ਸੰਪਾਦਕ: ਦਵਿੰਦਰ ਕੁਮਾਰ

ਗੁਰੂ ਉਹ ਨਹੀਂ ਜੋ ਤੁਹਾਡੇ ਲਈ ਮਸ਼ਾਲ ਫੜਦਾ ਹੈ, ਉਹ ਤਾਂ ਖੁਦ ਮਸ਼ਾਲ ਹੁੰਦਾ ਹੈ।

ਲੇਖਕ :- ਪੈਗ਼ਾਮ-ਏ-ਜਗਤ

ਸਰਕਾਰਾਂ ਦਾ ਸੈਰ ਸਪਾਟਾ, ਪਹਾੜਾਂ ਦੀ ਤਬਾਹੀ

ਕਦੇ ਅਪਰੈਲ ਵਿੱਚ ਸਰਦੀਆਂ ਵਾਂਗ ਠੰਢ, ਤਾਂ ਕਦੇ ਜੂਨ ਵਿਚ ਮੀਂਹ। ਮੀਂਹ ਵੀ ਕਦੇ ਮਹੀਨੇ ਤੱਕ ਨਹੀਂ ਹੋਣਾ, ਤੇ ਕਦੇ ਬੱਦਲ ਫਟਕੇ ਬਰਸਣਾ, ਮੌਸਮ ਹੁਣ ਆਪਣੇ ਰਵਾਇਤੀ ਚੱਕਰ ਤੋਂ ਹਟ ਗਿਆ ਹੈ। ਹਾਲ ਦੇ ਸਾਲਾਂ ਵਿਚ, ਅਸੀਂ ਬੱਦਲ ਫਟਦੇ ਵੇਖ ਰਹੇ ਹਨ, ਜੋ ਘਰ ਤੋੜਦੇ ਹਨ, ਸੜਕਾਂ ਬੰਦ ਕਰਦੇ ਹਨ, ਅਤੇ ਜਾਨਾਂ ਲੈ ਜਾਂਦੇ ਹਨ। ਇਹ ਖ਼ਤਰਨਾਕ ਘਟਨਾਵਾਂ ਹੁਣ ਵਾਰ-ਵਾਰ ਹੋ ਰਹੀਆਂ ਹਨ।

ਕਦੇ ਅਪਰੈਲ ਵਿੱਚ ਸਰਦੀਆਂ ਵਾਂਗ ਠੰਢ, ਤਾਂ ਕਦੇ ਜੂਨ ਵਿਚ ਮੀਂਹ। ਮੀਂਹ ਵੀ ਕਦੇ ਮਹੀਨੇ ਤੱਕ ਨਹੀਂ ਹੋਣਾ, ਤੇ ਕਦੇ ਬੱਦਲ ਫਟਕੇ ਬਰਸਣਾ, ਮੌਸਮ ਹੁਣ ਆਪਣੇ ਰਵਾਇਤੀ ਚੱਕਰ ਤੋਂ ਹਟ ਗਿਆ ਹੈ। ਹਾਲ ਦੇ ਸਾਲਾਂ ਵਿਚ, ਅਸੀਂ ਬੱਦਲ ਫਟਦੇ ਵੇਖ ਰਹੇ ਹਨ, ਜੋ ਘਰ ਤੋੜਦੇ ਹਨ, ਸੜਕਾਂ ਬੰਦ ਕਰਦੇ ਹਨ, ਅਤੇ ਜਾਨਾਂ ਲੈ ਜਾਂਦੇ ਹਨ। ਇਹ ਖ਼ਤਰਨਾਕ ਘਟਨਾਵਾਂ ਹੁਣ ਵਾਰ-ਵਾਰ ਹੋ ਰਹੀਆਂ ਹਨ।
ਬੱਦਲ ਫਟਣਾ ਸਿਰਫ ਤੇਜ਼ ਮੀਂਹ ਨਹੀਂ ਹੈ। ਇਹ ਇਕ ਛੋਟੇ ਇਲਾਕੇ ਵਿਚ ਇਕ ਘੰਟੇ ਵਿਚ ਇੰਨਾ ਪਾਣੀ ਵਰ੍ਹਾਉਂਦਾ ਹੈ, ਜਿੰਨਾ ਪੂਰੇ ਮਹੀਨੇ ਵਿਚ ਵਰ੍ਹਦਾ ਹੈ। ਨਤੀਜਾ ਹੁੰਦਾ ਹੈ ਪਹਾੜ ਖਿਸਕਣਾ, ਅਤੇ ਭਾਰੀ ਨੁਕਸਾਨ। ਇਹ ਆਫਤਾਂ ਬਿਨਾਂ ਕਿਸੇ ਚੇਤਾਵਨੀ ਦੇ ਆਉਂਦੀਆਂ ਹਨ ਅਤੇ ਤਬਾਹੀ ਛੱਡ ਜਾਂਦੀਆਂ ਹਨ, ਜਿਸ ਨੂੰ ਠੀਕ ਕਰਨ ਵਿਚ ਹਫਤੇ ਜਾਂ ਮਹੀਨੇ ਲੱਗ ਜਾਂਦੇ ਹਨ। ਲੋਕ ਅਕਸਰ ਇਸ ਲਈ ਤਿਆਰ ਨਹੀਂ ਹੁੰਦੇ, ਅਤੇ ਨਵੀਆਂ ਮੌਸਮ ਪ੍ਰਣਾਲੀਆਂ ਵੀ ਕਈ ਵਾਰ ਸਮੇਂ ਪਰ ਜਵਾਬ ਨਹੀਂ ਦਿੰਦਿਆਂ ਹਨ।
ਸਰਕਾਰਾਂ ਨੇ ਸੈਰ ਸਪਾਟੇ ਨੂੰ ਵਧਾਉਣ ਲਈ ਪਹਾੜਾਂ ਦੀਆਂ ਨਰਮ ਚੋਟੀਆਂ 'ਤੇ ਸੀਮੈਂਟ ਦੇ ਕਿਲੇ ਤਿਆਰ ਕਰ ਦਿੱਤੇ ਹਨ। ਹਰ ਵਾਰ ਜਦੋਂ ਅਸੀਂ ਮਨਾਲੀ ਜਾਂ ਕਿਸੇ ਹੋਰ ਹਿਮਾਚਲੀ ਹਾਈਵੇ ’ਤੇ ਲੰਘਦੇ ਹਾਂ, ਤਾਂ ਹਰ ਦੂਜਾ ਵਾਹਨ ਰੇਤ, ਬਜਰੀ ਜਾਂ ਲੋਹਾ ਢੋਂਦੇ ਦਿਸ ਦਾ ਹੈ। ਇਹੋ ਜਿਹਾ ਵਿਕਾਸ ਸਥਾਨਕ ਲੋਕਾਂ ਲਈ ਮੁਸੀਬਤਾਂ ਦਾ ਸਬਬ ਬਣਦਾ ਹੈ। ਸੈਰ ਸਪਾਟਾ ਭਾਵੇਂ ਵਧ ਰਿਹਾ ਹੋਵੇ, ਪਰ ਲੋਕਾਂ ਦੇ ਘਰ, ਖੇਤ ਅਤੇ ਵਸੀਲੇ ਬੱਦਲ ਫਟਣ ਨਾਲ ਖ਼ਤਮ ਹੋ ਰਹੇ ਹਨ। ਇਹ ਸਿਰਫ ਕੁਦਰਤੀ ਆਫ਼ਤ ਨਹੀਂ, ਇਹ ਪਦਾਰਥਵਾਦੀ ਨੀਤੀਆਂ ਦੀਆਂ ਭਿਆਨਕ ਪਰਤਾਂ ਹਨ। ਜੰਗਲ, ਜੋ ਭੂਮੀ ਦੇ ਕਟਾਆ ਨੂੰ ਰੋਕਦਾ ਹੈ, ਕੱਟ ਦਿਤੇ ਗਏ। ਸ਼ਹਿਰਾਂ ਵਿਚ ਮਿੱਟੀ ਦੀ ਥਾਂ ਸੀਮੈਂਟ ਨੇ ਲੈ ਲਈ। ਹੁਣ ਮੀਂਹ ਦਾ ਪਾਣੀ ਤੇਜ਼ੀ ਨਾਲ ਵਗਦਾ ਹੈ, ਅਤੇ ਉਸ ਨੂੰ ਰੁਕਣ ਦੀ ਕੋਈ ਕੁਦਰਤੀ ਰਾਹ ਨਹੀਂ ਮਿਲਦੀ ਹੈ। ਇਨਸਾਨੀ ਗਤੀਵਿਧੀਆਂ ਨੇ ਮਾਹੌਲ ਨੂੰ ਬਦਲ ਦਿਤਾ ਹੈ। ਅਕਸਰ ਹੜ੍ਹ ਵਾਲੇ ਮੈਦਾਨਾਂ ਜਾਂ ਪਹਾੜੀ ਢਲਾਣਾਂ ’ਤੇ ਘਰ ਬਣਾਉਂਣਾ, ਨਦੀਆਂ ਦੀ ਰਾਹ ਬਦਲਨਾ, ਅਤੇ ਕੁਦਰਤੀ ਪਾਣੀ ਦੀ ਨਿਕਾਸੀ ਨੂੰ ਰੋਕਨਾ, ਕਈ ਵਾਰ ਇਹ ਫੈਸਲੇ ਚੰਗੇ ਇਰਾਦਿਆਂ ਨਾਲ ਲਏ ਜਾਂਦੇ ਹਨ, ਪਰ ਉਨਾਂ ਦੇ ਲੰਬੇ ਸਮੇਂ ਦੇ ਅਸਰਾਂ ਨੂੰ ਸਮਝੇ ਬਿਨਾਂ। ਜਦੋਂ ਆਫਤ ਆਉਂਦੀ ਹੈ, ਅਸੀਂ ਮੌਸਮ ਨੂੰ ਕੋਸਦੇ ਹਾਂ, ਪਰ ਸਾਡੇ ਆਲੇ-ਦੁਆਲੇ ਅੰਧਾ-ਧੁੰਦ ਬਦਲਾਅ ਵੀ ਇਸ ਵਿਚ ਵੱਡੀ ਭੂਮਿਕਾ ਨਿਭਾਉਂਦੇ ਹਨ।
ਫਿਰ ਵੀ ਇਲਾਜ ਸੰਭਵ ਹਨ। ਬੱਦਲ ਫਟਣਾ ਵਰਗੀਆਂ ਆਫਤਾਂ ਨਾਲ ਨਜਿੱਠਣ ਲਈ ਸਮਾਜ ਦੇ ਹਰ ਤਬਕੇ ਨੂੰ ਮਿਲਕੇ ਕੰਮ ਕਰਨਾ ਪਵੇਗਾ। ਸਭ ਤੋਂ ਪਹਿਲਾਂ, ਹਰ ਵਿਅਕਤੀ ਨੂੰ ਜਾਗਰੂਕ ਹੋਣਾ, ਮੌਸਮ ਦੀਆਂ ਚੇਤਾਵਨੀਆਂ ਨੂੰ ਗੰਭੀਰਤਾ ਨਾਲ ਲੈਣਾ ਅਤੇ ਮੁਢਲੀਆਂ ਸੁਰੱਖਿਆ ਯੋਜਨਾਵਾਂ ਤਿਆਰ ਰੱਖਣੀਆਂ ਚਾਹੀਦੀਆਂ ਹਰ। ਇਹ ਜਾਣਨਾ ਜ਼ਰੂਰੀ ਹੈ ਕਿ ਤੁਹਾਡਾ ਘਰ ਹੜ੍ਹ ਵਾਲੇ ਇਲਾਕੇ ਵਿਚ ਹੈ ਜਾਂ ਨਹੀਂ, ਆਪਦਾ ਵਿਚ ਬਿਜਲੀ ਕਿਵੇਂ ਬੰਦ ਕਰਨੀ ਹੈ, ਅਤੇ ਇਕ ਆਪਦਾ ਕਿੱਟ ਹਮੇਸ਼ਾ ਤਿਆਰ ਹੋਣੀ ਚਾਹੀਂਦੀ ਹੈ। ਮਾਪੇ ਬੱਚਿਆਂ ਨੂੰ ਮੌਸਮ ਅਤੇ ਕੁਦਰਤੀ ਆਫਤ ਦੀ ਤਿਆਰੀ ਬਾਰੇ ਸੌਖੀ ਭਾਸ਼ਾ ਵਿਚ ਸਮਝਾ ਸਕਦੇ ਹਨ। ਘਰ ਵਿਚ ਕੂੜਾ ਘਟਾਉਣਾ, ਰੁੱਖ ਲਗਾਉਣਾ ਅਤੇ ਪਾਣੀ ਬਚਾਉਣ ਵਰਗੇ ਛੋਟੇ-ਛੋਟੇ ਬਦਲਾਅ ਮਾਹੌਲ ਨੂੰ ਬਿਹਤਰ ਬਣਾਉਂਦੇ ਹਨ।
ਸਮਾਜ ਦੇ ਲੋਕ ਮੀਂਹ ਤੋਂ ਪਹਿਲਾਂ ਨਾਲੀਆਂ ਸਾਫ ਕਰਨ ਲਈ ਮੁਹਿੰਮ ਚਲਾ ਸਕਦੇ ਹਨ, ਸਕੂਲਾਂ ਵਿਚ ਬੱਚਿਆਂ ਨੂੰ ਸੁਰੱਖਿਆ ਅਭਿਆਸ ਸਿਖਾਏ ਜਾ ਸਕਦੇ ਹਨ, ਅਤੇ ਗੁਆਂਢ ਦਾ ਨਕਸ਼ਾ ਬਣਾ ਕੇ ਕਮਜ਼ੋਰ ਥਾਵਾਂ ਅਤੇ ਸੁਰੱਖਿਅਤ ਰਾਹਾਂ ਦੀ ਪਛਾਣ ਕੀਤੀ ਜਾ ਸਕਦੀ ਹੈ। ਸਥਾਨਕ ਰੁੱਖ ਲਗਾਉਣ ਨਾਲ ਮਿੱਟੀ ਮਜ਼ਬੂਤ ਹੁੰਦੀ ਹੈ ਅਤੇ ਪਾਣੀ ਸੋਖਣ ਵਿਚ ਮਦਦ ਮਿਲਦੀ ਹੈ। ਬਜ਼ੁਰਗਾਂ ਜਾਂ ਲੋੜਵੰਦ ਲੋਕਾਂ ਦੀ ਆਪਦਾ ਵਿਚ ਮਦਦ ਲਈ ਸੰਪਰਕ ਤੰਤਰ ਬਣਾ ਸਕਦੇ ਹਨ।
ਰਾਜ ਪੱਧਰ ’ਤੇ ਮਜ਼ਬੂਤ ਵਿਵਸਥਾਵਾਂ ਦੀ ਜ਼ਰੂਰਤ ਹੈ। ਸਰਕਾਰਾਂ ਨੂੰ ਸਮਾਵੇਸ਼ੀ ਵਿਕਾਸ ਉੱਤੇ ਜ਼ੋਰ ਦੇਣ ਦੀ ਲੋੜ ਹੈ। ਪਾਣੀ ਦੇ ਬਹਾਵ ਨੂੰ ਪਛਾਣਨਾ ਤੇ ਸੰਵੇਦਨਸ਼ੀਲ ਇਲਾਕਿਆਂ ਉਪਰ ਨਿਰਮਾਣ ਦੀ ਮਨਾਹੀ ਹੋਵੇ। ਸੰਵੇਦਨਸ਼ੀਲ ਇਲਾਕਿਆਂ ਵਿਚ ਨਿਯਮਾਂ ਨੂੰ ਸਖਤੀ ਨਾਲ ਲਾਗੂ ਕਰਨਾ ਵੀ ਜ਼ਰੂਰੀ ਹੈ। ਚੇਤਾਵਨੀ ਪ੍ਰਣਾਲੀਆਂ ਨੂੰ ਸਿਰਫ ਸਹੀ ਹੀ ਨਹੀਂ, ਸਗੋਂ ਲੋਕਾਂ ਤੱਕ ਤੇਜ਼ੀ ਨਾਲ ਪਹੁੰਚਾਉਣ ਦੀ ਵਿਵਸਥਾ ਵੀ ਕਰਨੀ ਦੀ ਲੋੜ ਹੈ। ਜੰਗਲ, ਰਿਹਾਇਸ਼ ਅਤੇ ਆਫਤ ਪ੍ਰਬੰਧਨ ਵਿਭਾਗਾਂ ਨੂੰ ਇਕੱਠੇ ਮਿਲਕੇ ਕਾਰਗਰ ਯੋਜਨਾ ਲਾਜ਼ਮੀ ਹੈ।
ਰਾਸ਼ਟਰੀ ਪੱਧਰ ’ਤੇ ਮੌਸਮ ਨੀਤੀਆਂ ਨੂੰ ਜ਼ਮੀਨ ’ਤੇ ਲਾਗੂ ਕਰਨਾ ਹੋਵੇਗਾ। ਆਪਦਾ ਪ੍ਰਬੰਧਨ ਟੀਮਾਂ ਚੰਗੀ ਤਰਾਂ ਸਿਖਲਾਈ ਅਤੇ ਤੇਜ਼ੀ ਨਾਲ ਕੰਮ ਕਰਨ ਵਾਲੀਆਂ ਹੋਣੀਆਂ ਚਾਹੀਦੀਆਂ ਹਨ। ਯੋਜਨਾ ਆਪਦਾ ਤੋਂ ਬਾਅਦ ਜਵਾਬ ਦੇਣ ਦੀ ਨਹੀਂ, ਸਗੋਂ ਆਫਤ ਦਾ ਅਨੁਮਾਨ, ਉਸ ਨੂੰ ਰੋਕਣ ਲਈ ਸਿੱਖਿਆ, ਤਿਆਰੀ ਅਤੇ ਲੰਬੀ ਸੋਚ ਦੀ ਹੋਣੀ ਚਾਹੀਦੀ ਹੈ।
ਬੱਦਲ ਅਚਾਨਕ ਫਟ ਸਕਦਾ ਹੈ, ਪਰ ਸਾਡਾ ਜਵਾਬ ਅਜਿਹਾ ਨਹੀਂ ਹੋ ਸਕਦਾ। ਜੇ ਸਮਾਜ ਦਾ ਹਰ ਹਿੱਸਾ—ਘਰਾਂ ਤੋਂ ਲੈਕੇ ਸਰਕਾਰ ਤੱਕ—ਧਿਆਨ ਅਤੇ ਇਰਾਦੇ ਨਾਲ ਕੰਮ ਕਰੇ, ਤਾਂ ਖਤਰੇ ਨੂੰ ਘਟਾਇਆ ਜਾ ਸਕਦਾ ਹੈ। ਅਸੀਂ ਅਸਮਾਨ ਨੂੰ ਕਾਬੂ ਨਹੀਂ ਕਰ ਸਕਦੇ, ਪਰ ਅਸੀਂ ਇਹ ਤੈਅ ਕਰ ਸਕਦੇ ਹਾਂ ਕਿ ਅਸੀਂ ਕਿੰਨੇ ਤਿਆਰ ਹਾਂ। ਅੰਤ ਵਿਚ, ਸਵਾਲ ਇਹ ਨਹੀਂ ਕਿ ਕੁਦਰਤ ਕਦੋਂ ਹਮਲਾ ਕਰੇਗੀ। ਸਵਾਲ ਇਹ ਹੈ ਕਿ ਅਸੀਂ ਉਸ ਦੀ ਗੱਲ ਸੁਣਾਂਗੇ ਜਾਂ ਨਹੀਂ। ਕੀ ਅਸੀਂ ਅਗਲੇ ਹੜ੍ਹ, ਅਗਲੇ ਨੁਕਸਾਨ, ਅਗਲੀ ਚੇਤਾਵਨੀ ਦਾ ਇੰਤਜ਼ਾਰ ਕਰਾਂਗੇ?
ਅਸਮਾਨ ਫਿਰ ਬੋਲੇਗਾ। ਇਹ ਸਾਡੇ ’ਤੇ ਨਿਰਭਰ ਹੈ ਕਿ ਅਸੀਂ ਸਮੇਂ ਸਿਰ ਸੁਣਦੇ ਹਾਂ, ਜਾਂ ਇਕ ਵਾਰ ਫਿਰ ਅਣਗੌਲਿਆਂ ਕਰ ਦਿੰਦੇ ਹਾਂ।


- ਦਵਿੰਦਰ ਕੁਮਾਰ

- ਦਵਿੰਦਰ ਕੁਮਾਰ
BigBanner