ਕੁਝ ਪ੍ਰਾਪਤ ਕਰਨ ਤੋਂ ਬਾਦ ਵੀ ਹਰ ਮਨੁਖ ਅਸੰਤੁਸ਼ਟੀ ਤੇ ਅਧੂਰੇਪਨ ਨੂੰ ਹਰ ਵਕਤ ਮਹਿਸੂਸ ਕਰਦਾ ਹੈ। ਓਹ ਹੋਰ ਅੱਗੇ ਵਧੜਾ ਚਾਹੁੰਦਾ ਹੈ। ਇਹ ਵੀ ਸੱਚ ਹੈ ਕਿ ਇੱਛਾ ਦਾ ਮਹੱਤਵ ਉਮਰ ਦੇ ਪੜਾਵਾਂ ਅਨੁਸਾਰ ਬਦਲਦਾ ਰਹਿੰਦਾ ਹੈ, ਜਿਵੇਂ ਵੀ ਇਸ ਦੀ ਪ੍ਰਾਪਤੀ ਵੀ ਜਾਂਦੀ ਹੈ ਇਸ ਦੀ ਅਹਿਮੀਅਤ ਘੱਟ ਜਾਂ ਖ਼ਤਮ ਵੀ ਹੋ ਜਾਂਦੀ ਹੈ। ਇਕ ਪ੍ਰਾਪਤੀ ਆਪਣੀ ਕੀਮਤ ਗੁਆ ਕੇ ਇਕ ਨਵੀਂ ਚਾਹਤ ਨੂੰ ਜਨਮ ਦਿੰਦੀ ਹੈ। ਇਸ ਤਰਾਂ ਇਹ ਕਦੇ ਨਾ ਮੁੱਕਣ ਵਾਲੀ ਲੜੀ ਹਮੇਸ਼ਾਂ ਚਲਦੀ ਰਹਿੰਦੀ ਹੈ।
ਅਸੀਂ ਆਪਣੇ ਆਪ ਨੂੰ ਮੂਰਖ ਬਣਾਉਂਦੇ ਹਾਂ ਕਿ ਜਦੋਂ ਤੱਕ ਮੇਰੀ ਕੋਈ ਖਾਸ ਇੱਛਾ ਪੂਰੀ ਨਹੀਂ ਹੁੰਦੀ ਓਦੋਂ ਤੱਕ ਮਰਨਾ ਨਹੀਂ ਹੈ । ਅਸੀਂ ਨਾ ਮਰਨ ਲਈ ਸਮਰੱਥਾ ਦੇ ਅਸਥਾਈ ਤੇ ਅਸੰਭਵ ਬਹਾਨੇ ਲੱਭਦੇ ਹਾਂ । ਤੁਸੀਂ ਕਈ ਬਜ਼ੁਰਗਾਂ ਨੂੰ ਇਹ ਕਹਿੰਦੇ ਸੁਣਿਆ ਹੋਵੇਗਾ ਕਿ ਮੇਰੇ ਪੁੱਤਰ ਪੋਤੇ ਜਾ ਦੋਹਤੀ ਦਾ ਵਿਆਹ ਹੋ ਜਾਣ ਤੇ ਬਾਦ ਭਾਵੇਂ ਮੈਨੂੰ ਪ੍ਰਮਾਤਮਾ ਚੁੱਕ ਲਵੇ । ਇਹ ਇਕ ਲਾਲਸਾ ਹੈ ਜਿਸ ਦੇ ਸੱਚ ਹੋਣ ਜਾਂ ਨਾ ਹੋਣ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ। ਕੋਈ ਮਰਨ ਲਈ ਤਿਆਰ ਨਹੀਂ ਹੈ । ਇਕ ਆਖਰੀ ਸਾਹ ਗਿਣ ਰਿਹਾ ਵਿਅਕਤੀ ਹਮੇਸ਼ਾ ਆਪਣੇ ਆਪ ਨੂੰ ਅਮਰ ਬਣਾਉਣ ਦੇ ਯਤਨਾਂ ਵਿੱਚ ਰੁੱਝਿਆ ਹੋਇਆ ਹੈ।
ਹਰ ਇੱਛਾ ਪੂਰੀ ਹੋਣ ਉਪਰੰਤ, ਅਪੂਰੀ ਜਾਪਦੀ ਹੈ। ਸਾਡੇ ਸਾਹ ਸੀਮਤ ਹਨ, ਸੋ ਸਾਨੂੰ ਚਾਹੀਦਾ ਹੈ ਕਿ ਖਾਹਸ਼ਾ ਤੇ ਲਾਲਸਾਵਾਂ ਨੂੰ ਸੀਮਿਤ ਦਾਇਰੇ ਵਿਚ ਰੱਖੀਏ। ਪਰਮ ਪਿਤਾ ਪ੍ਰਮਾਤਮਾ ਇਕ ਮਹਾਨ ਤੇ ਪ੍ਰਬਲ ਸ਼ਕਤੀ ਹੈ । ਜੱਦੋਂ ਸਾਨੂੰ ਉਸ ਦੀ ਮਹਾਨਤਾ ਦਾ ਅਹਿਸਾਸ ਹੁੰਦਾ ਹੈ ਤਾ ਮਨ ਦੀ ਭਟਕਣ ਸਥਿਰ ਹੋ ਜਾਂਦੀ ਹੈ। ਸਾਨੂੰ ਆਪਣੀਆਂ ਅਣਗਿਣਤ ਖਾਹਸ਼ਾਂ ਨੂੰ ਸਹੀ ਦਿਸ਼ਾਬੋਧ ਕਰਵਾਣਾ ਚਾਹੀਦਾ ਹੈ, ਨਹੀਂ ਹਾਂ ਸਾਰੀ ਉਮਰ ਭਟਕਦੇ ਭਟਕਦੇ ਖਤਮ ਤੋ ਜਾਵਾਂਗੇ।
ਦਵਿੰਦਰ ਕੁਮਾਰ